ਫਿਲਮ ‘ਮੌਕਾ ਮਿਲਿਆ ਤਾਂ ‘ਹਾਂ’ ਕਹਿ ਦਿੱਤੀ

ਸਿਰਫ ਅੱਠਾਂ ਸਾਲਾਂ ‘ਚ ਹੀ ਬਿਪਾਸ਼ਾ ਬਸੁ ਨੇ ਇੰਡਸਟਰੀ ‘ਚ ਆਪਣਾ ਮੁਕਾਮ ਬਣਾ ਲਿਆ ਹੈ। ਇਸ ਬੰਗਾਲੀ ਬਿਊਟੀ ਨੇ ਜਿਥੇ ਕਈ ਫ਼ਿਲਮਾਂ ‘ਚ ਆਪਣੇ ਗਲੈਮਰ ਅਤੇ ਸੈਂਸੁਐਲਿਟੀ ਨਾਲ ਲੋਕਾਂ ਨੂੰ ਮੋਹਿਤ ਕੀਤਾ, ਉਥੇ ਹੀ ‘ਓਮਕਾਰਾ’ ਅਤੇ ‘ਅਪਹਰਣ’ ਵਰਗੀਆਂ ਫ਼ਿਲਮਾਂ ‘ਚ ਬਿਨਾਂ ਮੇਕਅੱਪ ਦੇ ਲੋਕਾਂ ਦੇ ਸਾਹਮਣੇ ਆ ਕੇ ਉਨ੍ਹਾਂ ਨੂੰ ਹੈਰਾਨ ਵੀ ਕੀਤਾ। ਬਿਪਾਸ਼ਾ ਦਾ ਇਹ ਰੂਪ ਦੱਸਦਾ ਹੈ ਕਿ ਉਸ ਨੂੰ ਸਿਰਫ ਚੈਲੇਂਜਿੰਗ ਰੋਲ ਨਾਲ ਮਤਲਬ ਹੈ ਅਤੇ ਉਹ ਖੁਦ ਨੂੰ ਅਦਾਕਾਰੀ ਦੀ ਹਰ ਕਸਵੱਟੀ ‘ਤੇ ਪਰਖਣਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਅੱਜ ਬਿਪਾਸ਼ਾ ਲੀਕ ਤੋਂ ਹੱਟ ਕੇ ਰੋਲ ਅਤੇ ਫ਼ਿਲਮਾਂ ਚੁਣਨ ਨੂੰ ਪਹਿਲ ਦੇ ਰਹੀ ਹੈ ਪਰ ਆਪਣੇ ਗਲੈਮਰਸ ਅਵਤਾਰ ਦਾ ਮੋਹ ਵੀ ਨਹੀਂ ਛੱਡ ਸਕੀ। ਪੇਸ਼ ਹਨ ਬਿਪਾਸ਼ਾ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼-

‘ਰਾਜ਼-3’ ‘ਚ ਤੁਹਾਡਾ ਕੀ ਕਿਰਦਾਰ ਹੈ ਅਤੇ ਤੁਸੀਂ ਇਸ ਨੂੰ ਕਿਉਂ ਸਵੀਕਾਰ ਕੀਤਾ?
— ‘ਰਾਜ਼-3’ ‘ਚ ਮੈਂ ਇਕ ਅਜਿਹੀ ਅਦਾਕਾਰਾ ਦਾ ਕਿਰਦਾਰ ਨਿਭਾਇਆ ਹੈ, ਜਿਸ ਦਾ ਕਰੀਅਰ ਆਪਣੀ ਢਲਾਨ ‘ਤੇ ਹੈ। ਮੈਂ ਇਸ ਫ਼ਿਲਮ ਲਈ ਅਦਾਕਾਰੀ ਲਈ ਇਸ ਲਈ ਹਾਮੀ ਭਰੀ ਸੀ ਕਿਉਂਕਿ ਮੈਂ ਇਹ ਦਿਖਾਉਣਾ ਚਾਹੁੰਦੀ ਸੀ ਕਿ ਇਕ ਕਲਾਕਾਰ ਨੂੰ ਅਸਲ ਜ਼ਿੰਦਗੀ ‘ਚ ਸਫਲਤਾ ਅਤੇ ਪ੍ਰਸਿੱਧੀ ਪ੍ਰਾਪਤ ਕਰਨ ਲਈ ਕਿੰਨਾ ਸੰਘਰਸ਼ ਕਰਨਾ ਪੈਂਦਾ ਹੈ।

