ਅਮਰੀਕਾ ਵੱਲੋਂ ਆਪਣੇ 19 ਹੋਰ ਮਿਸ਼ਨ ਬੰਦ ਰੱਖਣ ਦਾ ਐਲਾਨ

ਵਾਸ਼ਿੰਗਟਨ, 5 ਅਗਸਤ : ਅਮਰੀਕਾ ਨੇ ਅਲ-ਕਾਇਦਾ ਹਮਲੇ ਦੇ ਖਤਰੇ ਦੇ ਮੱਦੇਨਜ਼ਰ ਮੱਧ ਪੂਰਬ ਅਤੇ ਉੱਤਰੀ ਅਫਰੀਕਾ ਵਿਚ ਆਪਣੇ 19 ਕੂਟਨੀਤਕ ਮਿਸ਼ਨਾਂ ਨੂੰ 10 ਅਗਸਤ ਤਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਅਮਰੀਕਾ ਨੇ ਕੱਲ੍ਹ ਆਪਣੇ 22 ਕੂਟਨੀਤਕ ਮਿਸ਼ਨ ਬੰਦ ਕਰਨ ਦਾ ਐਲਾਨ ਕੀਤਾ ਸੀ। ਵਿਦੇਸ਼ ਵਿਭਾਗ ਨੇ ਦੁਨੀਆਂ ਭਰ ’ਚ ਅਮਰੀਕੀ ਸੈਲਾਨੀਆਂ ਨੂੰ ਇਕ ਚਿਤਾਵਨੀ ਜਾਰੀ ਕਰਦੇ  ਚੌਕਸੀ ਰੱਖਣ ਲਈ ਕਿਹਾ ਸੀ। ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਕਿਸੇ ਨਵੇਂ ਖਤਰੇ ਦਾ ਸੂਚਕ ਨਹੀਂ ਸਗੋਂ ਅਮਰੀਕਾ ਵੱਲੋਂ ਆਪਣੇ ਮੁਲਾਜ਼ਮਾਂ ਅਤੇ ਇਸ ਦੀਆ ਸੁਵਿਧਾਵਾਂ ’ਤੇ ਆਉਣ ਵਾਲਿਆਂ ਦੀ ਸੁਰੱਖਿਆ ਲਈ ਸਾਵਧਾਨੀ ਵਜੋਂ ਕਦਮ  ਚੁੱਕਿਆ ਗਿਆ ਹੈ।
ਵਿਦੇਸ਼ ਵਿਭਾਗ ਦੀ ਤਰਜਮਾਨ ਜੇਨ ਸਾਕੀ ਨੇ ਕਿਹਾ,‘‘ਰਮਜ਼ਾਨ ਦੇ ਅਖ਼ੀਰਲੇ ਹਫ਼ਤੇ ਸਾਡੇ ਈਦ ਮਨਾਉਣ ਲਈ ਬਹੁਤ ਸਾਰੇ ਕੌਂਸਲਖਾਨੇ ਅਤੇ ਅੰਬੈਸੀਆਂ ਬੰਦ ਰੱਖਣ ਦੀ ਰੀਤ ਹੈ ਅਤੇ ਅਸੀਂ ਅਤਿ ਦੀ ਚੌਕਸੀ ਵਜੋਂ ਕਈ ਅੰਬੈਸੀਆਂ ਅਤੇ ਕੌਂਸਲਖਾਨੇ ਬੰਦ ਰੱਖਣ ਦੀ ਮਿਆਦ ਵਧਾਉਣ ਦਾ ਫੈਸਲਾ ਕੀਤਾ ਹੈ।’’
