ਟ੍ਰੈਵਲ ਤੇ ਟੂਰਿਜ਼ਮ: ਕਮਾਈ ਵੀ ਤੇ ਸ਼ੁਗਲ-ਮੇਲਾ ਵੀ

ਮਨਿੰਦਰ ਕੌਰ

ਭਾਰਤ ਵਿੱਚ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ। ਪਿਛਲੇ ਸਾਲਾਂ ਵਿੱਚ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ 5 ਤੋਂ 20 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਇਸ ਨਾਲ ਟ੍ਰੈਵਲ ਐਂਡ ਟੂਰਿਜ਼ਮ ਖੇਤਰ ਨੂੰ ਕਾਫ਼ੀ ਬਲ ਮਿਲਿਆ ਹੈ। ਇਸ ਕਰਕੇ ਇਸ ਖੇਤਰ ਵਿੱਚ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਏ ਹਨ। ਅੰਕੜਿਆਂ ਅਨੁਸਾਰ ਭਾਰਤ ਵਿੱਚ 2015 ’ਚ ਸੈਰ ਸਪਾਟਾ ਖੇਤਰ ਵਿੱਚ 3.74 ਕਰੋੜ ਭਾਵ 9 ਫ਼ੀਸਦੀ ਨੌਕਰੀਆਂ ਮਿਲੀਆਂ ਅਤੇ 2 ਫ਼ੀਸਦੀ ਪ੍ਰਤੀ ਸਾਲ ਦੇ ਵਾਧੇ ਅਨੁਸਾਰ 2025 ਤੱਕ ਇਸ ਖੇਤਰ ਵਿੱਚ 4.6 ਕਰੋੜ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।

ਪਾਠਕ੍ਰਮਾਂ ਦੀ ਰੂਪ-ਰੇਖਾ: ਸੈਰ ਸਪਾਟੇ ਨਾਲ ਸਬੰਧਤ ਕਈ ਤਰ੍ਹਾਂ ਦੇ ਕੋਰਸ ਵੱਖ ਵੱਖ ਸੰਸਥਾਵਾਂ ਵਿੱਚ ਕਰਾਏ ਜਾਂਦੇ ਹਨ। ਆਪਣੀ ਅਕਾਦਮਿਕ ਯੋਗਤਾ ਅਨੁਸਾਰ ਡਿਪਲੋਮਾ, ਸਰਟੀਫਿਕੇਟ, ਬੈਚਲਰ ਜਾਂ ਪੋਸਟ ਗ੍ਰੈਜੂਏਟ ਪੱਧਰ ਦੇ ਕੋਰਸਾਂ ਵਿੱਚ ਦਾਖ਼ਲਾ ਲਿਆ ਜਾ ਸਕਦਾ ਹੈ। ਆਮ ਕੋਰਸਾਂ ਵਾਂਗ ਟ੍ਰੈਵਲ ਐਂਡ ਟੂਰਿਜ਼ਮ ਵਿੱਚ ਵੀ ਬੈਚਲਰ ਕੋਰਸ 3 ਸਾਲ, ਜਦੋਂਕਿ ਪੋਸਟ ਗ੍ਰੈਜੂਏਟ ਕੋਰਸ 2 ਸਾਲਾਂ ਦੇ ਹੁੰਦੇ ਹਨ। ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਕੁਝ ਮਹੀਨਿਆਂ ਤੋਂ ਲੈ ਕੇ ਇੱਕ ਸਾਲ ਤੱਕ ਦੇ ਹੋ ਸਕਦੇ ਹਨ। ਟ੍ਰੈਵਲ ਐਂਡ ਟੂਰਿਜ਼ਮ ਤਹਿਤ ਫੁੱਲ ਟਾਈਮ ਕੋਰਸਾਂ ਤੋਂ ਇਲਾਵਾ ਸ਼ਾਰਟ ਟਰਮ ਕੋਰਸਾਂ ਦੇ ਵਿਕਲਪ ਵੀ ਮੌਜੂਦ ਹਨ।

