ਕਵਿਤਾ – ‘ਦਰਦਾਂ ਦੀ ਦਾਸਤਾਨ” – – ਦੇਵ ਘੋਲੀਆ ਮੋਗਾ

ਤੈਨੂੰ ਹੱਸ ਕੇ ਬੁਲਾਈਏ ਕਦੇ ਬੋਲਦਾ ਨਹੀਂ,ਕੀ ਦਿਲ ਵਿਚ ਤੇਰੇ ਘੁੰਡੀ ਖੋਲਦਾ ਨਹੀਂ,
ਨਾ ਦੁੱਖ ਸੁੱਖ ਬਹਿ ਕੇ ਕਦੇ ਫੋਲਦਾ ਨਹੀਂ,ਤੈਨੂੰ ਸਚੀਆਂ ਸੁਣਾਵਾਂ ਮੈਨੂੰ ਮਿਲੀਆਂ ਸਜ਼ਾਵਾਂ,
ਨਾਂ ਤੂੰ ਮੁੱਲ ਵੀ ਲੜਾਈ ਕਦੇ ਲੈ ਮੱਖਣਾ,ਤੈਨੂੰ ਕਿਸੇ ਨਾਲ ਦੀ ਬੱਸ ਆਪਣੀ ਨਿਬੇੜ,
ਗੱਲ ਦਿਲ ਵਾਲੀ ਦਿੱਤੀ ਤੈਨੂੰ ਕਹਿ ਮੱਖਣਾ।

ਕਾਹਦੀ ਜ਼ਿੰਦਗੀ ਹੈ ਤੂੰ ਤਾਂ ਪੈਸਾ ਮੁੱਖ ਰੱਖਿਆ,ਲੋਕੀ ਵੇਖਦੇ ਤਮਾਸ਼ਾ ਸਾਥੋਂ ਪਾਸਾ ਵੱਟਿਆ,
ਅੱਕੀ ਸਤੀ ਨੇ ਸੁਨੇਹਾ ਫਿਰ ਪੇਕੀਂ ਘੱਲਿਆ,ਕਹਿਣ ਹੋਸ਼ ਨਾ ਟਿਕਾਣੇ ਚੁੱਪ ਵੱਟ ਤੂੰ ਰਕਾਨੇ,
ਬੁਢੇ ਮਾਪਿਆਂ ਦੀ ਗੱਲ ਲਈ ਸਹਿ ਮੱਖਣਾ,ਤੈਨੂੰ ਕਿਸੇ ਦੀ ਬੱਸ ਆਪਣੀ ਨਿਬੇੜ,
ਗੱਲ ਦਿਲ ਵਾਲੀ ਤੈਨੂੰ ਕਹਿ ਮੱਖਣਾ।

ਐਸੀ ਝੁਲਣੀ ਹਨ੍ਹੇਰੀ ਨਾ ਕੋਈ ਖੜੂ ਹਾਣੀਆਂ,ਮੈਂ ਵੀ ਸਿਰ ਚੜ੍ਹ ਤੇਰੇ ਫਿਰ ਮਰੂ ਹਾਣੀਆਂ,
ਪਿੱਛੋਂ ਜਣਾ ਖਣਾ ਤੇਰੇ ਨਾਲ ਲੜੂ ਹਾਣੀਆਂ,ਕੁਝ ਸੋਚ ਤੂੰ ਵਿਚਾਰ ਕੋਈ ਸਕੇ ਨਾ ਸਹਾਰ,
ਐਵੇਂ ਬਣਕੇ ਬੇਗਾਨੀ ਦਾ ਨਾ ਬਹਿ ਮੱਖਣਾ,ਤੈਨੂੰ ਕਿਸੇ ਨਾਲ ਕੀ ਬੱਸ ਆਪਣੀ ਨਿਬੇੜ,
ਗੱਲ ਦਿਲ ਵਾਲੀ ਦਿੱਤੀ ਤੈਨੂੰ ਕਹਿ ਮੱਖਣਾ।

ਜਿਹੜੇ ਘਰ ਖੁਸ਼ੀ ਹੁੰਦੀ ਲਾਉਂਦੀ ਚਾਰ ਚੰਨ ਵੇ,ਬਹੁਤੀ ਚੰਗੀ ਨਹੀਂ ਲੜਾਈ ਗੱਲ ਮੇਰੀ ਮੰਨ ਵੇ,
ਓਟ ਉਤਲੇ ਦੀ ਲੈ ਤੂੰ ਹੋ ਜੂ ਧੰਨ ਧੰਨ ਵੇ,ਆਊ ਘਰ ‘ਚ ਬਹਾਰ ਵਸੇ ਸੁਖੀ ਪਰਿਵਾਰ,
‘ਦੇਵ ਘੋਲੀਏ’ ਦੇ ਵਾਂਗ ਖੁਸ਼ ਰਹਿ ਮੱਖਣਾ,ਤੈਨੂੰ ਕਿਸੇ ਨਾਲ ਕੀ ਬੱਸ ਆਪਣੀ ਨਿਬੇੜ,
ਗੱਲ ਦਿਲ ਵਾਲੀ ਦਿੱਤੀ ਤੈਨੂੰ ਕਹਿ ਮੱਖਣਾ।
– ਦੇਵ ਘੋਲੀਆ ਮੋਗਾ

Comments

comments

Share This Post

RedditYahooBloggerMyspace