“ਲੱਗਦੈ ਅਭਿਨੇਤਾ ਦੇ ਤੌਰ ‘ਤੇ ਉਭਰ ਰਿਹਾ ਹਾਂ”

ਮੁੰਬਈ : ਇਮਰਾਨ ਹਾਸ਼ਮੀ ਦੀ ‘ਸ਼ੰਘਾਈ’, ‘ਜੰਨਤ-2’ ਵਰਗੀਆਂ ਫਿਲਮਾਂ ਸਫਲ ਵੀ ਰਹੀਆਂ ਹਨ ਅਤੇ ਇਨ੍ਹਾਂ ਨੂੰ ਸਮੀਖਿਅਕਾਂ ਤੋਂ ਸ਼ਲਾਘਾ ਵੀ ਮਿਲੀ ਹੈ ਪਰ ਅਭਿਨੇਤਾ ਦਾ ਕਹਿਣਾ ਹੈ ਕਿ ਬਾਕਸ ਆਫਿਸ ‘ਤੇ ਉਹ ਇਸੇ ਤਰ੍ਹਾਂ ਨਾਲ ਚੰਗਾ ਪ੍ਰਦਰਸ਼ਨ ਕਰਦੇ ਰਹਿਣਾ ਚਾਹੁੰਦਾ ਹੈ। ਹਾਲ ਹੀ ਵਿਚ ਇਮਰਾਨ ਦੀ ‘ਵੰਸ ਅਪਾਨ ਏ ਟਾਈਮ ਇਨ ਮੁੰਬਈ’, ‘ਮਰਡਰ-2’, ‘ਦਿ ਡਰਟੀ ਪਿਕਚਰ’, ‘ਜੰਨਤ-2’ ਵਰਗੀਆਂ ਫਿਲਮਾਂ ਸਫਲ ਰਹੀਆਂ ਹਨ। ਅਜੇ ਉਸਦੇ ਕੋਲ ਕਰਨ ਜੌਹਰ ਦੀ ਅਨਾਮ ਫਿਲਮ, ਵਿਸ਼ਾਲ ਭਾਰਦਵਾਜ ਦੀ ‘ਏਕ ਥੀ ਡਾਇਨ’ ਅਤੇ ਰਾਜਕੁਮਾਰ ਗੁਪਤਾ ਦੀ ‘ਘਨਚੱਕਰ’ ਵਰਗੀਆਂ ਫਿਲਮਾਂ ਹਨ। ਇਮਰਾਨ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਮੈਂ ਹੁਣ ਇਕ ਅਭਿਨੇਤਾ ਦੇ ਤੌਰ ‘ਤੇ ਉਭਰ ਰਿਹਾ ਹਾਂ। ਮੈਂ ਹਮੇਸ਼ਾ ਤੋਂ ਚੰਗਾ ਅਭਿਨੇਤਾ ਬਣਨਾ ਚਾਹੁੰਦਾ ਹਾਂ। ਜੇਕਰ ਇਕ ਜਾਂ ਦੋ ਫਿਲਮਾਂ 100 ਕਰੋੜ ਦਾ ਅੰਕੜਾ ਪਾਰ ਕਰਦੀਆਂ ਹਨ, ਹੋਰ ਫਿਲਮਾਂ ਸਿਰਫ 5 ਕਰੋੜ ਦਾ ਤਾਂ ਤੁਸੀਂ ਔਸਤ ਪ੍ਰਦਰਸ਼ਨ ਦੇਣ ਦੀ ਨਹੀਂ ਸੋਚ ਸਕਦੇ। ਉਸਨੇ ਕਿਹਾ ਕਿ ਮੈਂ ਬਾਕਸ ਆਫਿਸ ‘ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ। ਜੇਕਰ ਸਾਰੀਆਂ ਫਿਲਮਾਂ 50 ਕਰੋੜ ਦਾ ਵਪਾਰ ਕਰਦੀਆਂ ਹਨ ਤਾਂ ਇਹ ਵੀ ਚੰਗਾ ਹੈ।

Comments

comments

Share This Post

RedditYahooBloggerMyspace