ਟ੍ਰੈਵਲ ਐਂਡ ਟੂਰਿਜ਼ਮ ਨਾਲ ਜੁੜੇ ਫੁਲ ਟਾਈਮ ਕੋਰਸ: ਇਨ੍ਹਾਂ ਵਿੱਚ ਬੈਚਲਰ ਆਫ ਟੂਰਿਜ਼ਮ ਐਡਮਿਨਿਸਟ੍ਰੇਸ਼ਨ, ਮਾਸਟਰ ਆਫ ਟੂਰਿਜ਼ਮ ਐਡਮਿਨਿਸਟ੍ਰੇਸ਼ਨ, ਬੈਚਲਰ ਆਫ ਟੂਰਿਜ਼ਮ ਸਟੱਡੀਜ਼, ਮਾਸਟਰ ਆਫ ਬਿਜ਼ਨੈਸ ਐਡਮਿਨਿਸਟ੍ਰੇਸ਼ਨ ਇਨ ਟੂਰਿਜ਼ਮ ਐਂਡ ਹਾਸਪੀਟੈਲਿਟੀ ਮੈਨੇਜਮੈਂਟ, ਐਮ.ਏ. ਇਨ ਟੂਰਿਜ਼ਮ ਮੈਨੇਜਮੈਂਟ, ਡਿਪਲੋਮਾ ਇਨ ਟ੍ਰੈਵਲ ਮੈਨੇਜਮੈਂਟ ਐਂਡ ਏਅਰਪੋਰਟ ਮੈਨੇਜਮੈਂਟ, ਬੀਐੱਸਸੀ ਇਨ ਏਅਰਲਾਈਨ ਟਿਕਟਿੰਗ ਐਂਡ ਹਾਸਪੀਟੈਲਿਟੀ ਮੈਨੇਜਮੈਂਟ, ਸਰਟੀਫਿਕੇਟ ਕੋਰਸ ਇਨ ਗਾਈਡ ਟ੍ਰੇਨਿੰਗ, ਐਡਵਾਂਸ ਡਿਪਲੋਮਾ ਇਨ ਟ੍ਰੈਵਲ ਐਂਡ ਟੂਰਿਜ਼ਮ ਮੈਨੇਜਮੈਂਟ, ਏਅਰਲਾਈਨ ਟਿਕਟਿੰਗ ਕੋਰਸ, ਬੀਬੀਏ ਇਨ ਏਅਰ ਟ੍ਰੈਵਲ ਮੈਨੇਜਮੈਂਟ, ਬੀ.ਏ. ਟ੍ਰੈਵਲ ਐਂਡ ਟੂਰਿਜ਼ਮ, ਬੀ.ਕਾਮ. ਟ੍ਰੈਵਲ ਐਂਡ ਟੂਰਿਜ਼ਮ ਮੈਨੇਜਮੈਂਟ ਹਨ।

ਡਿਪਲੋਮਾ ਕੋਰਸ: ਇਨ੍ਹਾਂ ਵਿੱਚ ਡਿਪਲੋਮਾ ਇਨ ਟ੍ਰੈਵਲ ਐਂਡ ਟੂਰਿਜ਼ਮ ਮੈਨੇਜਮੈਂਟ, ਡਿਪਲੋਮਾ ਇਨ ਹਾਸਪੀਟੈਲਿਟੀ ਐਂਡ ਟ੍ਰੈਵਲ ਮੈਨੇਜਮੈਂਟ, ਡਿਪਲੋਮਾ ਇਨ ਏਵੀਏਸ਼ਨ ਹਾਸਪੀਟੈਲਿਟੀ ਐਂਡ ਟ੍ਰੈਵਲ ਮੈਨੇਜਮੈਂਟ, ਡਿਪਲੋਮਾ ਇਨ ਟੂਰਿਸਟ ਗਾਈਡ, ਡਿਪਲੋਮਾ ਇਨ ਟੂਰਿਜ਼ਮ ਐਂਡ ਟਿਕਟਿੰਗ, ਡਿਪਲੋਮਾ ਇੰਨ ਏਅਰਫੇਅਰ ਐਂਡ ਟਿਕਟਿੰਗ, ਡਿਪਲੋਮਾ ਇੰਨ ਏਅਰਲਾਈਨ ਟਿਕਟਿੰਗ, ਡਿਪਲੋਮਾ ਇਨ ਏਅਰਲਾਈਨ ਗਰਾਊਂਡ ਆਪ੍ਰੇਸ਼ਨਜ਼, ਡਿਪਲੋਮਾ ਇਨ ਗਰਾਊਂਡ ਸਪੋਰਟ ਐਂਡ ਏਅਰਪੋਰਟ ਮੈਨੇਜਮੈਂਟ, ਡਿਪਲੋਮਾ ਇਨ ਗਾਈਡਿੰਗ ਐਂਡ ਸਕਾਊਟਿੰਗ, ਡਿਪਲੋਮਾ ਇਨ ਏਅਰਪੋਰਟ ਲਾਜਿਸਟਿਕ ਮੈਨੇਜਮੈਂਟ ਆਦਿ ਹਨ।

