ਕਵਿਤਾ – ਕੰਡਿਆਂ ਦੀ ਟਾਹਣੀ – -ਰਾਣਾ ਸੰਘੇੜਾ ਤਲਵਣ

ਕੰਡਿਆਂ ਦੀ ਟਾਹਣੀ
ਖਿੜਿਆ ਫੁੱਲ ਗੁਲਾਬ ਦਾ।
ਛੈਲ-ਛਬੀਲੇ ਗੱਬਰੂ,
ਸੂਰਜਾਂ ਤੋਂ ਸੋਹਣਾ,
ਹੁਸ਼ਨ ਪੰਜਾਬ ਦਾ।
ਕੰਡਿਆਂ ਦੀ ਟਾਹਣੀ..।
ਰਹਿਣ ਸਹਿਣ ਖੁਲ੍ਹਾ,
ਜਹੇ ਚਟਾਨ ਵਰਗਾ,
ਆਸ਼ਕਾਂ ਦਾ ਤੀਰਥਾ,
ਪਾਣੀ ਝਨਾਵ ਦਾ,
ਕੰਡਿਆਂ ਦੀ ਟਾਹਣੀ..।
ਵੇਦਾਂ-ਕਤੇਬਾ ਪੀਰਾਂ
ਭਗਤਾਂ, ਪੈਗੰਬਰਾਂ,
ਫਕੀਰਾਂ, ਗੁਰੂਆਂ ਦੀ,
ਧਰਤ ਸੀ ਇਹ,
ਜੋੜ ਜੱਗ ਵਿਚ ਨਹੀਂ,
ਇਸਦੇ ਸ਼ਬਾਬ ਦਾ।
ਕੰਡਿਆਂ ਦੀ ਟਾਹਣੀ…।
ਕੰਡੇ ਹੀ ਕੰਡੇ ਖਿਲਰੇ,
ਪੱਤੀ-ਪੱਤੀ ਭਰ ਰਿਹਾ
ਇਹ ਫੁੱਲ ਗੁਲਾਬ ਦਾ,
ਲੁੱਟਿਆ ਇਹਨੂੰ ਸਿਆਸਤਾਂ,
ਮਜ੍ਹਬਾਂ ਦੀ ਸੂਲੀ ਚੜਿਆ
ਵੰਡਿਆ ਕਿਸੇ ਸੈਤਾਨ ਸੀ
ਨੀਰ ਪੰਜ-ਆਬ ਦਾ।
ਕੰਡਿਆਂ ਦੀ ਟਾਹਣੀ…।
ਰਾਤ-ਦਿਨ ਨਾ ਉਤਰੇ
ਐਸਾ ਨਸ਼ਾ ਪਿਆਰ ਦਾ
ਰਾਤੀ ਰੱਜ ਪੀਣੀ,
ਦਿਨੇ ਉਤਰ ਜਾਵੇ
ਕਿ ਪੀਣਾ ਲੋਕੋ,
ਉਸ ਸ਼ਰਾਬ ਦਾ।
ਕੰਡਿਆਂ ਦੀ ਟਾਹਣੀ।
ਖਿੜਿਆ ਫੁੱਲ ਗੁਲਾਬ ਦਾ।
-ਰਾਣਾ ਸੰਘੇੜਾ ਤਲਵਣ
360-823-6927

Comments

comments

Share This Post

RedditYahooBloggerMyspace