ਇਨਕਲਾਬ ਵਰਗਾ-ਲਾਡੀ ਭੁੱਲਰ

ਜ਼ਰੂਰੀ  ਤਾਂ ਨਹੀਂ  ਹਰ ਮੁੱਖ ਹੋਵੇ, ਖਿੜੇ  ਗੁਲਾਬ ਵਰਗਾ।
ਜਿਵੇਂ ਹਰ ਸੋਚ ਵਿਚ ਹੁੰਦਾ ਨਹੀਂ ਕੁਝ ਇਨਕਲਾਬ ਵਰਗਾ।
ਕਈਆਂ ‘ਤੇ  ਹੈ ਮਾਣ ਕੀਤਾ  ਕਈਆਂ ਨੂੰ ਸਵਾਲ ਕੀਤਾ,
ਜਵਾਬ ਕਿਤੋਂ ਨਹੀਂ ਮਿਲਿਆ ਆਪਣਿਆ ਦੇ ਜਵਾਬ ਵਰਗਾ।
ਬੜੇ  ਮੰਤਰੀ  ਬਣਦੇ ਨੇ, ਲਵਾਉਂਦੇ  ਨਾਅਰੇ  ਥਾਂ-ਥਾਂ ‘ਤੇ,
ਨਹੀਂ ਸੁਣਿਆ ਕਦੇ ਕੋਈ ਹੁਣ ਨਾਅਰਾ ਇਨਕਲਾਬ ਵਰਗਾ।
ਕਹਿੰਦੇ ਸੀ  ਜਿਸ ਨੂੰ ਸੋਨੇ  ਦੀ  ਚਿੜੀ  ਹੈ ਇਹ  ਪੰਜਾਬ,
ਰਿਹਾ ਨਾ ਚਿੜੀ ਹੁਣ ਲੱਗਦਾ ਹੈ ਉਜੜੇ ਇਹ ਖਾਬ ਵਰਗਾ।
ਉਂਝ ਦੋ-ਚਾਰ ਰਚਨਾਵਾਂ  ਲਿਖ ਕੇ ਬਣਦੇ  ਬਹੁਤ ਉਸਤਾਦ,
ਨਹੀਂ ‘ਲਾਡੀ’ ਨੂੰ ਉਸਤਾਦ ਮਿਲਣਾ ‘ਕੌਸਤੁਭ’ ਜਨਾਬ ਵਰਗਾ।
—————-੦————————-
ਲਾਡੀ ਸੁਖੰਜੰਦਰ ਕੌਰ ਭੁੱਲਰ, ਪਿੰਡ ਫਰੀਦ ਸਰਾਏ
ਤਹਿ: ਸੁਲਤਾਨਪੁਰ ਲੋਧੀ, ਕਪੂਰਥਲਾ, ਫੋਨ ਨੰ:-੯੭੮੧੧-੯੧੯੧੦

Comments

comments

Share This Post

RedditYahooBloggerMyspace