ਦਿਮਾਗੀ ਵਿਗਾੜਾਂ ਦੇ ਅਧਿਐਨ ਲਈ ਬਣੇਗਾ ਪਹਿਲਾ ਡਿਜੀਟਲ ਦਿਮਾਗ

ਜੌਹੈਨਸਬਰਗ : ਸਾਇੰਸਦਾਨ ਮਨੋਵਿਗਾੜਾਂ ਬਾਰੇ ਕਈ ਰਹੱਸ ਸੁਲਝਾਉਣ ਲਈ ਦੁਨੀਆਂ ਦਾ ਪਹਿਲਾ ਡਿਜੀਟਲ ਦਿਮਾਗ ਵਿਕਸਤ ਕਰਨ ਲੱਗੇ ਹੋਏ ਹਨ।
ਇਹ ਦਸ ਸਾਲ ਦਾ ਪ੍ਰਾਜੈਕਟ  ਜਿਸ ਤਹਿਤ ਦਿਮਾਗ ਦੇ ਸਾਰੇ 100 ਅਰਬ  ਤੰਤੂਆਂ ਦੀ ਪੈਮਾਇਸ਼ ਕੀਤੀ ਜਾਵੇਗੀ ਜਿਹੜੇ ਇਕਹਿਰੇ ਕੰਪਿਊਟਰ ਸਿਸਟਮ ’ਤੇ ਕਿਸੇ ਮਨੁੱਖੀ ਦਿਮਾਗ ਦੀਆਂ 100,000  ਝਿੱਲੀਆਂ ਰਾਹੀਂ ਜੁੜੇ ਹੁੰਦੇ ਹਨ। ਦੱਖਣੀ ਅਫਰੀਕਾ ਦੇ ਨਿਊਰੋ-ਸਾਇੰਸਦਾਨ ਪ੍ਰੋਫੈਸਰ ਹੈਨਰੀ ਮਾਰਕਗਮ ਨੇ ਉਮੀਦ ਜ਼ਾਹਿਰ ਕੀਤੀ ਕਿ ਇਸ ਪ੍ਰਾਜੈਕਟ ਰਾਹੀਂ ਇਕੱਤਰ ਹੋਣ ਵਾਲੀ ਜਾਣਕਾਰੀ ਸਦਕਾ ਅਲਜ਼ਾਇਮਰ ਬਿਮਾਰੀ ਜਿਹੇ ਵਿਗਾੜਾਂ ਉਪਰ ਰੌਸ਼ਨੀ ਪਵੇਗੀ।
ਮਾਰਕਗਮ ਨੂੰ ਇਸ ਪ੍ਰਾਜੈਕਟ ਲਈ ਯੂਰਪੀ ਸੰਘ ਤੋਂ 12 ਅਰਬ ਦੱਖਣੀ ਅਫਰੀਕੀ ਰੈਂਡ (ਕਰੰਸੀ) ਦੀ ਗ੍ਰਾਂਟ ਮਿਲੀ ਹੈ ਅਤੇ ਇਸ ਲਈ ਲੌਸਾਨੇ (ਸਵਿੱਟਜ਼ਰਲੈਂਡ) ਵਿਚ ਸਵਿਸ ਫੈਡਰਲ ਇੰਸਟੀਚਿਊਟ ਫਾਰ ਟੈਕਨਾਲੋਜੀ ਵਿਚ ਇਕ ਸੁਪਰਕੰਪਿਊਟਰ ਸਥਾਪਤ ਕੀਤਾ ਜਾ ਰਿਹਾ ਹੈ।

Comments

comments

Share This Post

RedditYahooBloggerMyspace