ਵਿਰਾਸਤ ਤੋਂ ਦੂ੍ਰ ਅੱਜ ਦਾ ਅਕਾਲੀ ਦਲ

ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵਿੱਚ ਗੁੰਡਾ ਅਨਸਰਾਂ ਦੀ ਭਰਮਾਰ ’ਤੇ ਚਰਚਾ ਉਸ ਸਮੇਂ ਵੀ ਛਿੜੀ ਸੀ ਜਦੋਂ ਰਣਜੀਤ ਸਿੰਘ ਰਾਣਾ ਨਾਂ ਦੇ ਇਕ ਅਕਾਲੀ ਆਗੂ ਨੇ ਛੇਹਰਟਾ ਵਿੱਚ ਇ¤ਕ ਏਐਸਆਈ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਕਿਉਂਕਿ ਉਹ ਅਕਾਲੀ ਆਗੂ ਨੂੰ ਆਪਣੀ ਧੀ ਨੂੰ ਨਾਲ ਛੇੜਖਾਨੀ ਤੋਂ ਰੋਕ ਰਿਹਾ ਸੀ। ਉਸ ਤੋਂ ਬਾਅਦ ਵੀ ਅਕਾਲੀ ਆਗੂਆਂ ਵਲੋਂ ਹਿੰਸਾ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆ ਹਨ ਪਰ ਹਰ ਵਾਰ ਅਕਾਲੀ ਆਗੂਆਂ ਨੇ ਪਾਰਟੀ ਵਿੱਚ ਗਲਤ ਅਨਸਰਾਂ ਦੀ ਘੁਸਪੈਠ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਾਕਾਰਿਆ ਹੀ ਨਹੀਂ ਸਗੋਂ ਅਜਿਹੇ ਖਦਸ਼ੇ ਪ੍ਰਗਟਾਉਣ ਵਾਲਿਆਂ ਨੂੰ ਹੀ ਸ਼ਰਾਰਤੀ ਅਨਸਰ ਗਰਦਾਨਦੇ ਰਹੇ ਹਨ । ਹੁਣ ਤਾਜ਼ਾ ਘਟਨਾਕ੍ਰਮ ਵਿੱਚ ਬਠਿੰਡਾ ਇਲਾਕੇ ਦਾ ਅਕਾਲੀ ਆਗੂ ਹਰਜਿੰਦਰ ਸਿੰਘ ਬਿੱਟੂ ਜਿਹੜਾ ਕਿ 2 ਕੁਅਇੰਟਲ ਭੁੱਕੀ ਸਮੇਤ ਫੜੇ ਜਾਣ ਪਿੱਛੋਂ 15 ਸਾਲ ਲਈ ਸ਼ਜ਼ਾ ਜਾਫਤਾ ਹੋਣ ਪਿੱਛੋਂ ਵੀ ਅਕਾਲੀ ਦਲ ਦਾ ਮੀਤ ਪ੍ਰਧਾਨ ਹੈ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦਾ ਵਿਸਵਾਸ਼ਪਾਤਰ ਹੈ, ਦੇ ਘਰੋਂ ਭਾਰੀ ਅਸਲੇ ਸਮੇਤ ਬਦਮਾਸ਼ਾਂ ਦੇ ਫੜੇ ਜਾਣ ਪਿੱਛੋਂ ਅਕਾਲੀ ਦਲ ਵਿੱਚ ਸਮਾਜ ਵਿਰੋਧੀ ਅਨਸਰਾਂ ਦੀ ਚਰਚਾ ਇੱਕ ਵਾਰ ਫਿਰ ਤੋਂ ਭਖ ਗਈ ਹੈ। ਭਾਵੇਂ ਕਿ ਛੇਹਰਟਾ ਵਿੱਚ ਰਣਜੀਤ ਸਿੰਘ ਰਾਣੇ ਵੱਲੋਂ ਕੀਤੇ ਕਾਰੇ ਪਿੱਛੋਂ ਪਾਰਟੀ ਆਗੂਆਂ ਦੀ ਸਕਰੀਨਿੰਗ ਦੀ ਗੱਲ ਚੱਲੀ ਸੀ ਪਰ ਉਹ ਬਿਆਨਾਂ ਤੋਂ ਅੱਗੇ ਨਹੀਂ ਵਧ ਸਕੀ ਅਤੇ ਅਜਿਹੀਆਂ ਘਟਨਾਵਾਵਾਂ ਦਾ ਸਾਹਮਣੇ ਆਉਣਾ ਬਾਦਸਤੂਰ ਜਾਰੀ ਹੈ।
ਉਂਝ ਵੀ ਕਿਹਾ ਜਾਣ ਲੱਗਾ ਹੈ ਕਿ ਅਕਾਲੀ ਦਲ ਅੱਜ ਅਜਿਹੇ ਅਨਸਰਾਂ ’ਤੇ ਇੰਨਾ ਨਿਰਭਰ ਹੋ ਗਿਆ ਹੈ ਕਿ ਦਲ ਦੀ ਸਕਰੀਨਿੰਗ ਕਰਵਾਉਣੀ ਹੁਣ ਪਾਰਟੀ ਆਗੂਆਂ ਦੇ ਵਸ ਦੀ ਗੱਲ ਨਹੀਂ ਰਹੀ। ਐਸਓਆਈ ਵਿੱਚ ਜਿਸ ਤਰ੍ਹਾਂ ਦੇ ਅਨਸਰਾਂ ਨੂੰ ਪੰਜਾਬ ਭਰ ’ਚੋਂ ਲੱਭ-ਲੱਭ ਕੇ ਭਰਤੀ ਕੀਤਾ ਗਿਆ ਉਸਦੇ ਨਤੀਜੇ ਤਾਂ ਉਸੇ ਸਮੇਂ ਸਾਹਮਣੇ ਆਉਣੇ ਸ਼ੁਰੂ ਹੋ ਗਏ ਸਨ ਪਰ ਹੁਣ ਸਿਆਸੀ ਸਰਪ੍ਰਸਤੀ ਵਿੱਚ ਵਧ-ਫੁਲ ਗਏ ਇਨ੍ਹਾਂ ਅਨਸਰਾਂ ਨੇ ਆਪਣਾ ਅਸਲੀ ਰੂਪ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਘਟਨਾ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਰਜਿੰਦਰ ਸਿੰਘ ਬਿੱਟੂ ਨੂੰ ਸੱਤਾ ਦਾ ਨਸ਼ਾ ਅਤੇ ਸਰਪ੍ਰਸਤੀ ਦਾ ਹੌਸਲਾ ਵੇਖੋ ਕਿ ਭੁੱਕੀ ਦੇ ਕੇਸ ਵਿੱਚ 15 ਸਾਲ ਦੀ ਸ਼ਜ਼ਾ ਵਿੱਚ ਜ਼ਮਾਨਤ ’ਤੇ ਆਉਣ ਪਿੱਛੋਂ ਵੀ ਬਦਾਮਾਸ਼ਾਂ ਨੂੰ ਘਰ ਵਿੱਚ ਪਨਾਹ ਦਿੰਦਾ ਫੜਿਆ ਜਾਂਦਾ ਹੈ। ਹੁਣ ਉਸ ਕੋਲੋਂ ਕੀ ਨਵਾਂ ਕੁਝ ਨਿਕਲ ਕੇ ਸਾਹਮਣੇ ਆਵੇਗਾ ਜਾਂ ਸੱਤਾਧਾਰੀਆਂ ਵਲੋਂ ਮਾਮਲਾ ਦਬਾ ਦਿੱਤਾ ਜਾਵੇਗਾ ਇਹ ਵੱਖਰਾ ਵਿਸ਼ਾ ਹੈ। ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਮੁ¤ਖੀ ਸੁਖਬੀਰ ਸਿੰਘ ਬਾਦਲ ਅਕਸਰ ਪੁਰਾਣੇ ਅਕਾਲੀਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਕੇ ੳਨ੍ਹਾਂ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਉਨ੍ਹਾਂ ਨੂੰ ਇਹ ਵੀ ਦੱਸਣਾ ਬਣਦਾ ਹੈ ਕਿ ਉਨ੍ਹਾਂ ਅਕਾਲੀਆਂ ਦੇ ਮੁਕਾਬਲੇ ਵਿੱਚ ਅੱਜ ਦੇ ਅਕਾਲੀ ਕਿੱਥੇ ਕੁ ਖੜ੍ਹੇ ਹਨ। ਅਕਾਲੀ ਦਲ ਦਾ ਇਤਿਹਾਸ ਬਿਲਕੁਲ ਸ਼ਾਨਦਾਰ ਹੈ ਪਰ ਇਹ ਮੌਜ਼ੂਦਾ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦਲ ਦੇ ਮੌਜ਼ੂਦਾ ਦੌਰ ਨੂੰ ਵੀ ਸ਼ਾਨਦਾਰ ਬਣਾਉਣ। ਉਹ ਦੌਰ ਤਾਂ ਫਖਰਯੋਗ ਸੀ ਪਰ ਕੱਲ੍ਹ ਦੇ ਅਕਾਲੀਆਂ ਨੇ ਜਾਂ ਆਉਣਾ ਵਾਲੀਆਂ ਪੀੜ੍ਹੀਆਂ ਨੇ ਕਦੇ ਵੀ ਫਖਰ ਨਾਲ ਅੱਜ ਦੇ ਅਕਾਲੀਆਂ ਦਾ ਜ਼ਿਕਰ ਨਹੀਂ ਕਰਿਆ ਕਰਨਾ। ਜਿਸ ਰਾਹ ’ਤੇ ਅੱਜ ਦੇ ਅਕਾਲੀ ਚੱਲ ਰਹੇ ਹਨ ਇਹ ਕਦੇ ਵੀ ਅਕਾਲੀ ਦਲ ਦੀ ਵਿਰਾਸਤ ਨਹੀ ਰਿਹਾ। ਹਾਂ, ਇਹ ਰਾਹ ਉਨ੍ਹਾਂ ਲੋਕਾਂ ਜਾਂ ਤਾਕਤਾਂ ਦੀ ਵਿਰਾਸਤ ਜ਼ਰੂਰ ਰਿਹਾ ਹੈ ਜਿਨ੍ਹਾਂ ਨਾਲ ਪੁਰਾਣੇ ਅਕਾਲੀ ਲੋਹਾ ਲੈਂਦੇ ਰਹੇ ਹਨ। ਅੱਜ ਵੀ ਸਿੱਖ ਅਤੇ ਪੰਜਾਬ ਦਾ ਹਰ ਦਰਦੀ ਚਾਹੁੰਦਾ ਹੈ ਕਿ ਅਕਾਲੀ ਦਲ ਆਪਣੀ ਉਸ ਪੁਰਾਣੀ ਵਿਰਾਸਤ ਨੂੰ ਮੁੜ ਤੋਂ ਅਪਣਾ ਲਵੇ।

Comments

comments

Share This Post

RedditYahooBloggerMyspace