ਸੁਪਨਿਆਂ ਨੂੰ ਪੜ੍ਹਨ ਦਾ ਤਰੀਕਾ ਲੱਭਿਆ

ਟੋਕੀਓ : ਬੌਸ ਤੋਂ ਆਪਣੇ ਅਪਮਾਨ ਦਾ ਬਦਲਾ ਲੈਣ ਬਾਰੇ ਸੁਪਨੇ ‘ਚ ਵੀ ਨਾ ਸੋਚਿਓ। ਜਾਪਾਨ ਦੇ ਸੋਧਕਰਤਾਵਾਂ ਨੇ ਸੁਪਨਿਆਂ ਨੂੰ ਪੜ੍ਹਨ ਦਾ ਅਜਿਹਾ ਤਰੀਕਾ ਲੱਭ ਲਿਆ ਹੈ, ਜਿਸ ਦੇ ਅਨੁਮਾਨ 60 ਫ਼ੀਸਦੀ ਤੱਕ ਸਹੀ ਹੁੰਦੇ ਹਨ। ਸਾਇੰਸ ਜਰਨਲ ‘ਚ ਛਪੀ ਰਿਪੋਰਟ ਮੁਤਾਬਕ ਜਾਪਾਨ ‘ਚ ਸੋਧਕਰਤਾਵਾਂ ਨੇ ਐਮਆਰਆਈ ਸਕੈਨ ਨਾਲ ਨੀਂਦ ਦੀ ਸ਼ੁਰੂਆਤੀ ਅਵਸਥਾ ‘ਚ ਵੇਖੀਆਂ ਚੀਜ਼ਾਂ ਦਾ ਅਨੁਮਾਨ ਲਗਾਇਆ, ਜੋ 60 ਫ਼ੀਸਦੀ ਤੱਕ ਸਹੀ ਨਿਕਲਿਆ। ਹੁਣ ਸੋਧਕਰਤਾ ਇਹ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਮਾਨਸਿਕ ਹਲਚਲਾਂ ਨਾਲ ਨੀਂਦ ਦੌਰਾਨ ਮਹਿਸੂਸ ਕੀਤੀਆਂ ਹੋਰ ਗੱਲਾਂ ਤੇ ਭਾਵਨਾਵਾਂ ਦਾ ਵੀ ਅਨੁਮਾਨ ਲਗਾਇਆ ਜਾ ਸਕਦਾ ਹੈ। ਕਿਓਟੋ ਵਿਖੇ ਏਟੀਆਰ ਕਮਿਊਟੇਸ਼ਨਲ ਨਿਊਰੋਸਾਇੰਸ ਲੈਬੋਰੇਟਰੀ ਦੇ ਪ੍ਰੋ. ਯੁਕਿਆਸੂ ਕਾਮਿਤਾਨੀ ਦੀ ਅਗਵਾਈ ‘ਚ ਇਕ ਦਲ ਨੇ ਤਿੰਨ ਲੋਕਾਂ ‘ਤੇ ਸੌਂਦੇ ਸਮੇਂ ਐਮਆਰਆਈ ਨਾਲ ਨਜ਼ਰ ਰੱਖੀ। ਜਿਵੇਂ ਹੀ ਇਨ੍ਹਾਂ ਲੋਕਾਂ ਨੂੰ ਸਕੈਨਰ ਦੇ ਅੰਦਰ ਨੀਂਦ ਆਈ, ਉਨ੍ਹਾਂ ਨੂੰ ਉਠਾ ਦਿੱਤਾ ਗਿਆ ਤੇ ਯਾਦ ਕਰਨ ਲਈ ਕਿਹਾ ਗਿਆ ਕਿ ਉਨ੍ਹਾਂ ਕੀ ਵੇਖਿਆ ਸੀ। ਹਰ ਤਸਵੀਰ ਨੂੰ ਜਾਂ ਅਜੀਬ ਲੱਗਣ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਨੋਟ ਕੀਤਾ ਗਿਆ। ਹਰ ਪ੍ਰਤੀਭਾਗੀ ਦੇ ਨਾਲ ਇਸ ਕਿਰਿਆ ਨੂੰ 200 ਵਾਰ ਦੋਹਰਾਇਆ ਗਿਆ। ਬੀਬੀਸੀ ਦੀ ਰਿਪੋਰਟ ਮੁਤਾਬਕ ਸੋਧਕਰਤਾਵਾਂ ਨੇ ਸਾਰੇ ਅੰਕੜਿਆਂ ਦਾ ਇਕ ਡਾਟਾਬੇਸ ਤਿਆਰ ਕੀਤਾ। ਇਸ ‘ਚ ਉਨ੍ਹਾਂ ਸੁਪਨੇ ‘ਚ ਨਜ਼ਰ ਆਉਣ ਵਾਲੀਆਂ ਚੀਜ਼ਾਂ ਨੂੰ ਇਕ ਸਮੂਹ ‘ਚ ਰੱਖ ਦਿੱਤਾ। ਜਿਵੇਂ ਹੋਟਲ, ਘਰ, ਇਮਾਰਤ ਨੂੰ ‘ਭਵਨ’ ਨਾਂ ਦੇ ਸਮੂਹ ‘ਚ ਰੱਖਿਆ ਗਿਆ। ਇਸ ਤੋਂ ਬਾਅਦ ਸੋਧਕਰਤਾਵਾਂ ਨੇ ਪ੍ਰਤੀਭਾਗੀਆਂ ਦਾ ਮੁੜ ਤੋਂ ਸਕੈਨ ਕੀਤਾ, ਪਰ ਇਸ ਵਾਰ ਜਾਗਦੇ ਹੋਏ ਤੇ ਉਦੋਂ ਜਦੋਂ ਉਹ ਕੰਪਿਊਟਰ ‘ਤੇ ਤਸਵੀਰਾਂ ਵੇਖ ਰਹੇ ਸਨ। ਉਨ੍ਹਾਂ ਨੂੰ ਸਬੰਧਤ ਤਸਵੀਰਾਂ ਨਾਲ ਦਿਮਾਗ ਦੀ ਉਹੀ ਹਲਚਲ ਵੇਖਣ ਨੂੰ ਮਿਲੀ, ਜੋ ਸੁਪਨੇ ਦੌਰਾਨ ਸੀ। ਪ੍ਰੀਖਣ ਦੇ ਦੂਜੇ ਦੌਰ ‘ਚ ਸੋਧਕਰਤਾ ਦਿਮਾਗੀ ਹਲਚਲਾਂ ਨੂੰ ਵੇਖ ਕੇ ਇਹ ਅਨੁਮਾਨ ਲਗਾਉਣ ‘ਚ ਸਮਰੱਥ ਸਨ ਕਿ ਪ੍ਰਤੀਭਾਗੀ ਨੀਂਦ ‘ਚ ਕੀ ਵੇਖ ਰਹੇ ਹਨ। ਹੁਣ ਸੋਧਕਰਤਾ ਡੂੰਘੀ ਨੀਂਦ ‘ਚ ਝਾਂਕਣ ਦੀ ਕੋਸ਼ਿਸ਼ ਕਰ ਰਹੇ ਹਨ। ਮੰਨਿਆ ਜਾਂਦਾ ਹੈ ਕਿ ਉਸ ‘ਚ ਸੁਪਨੇ ਜ਼ਿਆਦਾ ਸਜੀਵ ਹੁੰਦੇ ਹਨ।

Comments

comments

Share This Post

RedditYahooBloggerMyspace