ਕਦੇ ਹੌਰਰ, ਤਾਂ ਕਦੇ ਰੀਮੇਕ, ਕਦੇ ਸੈਕਸੀ ਤਾਂ ਕਦੇ ਬਿਲਕੁਲ ਗਲੈਮਰਹੀਣ ਕਿਰਦਾਰ, ਕੀ ਜਤਾਉਣਾ ਚਾਹੁੰਦੇ ਹੋ?
— ਮੈਂ ਮੰਨਦੀ ਹਾਂ ਕਿ ਮਾਇਆਨਗਰੀ ਦੀ ਮੁਖਧਾਰਾ ‘ਚ ਟਿਕੇ ਰਹਿਣ ਲਈ ਫਾਰਮੂਲਾ ਫ਼ਿਲਮਾਂ ਤੋਂ ਦੂਰੀ ਬਣਾਉਣੀ ਕਿਸੇ ਕਲਾਕਾਰ ਲਈ ਸੰਭਵ ਨਹੀਂ ਹੈ ਪਰ ਮੇਰੀ ਕੋਸ਼ਿਸ਼ ਦੋਹਾਂ ‘ਚ ਸੰਤੁਲਨ ਬਣਾ ਕੇ ਚੱਲਣ ਦੀ ਹੈ। ਹੁਣ ਮੈਂ ਅਜਿਹੀਆਂ ਫ਼ਿਲਮਾਂ ਕਰਨ ‘ਤੇ ਜ਼ੋਰ ਦੇ ਰਹੀ ਹਾਂ ਜਿਨ੍ਹਾਂ ‘ਚ ਟੇਲੈਂਟ ਦਿਖਾਉਣ ਦਾ ਮੌਕਾ ਹੋਵੇ।

ਤਾਂ ਕੀ ‘ਅਸ਼ੋਕ’ ‘ਚ ਕੰਮ ਕਰਨਾ ਵੀ ਇਮੇਜ ਬਦਲਣ ਦੀ ਦਿਸ਼ਾ ‘ਚ ਅਗਲਾ ਕਦਮ ਮੰਨਿਆ ਜਾਏ?
— ਬਿਲਕੁਲ, ਉਂਝ 8 ਸਾਲਾਂ ਦੇ ਹੁਣ ਤਕ ਦੇ ਕਰੀਅਰ ‘ਚ ਮੇਰੇ ਹਿੱਸੇ ‘ਚ ਇਕ ਵੀ ਪੀਰੀਅਡ ਫ਼ਿਲਮ ਨਹੀਂ ਸੀ, ਜਦਕਿ ਅਜਿਹੀ ਫ਼ਿਲਮ ‘ਚ ਕੰਮ ਕਰਨ ਦੀ ਮੇਰੀ ਇੱਛਾ ਸੀ। ਅਜਿਹੇ ‘ਚ ਰਾਜ ਕੁਮਾਰ ਸੰਤੋਸ਼ੀ ਨੇ ਜਦੋਂ ਮੈਨੂੰ ‘ਅਸ਼ੋਕ’ ‘ਚ ਇਤਿਹਾਸਕ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਦਿੱਤੀ ਤਾਂ ਮੈਨੂੰ ਆਪਣਾ ਸੁਪਨਾ ਸੱਚ ਹੁੰਦਾ ਨਜ਼ਰ ਆਇਆ ਅਤੇ ਮੈਂ ਬਿਨਾਂ ਸਮਾਂ ਗੁਆਇਆਂ ਹਾਂ ਕਰ ਦਿੱਤੀ।

