ਕਵਿਤਾ – ਰਾਹ ਅਤੇ ਮੰਜ਼ਿਲ – -ਕਮਲ ਬੰਗਾ ਸੈਕਰਾਮੈਂਟੋ

ਰਾਹ ਅਤੇ ਮੰਜ਼ਿਲ

ਮੈਂ ਰਾਹੀ, ਰਾਹ ਨੂੰ ਪਿਆਰ ਕਰੀ ਜਾਨਾ,
ਮੰਜ਼ਿਲ ਛੂਹਣ ਲਈ ਇਤਬਾਰ ਕਰੀ ਜਾਨਾ।
ਰੱਬ-ਰੱਬ ਕਰਦਾ ਕਦਮ ਪੁੱਟ ਰਿਹਾ ਹਾਂ,
ਪਹੁੰਚਣਾ ਜ਼ਰੂਰ, ਇਜ਼ਹਾਰ ਕਰੀ ਜਾਨਾ।
ਕਦੇ ਧੁੱਪ ਕਦੇ ਛਾਂ ਹੁੰਦੀ ਰਾਹ ਤੇ,
ਬਿਰਛਾਂ ਦਾ ਵੀ ਸਤਿਕਾਰ ਕਰੀ ਜਾਨਾ।
ਦਿਲ ‘ਚ ਮੀਲ ਪੱਥਰ ਗਿਣ ਰਿਹਾ ਹਾਂ,
ਬਖਸ਼ੀ ਜੋ ਹਿੰਮਤ, ਸ਼ੁਕਰਗੁਜ਼ਾਰ ਕਰੀ ਜਾਨਾ।
ਕਦੇ-ਕਦੇ ਮੰਜ਼ਿਲ ਚਟਾਨ ਵਾਂਗ ਲੱਗਦੀ,
ਫਿਰ ਵੀ ਇਸ ਨਾਲ ਇਕਰਾਰ ਕਰੀ ਜਾਨਾ।
ਪਹੁੰਚਣਾਂ ਤਾਂ ਪਤਾ ਨਹੀਂ, ਕਦੋਂ ਪਹੁੰਚਣਾਂ,
ਸੋਚਾਂ ‘ਚ ਪਲ-ਪਲ ਉਸਦਾ ਦੀਦਾਰ ਕਰੀ ਜਾਨਾ।
ਬੇਸ਼ੱਕ ਦਮ ਦਾ ਭਰੋਸਾ ਨਹੀਂ ‘ਕਮਲ’,
ਜਿੰਨਾ ਹੋ ਸਕਦਾ, ਸੁਪਨਾ ਸਕਾਰ ਕਰੀ ਜਾਨਾ।
-ਕਮਲ ਬੰਗਾ ਸੈਕਰਾਮੈਂਟੋ
916-897-8570

Comments

comments

Share This Post

RedditYahooBloggerMyspace