ਗਿਆਨੀ ਗੁਰਬਚਨ ਸਿੰਘ ਦਾ ਸੈਨ ਹੋਜ਼ੇ ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਸ਼ਾਨਦਾਰ ਸਵਾਗਤ

ਸੈਨ ਹੋਜ਼ੇ:- ਗੁਰੂਦੁਆਰਾ ਸਾਹਿਬ ਦੇ ਪਰਬੰਧਕਾਂ ਦੀਆਂ ਸ਼ਾਂਨਦਾਰ ਪਰਾਪਤੀਆਂ ਨੇ ਸਿਖਾਂ ਦਾ ਨਾਮ ਦੁਨੀਆਂ ਭਰ ਵਿਚ ਰੌਸ਼ਨ ਕੀਤਾ ਹੈ ਜਿਸ ਲਈ ਦੁਨੀਆਂ ਭਰ ਵਿਚ ਵਸਦਾ ਹਰ ਇਕ ਸਿਖ ਇਸ ਗੁਰੂਦੁਆਰਾ ਸਾਹਿਬ ਦੇ ਪਰਬੰਧਕਾਂ ਉਪਰ ਮਾਣ ਮਹਿਸੂਸ ਕਰ ਸਕਦਾ ਹੈ।ਇਹ ਗਲ ਅਜ ਇਥੇ ਸਿਖਾਂ ਦੇ ਸਰਵਉਚ ਧਾਰਮਿਕ ਅਸਥਾਨ ਸ਼੍ਰੀ ਅਕਾਲ ਤੱਖਤ ਸਾਹਿਬ ਦੇ  ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸ ਵਕਤ ਗਲਬਾਤ ਕਰਦਿਆਂ ਕਹੀ ਜਦ ਉਹ ਇਸ ਗੁਰੂਦੁਆਰਾ ਸਾਹਿਬ ਵਿਖੇ ਸਿਖ ਸੰਗਤਾਂ ਦੇ ਦਰਸ਼ਨ ਕਰਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਤਕ ਹੋਣ ਲਈ ਆਏ ਸਨ । ਇਸ ਮੌਕੇ ਤੇ  ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ  ਤੋਂ ਇਲਾਵਾ  ਗੁਰਦੁਆਰਾ ਸਾਹਿਬ ਸੀਸਗੰਜ  ਦੇ ਹੈਡ ਗਰੰਥੀ ਭਾਈ ਰਣਜੀਤ ਸਿੰਘ ਪ੍ਰਬੰਧਕਾਂ ਦੇ ਵਿਸ਼ੇਸ਼ ਸੱਦੇ ਤੇ ਪਹੁੰਚੇ ਹੋਏ ਸਨ। ਇਸ ਸਮੇ ਭਾਈ ਰਣਜੀਤ ਸਿੰਘ ਨੇ ਆਪਣੀ ਤਕਰੀਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਦੀ ਪਦਵੀ ਵਾਰੇ ਇਤਹਾਸਕ ਪੱਖ ਦੱਸਦਿਆਂ ਕਿਹਾ ਕਿ ਇਹ ਪਦਵੀ ਬਹੁਤ ਹੀ ਸਤਿਕਾਰ ਯੋਗ ਹੈ। ਜਥੇਦਾਰ ਪੰਥ ਦੀ ਭਲਾਈ ਲਈ ਹੁਕਮ ਅਤੇ ਫੈਸਲਾ ਸੁਣਾਉਦਾ ਹੈ।  ਹਰ ਸਿੱਖ ਦਾ ਫਰਜ ਬਣਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਹਰ ਇੱਕ ਹੁਕਮ ਦੀ ਪਾਲਣਾ ਕਰੇ। ਉਨ੍ਹਾਂ ਦਾ ਇਸ਼ਾਰਾ ਉਹ ਲੋਕਾਂ ਵੱਲ ਸੀ ਜੋ ਆਏ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਅਤੇ ਜਥੇਦਾਰ ਦੀ ਪਦਵੀ ਨੂੰ ਚੈਲਿੰਜ ਕਰਦੇ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖਤ ਸਰਬਉਚ ਹੈ ਅਤੇ ਖਾਲਸਾ ਪੰਥ ਹਮੇਸ਼ਾਂ ਅਕਾਲ ਤਖਤ ਤੋਂ ਸੇਧ ਲੈਂਦਾ ਹੈ। ਇਸ ਸਮੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਪੰਥਕ ਪ੍ਰੰਪਰਾਵਾਂ, ਪੰਥਕ ਮਰਿਯਾਦਾ ਅਤੇ ਸਿੱਖ ਦੇ ਨਿਤਾਪ੍ਰਤੀ ਜੀਵਨ ਦੀ ਗੱਲ ਕੀਤੀ। ਉਨ੍ਹਾਂ ਗੁਰਬਾਣੀ ਵਿੱਚੋਂ ਅਤੇ ਇਤਹਾਸਕ ਹਵਾਲੇ ਦਿੰਦਿਆ ਕਿਹਾ ਕਿ ਸਿੱਖ ਦਾ ਜੀਵਨ ਦੂਸਰਿਆਂ ਪ੍ਰਤੀ ਇੱਕ ਮਾਡਲ ਹੋਣਾ ਚਾਹੀਦਾ ਹੈ। ਜੀ ਨੇ ਕਿਹਾ ਕਿ ਹਾਉਮੇ ਤਿਆਗ ਕੇ ਨਿਮਰਤਾ ਅਤੇ ਸੇਵਾ ਦੀ ਭਾਵਨਾ ਹਰ ਸਿੱਖ ਦੇ ਜੀਵਨ ਦਾ ਹਿੱਸਾ ਹੋਣਾ ਚਾਹੀਦਾ ਹੇ। ਉਨ੍ਹਾਂ ਕਿਹਾ ਕਿ ਸਿੱਖ ਨੂੰ ਹਮੇਸ਼ਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੇ ਹੀ ਟੇਕ ਰੱਖਣੀ ਚਾਹੀਦੀ ਹੇ ਅਤੇ ਪੰਥਕ ਰਵਾਇਤਾਂ ਤੇ ਡੱਟ ਕੇ ਪਹਿਰਾ ਦੇਣਾ ਚਾਹੀਦਾ ਹੇ। ਇਸ ਸਮੇਂ ਨੇ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕਾਂ ਨੇ ਸਿੱਖੀ ਦੇ ਪ੍ਰਚਾਰ ਲਈ ਬਹੁਤ ਖੂਬਸੂਰਤ ਇਮਾਰਤ ਤਿਆਰ ਕੀਤੀ ਹੈ। ਸਿੱਖ ਸੰਗਤਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਤੀ ਇਨੀ ਸ਼ਰਧਾ ਸੀ ਕਿ ਸਵੇਰ ਤੋਂ ਹੀ ਸੰਗਤਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀਆ ਸਨ। ਨੇ ਦਿਵਾਨ ਦੀ ਸਮਾਪਤੀ ਤੋਂ ਬਾਦ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਦਰਸ਼ਨ ਕੀਤੇ, ਉਸ ਸਮੇ ਬਹੁਤ ਖੁਸ਼ ਹੋਏ ਜਦੋਂ ਗੁਰਦੁਆਰਾ ਸਾਗਿਬ ਵਲੋਂ ਚਲਾਏ ਜਾਂਦੇ ਖਾਲਸਾ ਸਕੂਲ ਵਿੱਚ ਗੁਰਬਾਣੀ, ਕਥਾ, ਕੀਰਤਨ ਅਤੇ ਪੰਜਾਬੀ ਦੀ ਸਿੱਖਿਆ ਲੈ ਰਹੇ 700 ਬੱਚਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜੀ ਨੇ ਸਕੂਲ ਦੇ ਬੱਚਿਆਂ ਵਿੱਚ ਕੁੱਝ ਸਮਾ ਬਿਤਾਇਆ। ਗੁਰੂ ਘਰ ਵਲੋਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।