ਪਰ ਕੀ ਤੁਸੀਂ ਮੰਨਦੇ ਹੋ ਕਿ ਫ਼ਿਲਮਾਂ ਤੋਂ ਕਿਤੇ ਵਧੇਰੇ ਚਰਚਾ ਤੁਹਾਨੂੰ ‘ਸੈਕਸੀ’ ਟੈਗ ਹੀ ਦਿਵਾਉਂਦਾ ਹੈ?
— ਨਹੀਂ, ਮੈਂ ਇੰਝ ਨਹੀਂ ਮੰਨਦੀ ਅਤੇ ਇੰਝ ਹੈ ਵੀ ਨਹੀਂ ਪਰ ਮੈਨੂੰ ਇਹ ਸਵੀਕਾਰ ਕਰਨ ‘ਚ ਝਿਜਕ ਨਹੀਂ ਹੈ ਕਿ ਆਖਿਰ ਮੈਂ ਹਾਂ ਤਾਂ ਇਕ ਹੀਰੋਇਨ ਹੀ। ਮੇਰੇ ਨਾਲ ਜੁੜੀ ਸਾਰੀ ਚਰਚਾ ਦੇ ਕੇਂਦਰ ‘ਚ ਮੇਰੀਆਂ ਫ਼ਿਲਮਾਂ ਅਤੇ ਕਿਰਦਾਰ ਹੀ ਹੁੰਦੇ ਹਨ। ਮੈਨੂੰ ਅਜਿਹੀ ਚਰਚਾ ਦਾ ਕੋਈ ਅਫਸੋਸ ਵੀ ਨਹੀਂ ਹੈ ਅਤੇ ਮੈਂ ਇਹ ਮੰਨਣ ਲਈ ਵੀ ਤਿਆਰ ਨਹੀਂ ਹਾਂ ਕਿ ਮੈਂ ਚੰਗੇ ਰੋਲ ਨਹੀਂ ਕੀਤੇ। ਸੱਚ ਤਾਂ ਇਹ ਹੈ ਕਿ ਆਪਣੀਆਂ ਫ਼ਿਲਮਾਂ ਅਤੇ ਉਨ੍ਹਾਂ ‘ਚ ਨਿਭਾਏ ਗਏ ਕਿਰਦਾਰਾਂ ਕਾਰਨ ਹੀ ਮੈਂ ਲੋਕਾਂ ‘ਚ ਜਾਣੀ-ਪਛਾਣੀ ਜਾਂਦੀ ਹੈ।

ਰੋਹਿਤ ਰਾਏ ਦੀ ਫ਼ਿਲਮ ਵੀ ਕਰ ਰਹੇ ਹੋ?
— ਹਾਂ, ਰੋਹਿਤ ‘ਸ਼ੌਕੀਨ’ ਫ਼ਿਲਮ ਦੀ ਰੀਮੇਕ ਬਣਾਉਣ ਵਾਲਾ ਹੈ। ਇਸ ‘ਚ ਮੈਂ ਲੀਡ ਰੋਲ ਕਰ ਰਹੀ ਹਾਂ। ਇਸ ਫ਼ਿਲਮ ‘ਚ ਮੇਰਾ ਰੋਲ ਬਿਲਕੁਲ ਉਸੇ ਤਰ੍ਹਾਂ ਦਾ ਹੈ, ਜੋ ਬਾਸੂ ਚੈਟਰਜੀ ਦੀ ਫ਼ਿਲਮ ‘ਚ ਰਤੀ ਅਗਨੀਹੋਤਰੀ ਨੇ ਨਿਭਾਇਆ ਸੀ।

ਕਿਹਾ ਜਾਂਦੈ ਕਿ ਤੁਸੀਂ ਦੋਸਤ ਬਣਾਉਣ ‘ਚ ਯਕੀਨ ਨਹੀਂ ਕਰਦੇ?
— ਬਿਲਕੁਲ ਸਹੀ ਸੁਣਿਐ ਤੁਸੀਂ, ਖਾਸਕਰ ਇੰਡਸਟਰੀ ‘ਚ ਤਾਂ ਮੈਂ ਦੋਸਤ ਬਿਲਕੁਲ ਨਹੀਂ ਬਣਾਉਂਦੀ। ਤਾਂ ਹੀ ਬਾਲੀਵੁੱਡ ‘ਚ ਅਜਿਹਾ ਕੋਈ ਨਹੀਂ ਹੈ, ਜਿਸ ਦਾ ਨੰਬਰ ਮੈਂ ਆਪਣੇ ਮੋਬਾਈਲ ਦੇ ਸਪੀਡ ਡਾਇਲ ‘ਚ ਰੱਖਿਆ ਹੋਵੇ। ਬਾਲੀਵੁੱਡ ‘ਚ ਮੇਰਾ ਕੋਈ ਵੀ ਨਜ਼ਦੀਕੀ ਸੰਗੀ-ਸਾਥੀ ਨਹੀਂ ਹੈ।

Comments

comments

Share This Post

RedditYahooBloggerMyspace