ਉਂਜ, ਇਕ ਪ੍ਰਮੁੱਖ ਫੌਜੀ ਕਮਾਂਡਰ ਨੇ ਕਿਹਾ ਕਿ ਅਮਰੀਕਾ ਨੂੰ ਅਲ-ਕਾਇਦਾ ਵੱਲੋਂ ਨਾ ਕੇਵਲ ਅਮਰੀਕੀਆਂ ਅਤੇ ਸਗੋਂ ਪੱਛਮੀ ਦੇਸ਼ਾਂ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਯੋਜਨਾ ਦੀ ਸੂਹ ਮਿਲੀ ਹੈ। ਅਮਰੀਕੀ ਰੱਖਿਆ ਸੈਨਾਵਾਂ ਦੇ ਮੁਖੀ ਜਨਰਲ ਮਾਰਟਿਨ ਡੈਂਪਸੀ ਨੇ ਕਿਹਾ,‘‘ਖ਼ਤਰੇ ਦੇ ਚੋਖੇ ਆਸਾਰ ਹਨ ਅਤੇ ਅਸੀਂ ਇਸ ’ਤੇ ਪ੍ਰਤੀਕਿਰਿਆ ਦੇ ਰਹੇ ਹਾਂ। ਸਿਰਫ਼ ਇਹ ਹਿੱਸਾ ਠੋਸ ਨਹੀਂ ਹੈ ਪਰ ਖਤਰਾ ਸਪਸ਼ਟ ਹੈ। ਇਰਾਦਾ ਬਿਲਕੁਲ ਸਾਫ਼ ਹੈ।’’ ਜੇ ਸਾਨੂੰ ਸੂਹ ਮਿਲੀ ਹੈ, ਅਸੀਂ ਸਿਰਫ਼ ਉਸੇ ਬਾਰੇ ਦੱਸ ਸਕਦੇ ਹਾਂ। ਉਂਜ ਵੀ ਖੁਫ਼ੀਆ ਜਾਣਕਾਰੀ ਦਹਿਸ਼ਤਵਾਦ ਖ਼ਿਲਾਫ਼ ਸਭ  ਤੋਂ ਵਧੀਆ ਹਥਿਆਰ ਹੈ।’’ ਪ੍ਰਤੀਨਿਧ ਸਦਨ ਦੀ ਖੁਫ਼ੀਆ ਕਮੇਟੀ ਦੇ ਰੈਂਕਿੰਗ ਮੈਂਬਰ ਰਪਰਜ਼ਬਰਗ ਨੇ ਕਿਹਾ,‘‘ਹੁਣ ਸਾਡੇ ਕੋਲ ਜੋ ਵੀ ਜਾਣਕਾਰੀ ਹੈ ਅਸੀਂ ਉਸ ’ਤੇ ਕਾਰਵਾਈ ਕਰ ਸਕਦੇ ਹਾਂ ਕਿਉਂਕਿ  ਸਾਡੀ ਪਹਿਲ ਹੈ ਕਿ ਦੁਨੀਆਂ ਦੇ ਹੋਰਨਾਂ ਹਿੱਸਿਆਂ ਵਿਚ ਅਮਰੀਕੀਆਂ ਦੀ ਰਾਖੀ ਕੀਤੀ ਜਾਵੇ।’’ ਉਨ੍ਹਾਂ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਅਲ-ਕਾਇਦਾ ਅਤੇ ਕੁਝ ਹੋਰ ਲੋਕ ਸਾਡੇ ’ਤੇ ਹਮਲਾ ਕਰਨਾ, ਸਾਨੂੰ ਤੇ ਸਾਡੇ ਸੰਗੀਆ ਨੂੰ ਮਾਰਨਾ ਚਾਹੁੰਦੇ ਹਨ। ਚੰਗੀ ਖ਼ਬਰ ਇਹ ਹੈ ਕਿ ਸਾਨੂੰ ਇਸ ਦੀ ਸੂਹ ਮਿਲ ਗਈ ਹੈ ਅਤੇ ਇਹੀ ਅਸੀਂ ਕਰਦੇ ਹਾਂ। ਕੌਮੀ ਸੁਰੱਖਿਆ ਏਜੰਸੀ ਵੀ ਇਹੋ ਕੰਮ ਕਰਦੀ ਹੈ।’’

Comments

comments

Share This Post

RedditYahooBloggerMyspace