ਰਿਪਬਲਿਕਨ ਪਾਰਟੀ ਦੇ ਗਵਰਨਰਾਂ ਦੀ ਐਸੋਸੀਏਸ਼ਨ ਦੀ ਅਗਵਾਈ ਕਰਨਗੇ ਬੌਬੀ ਜਿੰਦਲ

ਵਾਸ਼ਿੰਗਟਨ : ਅਮਰੀਕਾ ਦੇ ਲੂਸੀਆਨਾ ਸੂਬੇ ਦੇ ਪੰਜਾਬੀ ਮੂਲ ਦੇ ਗਵਰਨਰ ਬੌਬੀ ਜਿੰਦਲ ਰਾਸ਼ਟਰਪਤੀ ਅਹੁਦੇ ਲਈ ਭਵਿੱਖ ਦੇ ਸੰਭਾਵਿਤ ਉਮੀਦਵਾਰ ਵਜੋਂ ਰਿਪਬਲਿਕਨ ਪਾਰਟੀ ਦੇ ਗਵਰਨਰਾਂ ਦੀ ਐਸੋਸੀਏਸ਼ਨ ਦੀ ਅਗਵਾਈ ਕਰਨਗੇ। ਇਹ ਪ੍ਰਗਟਾਵਾ ਇਕ ਮੀਡੀਆ ਰਿਪੋਰਟ ਵਿਚ ਕੀਤਾ ਗਿਆ। ਐਸੋਸੀਏਸ਼ਨ ਦੇ ਮੌਜੂਦਾ ਚੇਅਰਮੈਨ ਅਤੇ ਵਰਜੀਨੀਆ ਦੇ ਗ਼ਵਰਨਰ ਬੌਬ ਮੈਕਡੌਨਲ ਵੱਲੋਂ ਬਣਾਈ ਗਈ ਯੋਜਨਾ ਤਹਿਤ ਬੌਬੀ ਜਿੰਦਲ 2013 ਵਿਚ ਐਸੋਸੀਏਸ਼ਨ ਦੀ ਅਗਵਾਈ ਕਰਨਗੇ ਜਦਕਿ 2014 ਵਿਚ ਨਿਊ ਜਰਸੀ ਦੇ ਗਵਰਨਰ ਕ੍ਰਿਸ ਕ੍ਰਿਸਟੀ ਦੇ ਹੱਥਾਂ ਵਿਚ ਐਸੋਸੀਏਸ਼ਨ ਦੀ ਕਮਾਨ ਹੋਵੇਗੀ। ਬੌਬੀ ਜਿੰਦਲ ਦੇ ਰਾਸ਼ਟਰਪਤੀ ਅਹੁਦੇ ਦਾ ਸੰਭਾਵਿਤ ਉਮੀਦਵਾਰ ਹੁੰਦਿਆਂ ਵਿਸਕੌਨਸਿਨ ਦੇ ਗ਼ਵਰਨਰ  ਸਕੌਟ ਵਾਕਰ ਉਪ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰ ਹੋਣਗੇ। ਜੇ ਪਾਰਟੀ ਦੇ ਉਮੀਦਵਾਰ ਮਿਟ ਰੋਮਨੀ ਰਾਸ਼ਟਰਪਤੀ ਦੀ ਚੋਣ ਜਿੱਤ ਜਾਂਦੇ ਹਨ ਤਾਂ ਗਵਰਨਰਾਂ ਦੀ ਇਹ ਐਸੋਸੀਏਸ਼ਨ ਨਵੇਂ ਰਾਸ਼ਟਰਪਤੀ ਲਈ ਨੀਤੀਆਂ ਬਣਾਉਣ ਦਾ ਕੰਮ ਕਰੇਗੀ। ਇਸ ਐਸੋਸੀਏਸ਼ਨ ਦੀ ਪਿਛਲੇ ਸਮੇਂ ਦੌਰਾਨ ਅਗਵਾਈ ਕਰ ਚੁੱਕੇ ਆਗੂ ਜਿਵੇਂ ਮਾਸਾਚਿਊਸੈਟਸ ਦੇ ਸਾਬਕਾ ਗਵਰਨਰ ਮਿਟ ਰੋਮਨੀ ਅਤੇ ਟੈਕਸਾਸ ਦੇ ਗਵਰਨਰ ਰਿਕ ਪੈਰੀ ਪਹਿਲਾਂ ਹੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਆਪਸ ਵਿਚ ਮੁਕਾਬਲਾ ਕਰ ਚੁੱਕੇ ਹਨ।

Comments

comments

Share This Post

RedditYahooBloggerMyspace