ਇਥੇ ਇਹ ਗਲ ਵਰਨਣਯੋਗ ਹੈ ਕਿ ਜਿੱਥੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਬੇਹੱਦ ਮਾਣ ਸਤਿਕਾਰ ਹੋ ਰਿਹਾ ਸੀ, ਉਥੇ ਕੁੱਝ  ਲੋਕ ਸਿਘ ਸਾਹਿਬ ਨੂੰ ਸੁਆਲ ਜਵਾਬ ਕਰਨਾ ਚਾਹੁੰਦੇ ਸਨ। ਗੁਰੂਦੁਆਰਾ ਸਾਹਿਬ ਦੇ ਪਰਬੰਧਕਾਂ ਅਨੁਸਾਰ ਜਥੇਦਾਰ ਸਾਹਿਬ ਦੇ ਆਉਣ ਤੋਂ 15 ਕੁ ਮਿੰਟ ਪਹਿਲਾਂ ਗੁਰਵਿੰਦਰ ਸਿੰਘ ਮਾਵੀ ਪ੍ਰਬੰਧਕਾਂ ਨੂੰ ਮਿਲੇ ਸਨ ਤੇ ਸ: ਭੁਪਿੰਦਰ ਸਿੰਘ ਢਿੱਲੋਂਂ ਨੇ ਤਿੰਨ ਸਾਲ ਪਹਿਲਾਂ ਵਾਲੀ ਗੱਲ ਸਾਂਝੀ ਕੀਤੀ ਕਿ ਮਾਵੀ ਪ੍ਰਵਾਰ ਜਥੇਦਾਰ ਸਾਹਿਬ ਨੂੰ ਗੁਰਦੁਆਰਾ ਸਾਹਿਬ ਲਿਆਉਣਾ ਚਾਹੁੰਦੇ ਸਨ ਤਾਂ ਕੁਲਵੰਤ ਸਿੰਘ ਨਾਮ ਦੇ ਵਿਅੱਕਤੀ ਨੇ ਲਿਖਤੀ ਰੂਪ ਵਿੱਚ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਸੀ ਅਤੇ ਫੋਨ ਤੇ ਕਿਹਾ ਕਿ ਜੇਕਰ ਜਥੇਦਾਰ ਸਾਹਿਬ ਗੁਰੂ ਘਰ ਆਏ ਤਾਂ ਉਹ ਜਥੇਦਾਰ ਸਾਹਿਬ ਦੀ ਪੱਗ ਲਾਹ ਦੇਵੇਗਾ, ਇਸਦੇ ਜਵਾਬ ਵਿੱਚ ਗੁਰਵਿੰਦਰ ਸਿੰਘ ਮਾਵੀ ਨੇ ਕਿਹਾ ਕਿ ਅੱਜ ਵੀ ਕਈ ਲੋਕ ਜਥੇਦਾਰ ਸਾਹਿਬ ਦੀ ਪੱਗ ਲਾਹੁਣ ਦੀਆ ਗੱਲਾ ਕਰਦੇ ਹਨ, ਭੁਪਿੰਦਰ ਸਿੰਘ ਢਿੱਲੋਂ ਨੇ ਪੁਛਿਆ ਕਿ ਕੌਣ ਹਨ? ਤਾਂ ਗੁਰਵਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਜੋ ਲੋਕ ਅੱਜ ਪਟੀਸ਼ਨ ਤੇ ਦਸਖਤ ਕਰਵਾ ਰਹੇ ਹਨ। ਪਰਬੰਧਕਾਂ ਅਨੁਸਾਰ ਪਟੀਸ਼ਨ ਕਰਵਾਉਣ ਵਾਲਿਆ ਵਿੱਚ ਜਸਵੰਤ ਸਿੰਘ ਹੋਠੀ, ਭੁਪਿੰਦਰ ਸਿੰਘ ਚੀਮਾ, ਬਲਬੀਰ ਢਿੱਲੋਂ ਆਦਿ ਸ਼ਾਮਲ ਸਨ। ਬਾਅਦ ਵਿਚ ਪਰਾਪਤ ਹੋਈ  ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੇ ਪ੍ਰੋਗ੍ਰਾਮ ਤੋਂ ਬਾਦ ਜਥੇਦਾਰ ਸਾਹਿਬ ਨੇ ਮਾਵੀ ਪ੍ਰਵਾਰ ਦੇ ਘਰ ਲੰਗਰ ਛੱਕਿਆ ਜਿੱਥੇ ਸੁਧਾਰ ਕਮੇਟੀ ਵਾਲੇ ਜਸਜੀਤ ਸਿੰਘ  ਅਤੇ ਜਸਵੰਤ ਸਿੰਘ ਹੋਠੀ ਨੇ ਅਮਰੀਕਨ ਗੁਰਦੁਆਰਾ ਕਮੇਟੀ ਵਲੋਂ ਆਪੋ ਆਪਣੇ ਮੈਮੋਰੈਂਡੰਮ ਜਥੇਦਾਰ ਸਾਹਿਬ ਨੂੰ  ਦਿੱਤੇ। ਇਸਤੋਂ ਬਾਦ ਜਸਵੀਰ ਸਿੰਘ ਪਵਾਰ ਦੇ ਘਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਸੈਨ ਹੋਜ਼ੇ ਗੁਰਦੁਆਰਾ ਪ੍ਰਬੰਧਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਸਿੱਖੀ ਦੇ ਪ੍ਰਚਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਬਣਾ ਕੇ ਵਧੀਆ ਰਾਗੀ, ਢਾਡੀ ਅਤੇ ਕਥਾ ਵਾਚਿਕ ਲਿਆਉਣ ਦੀ ਗੱਲਬਾਤ ਹੋਈ। ਇਸ ਸਮੇ ਜਥੇਦਾਰ ਸਾਹਿਬ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਹਰ ਕਾਰਜ਼ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਅਨੁਸਾਰ ਹੀ ਹੋਣਾ ਚਾਹੀਦਾ ਹੈ। ਹਰ ਕਾਰਜ਼, ਨਿਤ ਨੇਮ ਦਾ ਸਮਾਂ ਅਤੇ ਸਕੈਜੂਅਲ ਨਿਯਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗੁਰਦੁਆਰਾ ਸਾਹਿਬ ਵਿੱਚ ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਵਾਲੇ ਪ੍ਰੋਗ੍ਰਾਮ ਹੋਣਗੇ ਤਾਂ ਕੋਈ ਹੋਰ ਆਪਣੀ ਹੀ ਬਣਾਈ ਵੱਖਰੀ ਮਰਿਯਾਦਾ ਨਹੀ ਠੋਸੇਗਾ। ਯਾਦ ਰਹੇ ਕਿ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਵਿੱਚ ਕੁੱਝ ਲੋਕ ਵੱਖਰੇ ਤੌਰ ਤੇ ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਦੇ ਉਲਟ ਆਪਣੀ ਰਹਿਰਾਸ ਸਾਹਿਬ ਅਤੇ ਹੋਰ ਪਾਠ ਪੂਜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦੋਂ ਕਿ ਦਿਵਾਨ ਹਾਲ ਵਿੱਚ ਬਕਾਇਦਾ ਤੌਰ ਤੇ ਰਹਿਰਾਸ ਸਾਹਿਬ ਦੇ ਪਾਠ ਹੁੰਦੇ ਹਨ।ਗੁਰੂਦੁਆਰਾ ਸਾਹਿਬ ਦੇ ਪਰਬੰਧਕਾਂ ਨੇ ਇਸ ਪਤਰਕਾਰ ਨੂੰ ਦਸਿਆ ਕਿ ਜਥੇਦਾਰ ਸਾਹਿਬ ਦੇ ਸੁਝਾਅ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਅਨੁਸਾਰ ਹਰ ਰੋਜ਼ ਨਾਮ ਸਿਮਰਨ ਦਾ ਦੂਜਾ ਸਮਾਂ ਸ਼ਾਮ ਨੂੰ 5 ਵਜ਼ੇ ਦਾ ਨਿਯਤ ਕਰ ਦਿੱਤਾ ਗਿਆ ਹੈ ਜੋ ਕਿ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ, ਪਹਿਲਾ ਸਮਾਂ ਸਵੇਰੇ ਸਾਢੇ ਤਿੰਨ ਵਜੇ ਹੈ। ਭਾਈ ਸਾਹਿਬ ਸਿੰਘ ਜਿਨ੍ਹਾਂ ਨੇ ਗੁਰਬਾਣੀ ਸੰਥਿਆ ਦੀ ਵਿਦਿਆ ਪ੍ਰਾਪਤ ਕੀਤੀ ਹੈ, ਗੁਰੂ ਘਰ ਵਿਖੇ ਹਰ ਸਨਿਚਰਵਾਰ ਅਤੇ ਐਤਵਾਰ ਗੁਰਬਾਣੀ ਸੰਥਿਆ ਦੀਆ ਕਲਾਸਾਂ ਲਾ ਰਹੇ ਹਨ।ਉਹਨਾਂ ਸਾਧ ਸੰਗਤ ਨੂੰ ਬੇਨਤੀ ਕੀਤੀ ਕਿ ਹਰ ਰੋਜ਼ ਗੁਰੂ ਘਰ ਆਓ ਅਤੇ ਨਾਮ ਸਿਮਰਨ ਨਾਲ ਜੁੜਕੇ ਅਤੇ ਗੁਰੂ ਕੀਆ ਖੁਸ਼ੀਆਂ ਪ੍ਰਾਪਤ ਕਰੋ।

 

Comments

comments

Share This Post

RedditYahooBloggerMyspace