ਮਨੁੱਖ ਅਤੇ ਚਿੰਪੈਂਜ਼ੀ ਦਾ ਸੁਮੇਲ ਸਨ ਸਾਡੇ ਪੂਰਵਜ਼?

ਲੰਡਨ : ਮਨੁੱਖ ਜਾਤ ਦੇ ਤਿੰਨ ਪੂਰਵਜ਼ਾਂ ਦੇ ਕੰਕਾਲ ਦੇ ਹਿੱਸਿਆਂ ਨੂੰ ਜੋੜ ਕੇ ਪੂਰਾ ਖਾਕਾ ਤਿਆਰ ਕਰਨ ਦੇ ਬਾਅਦ ਨਵੀਂ ਖੋਜ ਵਿਚ ਪਾਇਆ ਗਿਆ ਹੈ ਕਿ ਸਾਡੇ ਪੂਰਵਜ਼ ਮਨੁੱਖ ਅਤੇ ਚਿੰਪੈਂਜ਼ੀ ਦਾ ਮੁਸ਼ਕਲ ਸੁਮੇਲ ਸਨ। ਲੱਗਭਗ 20 ਲੱਖ ਸਾਲ ਪਹਿਲਾਂ ਅਫਰੀਕਾ ਦੇ ਜੋਹਾਨਸਬਰਗ ਨੇੜੇ ਸਾਲ 2008 ਵਿਚ 20 ਲੱਖ ਸਾਲ ਪਹਿਲਾਂ ਰਹਿਣ ਵਾਲੇ ਮਨੁੱਖ ਦੇ ਸੰਭਾਵਿਤ ਪੂਰਵਜ਼ਾਂ ਦੇ ਕੰਕਾਲ ਦੇ ਟੁਕੜੇ ਮਿਲੇ ਸਨ। ਖੋਜ ਵਿਚ ਪਾਇਆ ਗਿਆ ਕਿ ਏਸਟ੍ਰਾਲੋਪੀਥੇਕਸ ਸੇਡੀਬਾ ਨਾਂ ਦੀ ਇਸ ਨਸਲ ਦੇ ਚੂਲੇ, ਦੰਦ ਅਤੇ ਹੱਥ ਤਾਂ ਮਨੁੱਖ ਵਰਗੇ ਸਨ ਪਰ ਪੈਰ ਚਿੰਪੈਂਜ਼ੀ ਵਾਂਗ ਸਨ। ਸਾਇੰਸ ਰਸਾਲੇ ਵਿਚ ਛਪੀ ਨਵੀਂ ਖੋਜ ਵਿਚ ਦੱਸਿਆ ਗਿਆ ਹੈ ਕਿ 6 ਅਲੱਗ-ਅਲੱਗ ਵਿਗਿਆਨੀ ਖੋਜਾਂ ਵਿਚ ਇਕ ਬਾਲਗ ਨਰ, ਜਿਸਨੂੰ ਬੋਲਚਾਲ ਦੀ ਭਾਸ਼ਾ ਵਿਚ ਐੱਮ. ਐੱਚ. 1 ਇਕ ਮਾਦਾ ਯਾਨੀ ਐੱਮ. ਐੱਚ. 2 ਅਤੇ ਇਕ ਬਾਲਗ ਮਰਦ ਯਾਨੀ ਐੱਮ. ਐੱਚ. 4 ਦੇ ਕੰਕਾਲਾਂ ਦੀ ਰਚਨਾ ਦਾ ਅਧਿਐਨ ਕਰਨ ਦੇ ਬਾਅਦ ਵਿਗਿਆਨੀ ਇਸ ਨਤੀਜੇ ‘ਤੇ ਪਹੁੰਚੇ ਸਨ। ਇਹ ਕੰਕਾਲ ਜੋਹਾਨਸਬਰਗ ਦੇ ਪੱਛਮ ਉੱਤਰ ਵਿਚ ਮਾਲਪਾ ਦੀ ਇਕ ਗੁਫਾ ਤੋਂ ਕੱਢੇ ਗਏ ਸਨ ਜਿਸਦੀ ਛੱਤ ਸਮੇਂ ਦੇ ਹਿਸਾਬ ਨਾਲ ਖਤਮ ਹੋ ਚੁੱਕੀ ਸੀ।

Comments

comments

Share This Post

RedditYahooBloggerMyspace