ਸ਼ਨੀ ਗ੍ਰਹਿ ਦੇ ਬਰਫੀਲੇ ਚੰਦਰਮਾ ‘ਤੇ ਛਿਪਿਆ ਸਮੁੰਦਰ ਮਿਲਿਆ

grਕੇਪ ਕੇਨਾਵਰਲ—ਅਮਰੀਕੀ ਪੁਲਾੜ ਏਜੰਸੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਨੀ ਦੇ ਬਰਫੀਲੇ ਚੰਦਰਮਾ ਐਨਸੇਲਾਡਸ ‘ਤੇ ਬਰਫੀਲੀਆ ਚੱਟਾਨਾਂ ਦੇ ਹੇਠਾਂ ਇਕ ਵਿਸ਼ਾਲ ਸਮੁੰਦਰ ਮਿਲਿਆ ਹੈ, ਜਿਸ ਕਾਰਨ ਇਸ ਉਪਗ੍ਰਹਿ ‘ਤੇ ਜੀਵਨ ਉਤਪੱਤੀ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਵਿਗਿਆਨੀ ਨੂੰ ਧਰਤੀ ਤੋਂ ਇਲਾਵਾ ਹੋਰ ਗ੍ਰਹਿਆਂ ‘ਤੇ ਜੀਵਨ ਦੀ ਤਲਾਸ਼ ਦੀ ਲਈ ਮੁਹਿੰਮ ਵਿਚ ਸ਼ਨੀ ਗ੍ਰਹਿ ਦੇ ਇਕ ਛੋਟੇ ਉਪਗ੍ਰਹਿ ‘ਤੇ ਜੀਵਨ ਦੇ ਸੰਕੇਤ ਮਿਲੇ ਹਨ। ਵਿਗਿਆਨੀਆਂ ਨੇ ਸ਼ਨੀ ਦੇ ਉਪਗ੍ਰਹਿ ਐਨਸੇਲਾਡਸ ਉਪਗ੍ਰਹਿ ਦੀ ਸਤ੍ਹਾ ‘ਤੇ ਪਾਣੀ ਦੀ ਮੌਜੂਦਗੀ ਦੀ ਉਮੀਦ ਹੈ, ਜਿਸ ਨਾਲ ਇਹ ਗ੍ਰਹਿ ‘ਤੇ ਜੀਵਨ ਦੀ ਉਤਪੱਤੀ ਦੀ ਸੰਭਾਵਨਾ ਵਧ ਗਈ ਹੈ। ਇਕ ਹਾਲੀਆ ਅਧਿਐਨ ਦੇ ਮੁਤਾਬਕ ਸੌਰ ਪ੍ਰਣਾਲੀ ਵਿਚ 1.3 ਅਰਬ ਕਿਲੋਮੀਟਰ ਦੂਰ ਸਥਿਤ ਐਨਸੇਲਾਡਸ ‘ਤੇ ਬਰਫੀਲੀ ਠੰਡ ਹੁੰਦੀ ਹੈ ਅਤੇ ਉਥੇ ਤਰਲ ਪਾਏ ਜਾਣ ਦੀਆਂ ਸੰਭਾਵਨਾਵਾਂ ਕਾਫੀ ਘੱਟ ਸਨ ਪਰ ਨਾਸਾ ਦੇ ਉਪਗ੍ਰਹਿ ਵੱਲੋਂ ਭੇਜੇ ਗਏ ਗੁਰੂਤਾਆਕਰਸ਼ਨ ਮੁਲਾਂਕਣ ਮੁਤਾਬਕ ਐਨਸੇਲਾਡਸ ਦੇ ਦੱਖਣੀ ਪੰਧ ਦੀ ਸਤ੍ਹਾ ਦੇ ਹੇਠਾਂ ਸਮੁੰਦਰ ਹੈ।

ਅਧਿਐਨ ਦੇ ਮੁਤਾਬਕ ਇਹ ਸਮੁੰਦਰ ਉੱਤਰੀ ਅਮਰੀਕਾ ਦੀ ਸਭ ਤੋਂ ਵੱਡੀਆਂ ਝੀਲਾਂ ਵਿਚੋਂ ਇਕ ਲੇਕ ਸੁਪਰੀਅਰ ਤੋਂ ਵੱਡਾ ਹੋ ਸਕਦਾ ਹੈ। ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨਾਲੋਜੀ ਨਾਲ ਜੁੜੇ ਵਿਗਿਆਨੀ ਡੇਵਿਡ ਸਟੀਵੇਂਸਨ ਨੇ ਦੱਸਿਆ ਕਿ ਕੰਪਿਊਟਰ ਮਾਡਲਾਂ ਮੁਤਾਬਕ ਇਹ ਸਮੁੰਦਰ ਉਪਗ੍ਰਹਿ ਦੇ ਪਥਰੀਲੇ ਕੋਰ ਅਤੇ ਬਰਫ ਨਾਲ ਢੱਕੀ ਸਤ੍ਹਾ ਦੇ ਵਿਚ ਸੈਂਡਵਿਚ ਦੇ ਵਾਂਗ ਮੌਜੂਦ ਹੈ।
ਵਿਗਿਆਨੀਆਂ ਦਾ ਅਨੁਮਾਨ ਹੈ ਕਿ ਸ਼ਨੀ ਅਤੇ ਐਨਸੇਲਾਡਸ ਦੇ ਗੁਆਂਢੀ ਉਪਗ੍ਰਹਿਆਂ ਦੇ ਗੁਰੂਤਾਆਕਰਸ਼ਣ ਬਲ ਦੇ ਕਾਰਨ ਉਤਪੰਨ ਗਰਮੀ ਦੇ ਨਾਲ ਸਮੁੰਦਰ ਦਾ ਨਿਰਮਾਣ ਹੋਇਆ ਹੋਵੇਗਾ। ਉੱਥੇ ਪੱਥਰਾਂ ਦੇ ਇੰਨੇ ਨਜ਼ਦੀਕ ਪਾਏ ਜਾਣ ਨਾਲ ਉਨ੍ਹਾਂ ਵਿਚ ਖਣਿਜ ਘੁੱਲ ਜਾਂਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਹਾਲਾਤ ਜੀਵਨ ਦੀ ਉਤਪੱਤੀ ਲਈ ਕਾਫੀ ਅਨੁਕੂਲ ਹਨ।

Comments

comments

Share This Post

RedditYahooBloggerMyspace