ਸਿਨਸਿਨੇਟੀ ਵਿਖੇ ਗੁਰਮਤਿ ਸਮਾਗਮ ਮਨਾਇਆ ਗਿਆ

ਡੇਟਨ, (ਚਰਨਜੀਤ ਸਿੰਘ ਗੁਮਟਾਲਾ) : ਅਮਰੀਕਾ ਦੇ ਪ੍ਰਸਿੱਧ ਉਦਯੋਗਿਕ ਸ਼ਹਿਰ ਸਿਨਸਿਨੇਟੀ ਦੇ ਗੁਰੂ ਨਾਨਕ ਸੁਸਾਇਟੀ ਗੁਰਦੁਆਰਾ ਸਾਹਿਬ ਵਿਖੇ ਤਿੰਨ ਰੋਜ਼ਾ, ਦਸਵਾਂ ਸਾਲਾਨਾ ਸਿਨਸਿਨਾਟੀ ਗੁਰਮਤਿ ਸਮਾਗਮ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ।ਤਿੰਨ ਦਿਨਾਂ ਚਲੇ ਇਸ ਸਮਾਗਮ ਵਿਚ, ਅਮਰੀਕਾ ਤੋਂ ਇਲਾਵਾ ਕੈਨੇਡਾ ਤੋਂ ਵੀ ਕੀਰਤਨੀ ਜਥੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਨ ਲਈ ਆਏ। ਇਸੇ ਤਰ੍ਹਾਂ ਅਮਰੀਕਾ ਤੋਂ ਇਲਾਵਾ ਕੈਨੇਡਾ ਤੋਂ ਵੀ ਸੰਗਤਾਂ ਸਮਾਗਮ ਦਾ ਆਨੰਦ ਮਾਨਣ ਲਈ ਹੁੰਮ-ਹੁਮਾ ਕੇ ਪੁੱਜੀਆਂ।ਇਸ ਵਿਚ ਛੋਟੇ ਬਚਿਆਂ ਤੋਂ ਲੈ ਕੇ ਵਡੇਰੀ ਉਮਰ ਦਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਇਸ ਸਮਾਗਮ ਦੀ ਵਿਸ਼ੇਸ਼ ਵਿਲੱਖਣਤਾ ਇਹ ਸੀ ਕਿ ਸ. ਜੈਪਾਲ ਸਿੰਘ ਤੇ ਬੀਬੀ ਰਿੱਧੀ ਕੌਰ ਦਾ ਆਨੰਦ ਕਾਰਜ ਵੀ ਇਸ ਕੀਰਤਨ ਦਰਬਾਰ ਦੌਰਾਨ ਹੋਇਆ ਤੇ ਇਸ ਸੁਭਾਗ ਜੋੜੀ ਨੇ ਵੀ ਕੀਰਤਨ ਕੀਤਾ।ਇਸ ਮੌਕੇ ‘ਤੇ ਸਿਖ ਧਰਮ ਨਾਲ ਸਬੰਧਿਤ ਪੁਸਤਕਾਂ ਤੇ ਵੀਡੀਓ ਕੈਸਟਾਂ ਦਾ ਸਟਾਲ ਵੀ ਲੰਗਰ ਹਾਲ ਵਿਚ ਲਗਾਇਆ ਗਿਆ ਹੈ।ਸਥਾਨਕ ਸੰਗਤ ਤੋਂ ਇਲਵਾ ਬਾਹਰੋਂ ਆਉਣ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਯੂਨਾਇਡ ਸਿੱਖਜ਼ ਦੇ ਸ. ਕੁਲਦੀਪ ਸਿੰਘ,ਸ. ਗੁਰਦੇਵ ਸਿੰਘ , ਸ. ਇਸ਼ਪ੍ਰੀਤ ਸਿੰਘ ਤੇ ਇਜ. ਸਮੀਪ ਸਿੰਘ ਗੁਮਟਾਲਾ, ਸਿਖ ਵਿਦਵਾਨ ਸ. ਕੁਲਦੀਪ ਸਿੰਘ ਟੋਲੀਡੋ, ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ .ਚਰਨਜੀਤ ਸਿੰਘ ਗੁਮਟਾਲਾ, ਸਪਰਿੰਗਫ਼ੀਲਡ ਦੇ ਸ. ਅਵਤਾਰ ਸਿੰਘ ਐਗਜੈਕਟਿਵ ਇਨ ਤੇ ਡਾ. ਦਲਜੀਤ ਸਿੰਘ ਆਦਿ ਨੇ ਵੀ ਇਸ ਸਮਾਗਮ ਵਿਚ ਹਾਜ਼ਰੀ ਭਰੀ।ਸਾਰੇ ਸਮਾਗਮ ਵਿਚ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ

ਸ. ਤਿਰਲੋਚਨ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਅਮਰੀਕੀਆਂ ਨੂੰ ਸਿਖ ਧਰਮ ਬਾਰੇ ਜਾਣਕਾਰੀ ਦੇਣ ਅਤੇ ਅਜੋਕੀ ਪੀੜੀ ਨੂੰ ਗੁਰਬਾਣੀ ਨਾਲ ਜੋੜਨ ਅਤੇ ਸਿਖ ਧਰਮ ਤੋਂ ਜਾਣੂ ਕਰਵਾਉਣ ਲਈ, ਸਿਨਸਨੇਟੀ ਸੰਗਤ ਨੇ ਇਹ ਸਾਲਾਨਾ ਸਮਾਗਮ ਸ਼ੁਰੂ ਕੀਤਾ ਹੈ।ਇਸ ਗੁਰਦੁਆਰੇ ਵਿਚ ਪੰਜਾਬੀ ਦੀਆਂ ਕਲਾਸਾਂ ਵੀ ਲਾਈਆਂ ਜਾਂਦੀਆਂ ਹਨ। ਬੀਬੀ ਸੁਰਜੀਤ ਕੌਰ ਜੋ ਕਿ ਲੁਧਿਆਣੇ ਪ੍ਰੋਫੈਸਰ ਹੁੰਦੇ ਸਨ ਉਹ ਹਰ ਐਤਵਾਰ ਪੰਜਾਬੀ ਦੀ ਕਲਾਸ ਲੈਂਦੇ ਹਨ।ਉਹ ਟੈਲੀਫ਼ੋਨ ਰਾਹੀਂ ਪੰਜਾਬੀ ਪੜ੍ਹਾਉਂਦੇ ਹਨ ਕਿਉਂਕਿ ਇੱਥੇ ਸਕੂਲ ਵਿਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਗੁਰਦੁਆਰੇ ਦੇ ਮੁੱਖ ਭਾਈ ਅਮਰੀਕ ਸਿੰਘ ਸ਼ੁੱਧ ਸਾਫ਼ ਪਾਠ ਪੜ੍ਹਨ ਦੀ ਕਲਾਸ ਲਗਾਉਂਦੇ ਹਨ ਤੇ ਚਾਹਵਾਨਾਂ ਨੂੰ ਕੀਰਤਨ ਕਰਨਾ ਵੀ ਸਿਖਾਉਂਦੇ ਹਨ। ਗੁਰਦੁਆਰਾ ਸਾਹਿਬ ਵਿਚ ਹਰ ਸਾਲ ਕਾਰਨ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਬੇਘਰਿਆਂ ਨੂੰ ਸੰਗਤ ਵੱਲੋਂ ਲੰਗਰ ਤੋਂ ਇਲਾਵਾ ਕੱਪੜੇ ਵੀ ਮੁਹੱਈਆ ਕਰਵਾਏ ਜਾਂਦੇ ਹਨ। ਇੱਥੋਂ ਤੱਕ ਕਿ ਜਦ ਬਾਹਰ ਵੀ ਕਿਤੇ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਸੰਗਤ ਸ. ਜੈਪਾਲ ਸਿੰਘ ਦੀ ਅਗਵਾਈ ਵਿਚ ਤਨ, ਮਨ ਤੇ ਧਨ ਨਾਲ ਸੇਵਾ ਕਰਦੀ ਹੈ। ਸੁਨਾਮੀ ਵੇਲੇ ਵੀ ਸੰਗਤ ਸੇਵਾ ਕਰਨ ਗਈ ਸੀ।

Comments

comments

Share This Post

RedditYahooBloggerMyspace