ਸਰਟੀਫਿਕੇਟ ਕੋਰਸ: ਇਨ੍ਹਾਂ ਵਿੱਚ ਸਰਟੀਫਿਕੇਟ ਇਨ ਟ੍ਰੈਵਲ ਐਂਡ ਟੂਰਿਜ਼ਮ ਮੈਨੇਜਮੈਂਟ, ਸਰਟੀਫਿਕੇਟ ਇਨ ਟ੍ਰੈਵਲ ਮੈਨੇਜਮੈਂਟ, ਸਰਟੀਫਿਕੇਟ ਇਨ ਟੂਰ ਗਾਈਡ, ਸਰਟੀਫਿਕੇਟ ਇਨ ਟੂਰਿਜ਼ਮ ਮੈਨੇਜਮੈਂਟ ਹਨ।
ਇਨ੍ਹਾਂ ਕੋਰਸਾਂ ਦੀ ਵਿਸ਼ੇਸ਼ਤਾ ਹੈ ਕਿ ਇਨ੍ਹਾਂ ਨੂੰ ਕਰਨ ਲਈ ਕਿਸੇ ਖਾਸ ਸਟ੍ਰੀਮ ਵਿੱਚ 12ਵੀਂ ਪਾਸ ਕਰਨ ਦੀ ਜ਼ਰੂਰਤ ਨਹੀਂ ਹੈ। ਇੰਡੀਅਨ ਇੰਸਟੀਚਿਊਟ ਆਫ ਟੂਰਿਜ਼ਮ ਐਂਡ ਟ੍ਰੈਵਲ ਮੈਨੇਜਮੈਂਟ, ਨਵੀਂ ਦਿੱਲੀ ਵਿੱਚ ਟੂਰਿਜ਼ਮ ਵਿੱਚ ਹੀ ਬੀਬੀਏ ਅਤੇ ਐਮਬੀਏ ਕੋਰਸ ਚਲਾਏ ਜਾ ਰਹੇ ਹਨ, ਜੋ 12ਵੀਂ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਇੰਟਰਨੈਸ਼ਨਲ ਏਅਰਪੋਰਟ ਟਰਾਂਸਪੋਰਟ ਐਸੋਸੀਏਸ਼ਨ, ਯੂਨਾਈਟਡ ਫੈਡਰੇਸ਼ਨ ਆਫ ਟ੍ਰੈਵਲ ਏਜੰਟ ਐੇਸੋਸੀਏਸ਼ਨ ਵੱਲੋਂ ਵੀ ਇਸ ਸੈਕਟਰ ਲਈ ਚਾਹਵਾਨਾਂ ਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਯੋਗਤਾ: ਸਭ ਤੋਂ ਪਹਿਲਾਂ ਘੁੰਮਣ-ਫਿਰਨ ਵਿੱਚ ਦਿਲਚਸਪੀ ਹੋਵੇ। ਇਸ ਤੋਂ ਇਲਾਵਾ ਭੂਗੋਲ ਅਤੇ ਇਤਿਹਾਸ ਨਾਲ ਸਬੰਧਤ ਗਿਆਨ ਵੀ ਹੋਵੇ। ਪੰਜਾਬੀ, ਹਿੰਦੀ ਜਾਂ ਅੰਗਰੇਜ਼ੀ ਤੋਂ ਇਲਾਵਾ ਜੇਕਰ ਹੋਰ ਭਾਸ਼ਾਵਾਂ ਦੀ ਵੀ ਚੰਗੀ ਜਾਣਕਾਰੀ ਹੋਵੇ ਤਾਂ ਇਸ ਦਾ ਫਾਇਦਾ ਮਿਲਦਾ ਹੈ। ਗੱਲਬਾਤ ਤੇ ਵਿਵਹਾਰ ਵਿੱਚ ਸਲੀਕਾ ਹੋਵੇ। ਇਨ੍ਹਾਂ ਕੋਰਸਾਂ ਵਿੱਚ ਦਾਖ਼ਲੇ ਲਈ ਕਿਸੇ ਵੀ ਸਟ੍ਰੀਮ ਵਿੱਚ 12ਵੀਂ ਪਾਸ ਕੀਤੀ ਹੋਵੇ।

ਮੌਕਿਆਂ ਦੀ ਭਰਮਾਰ: ਇਸ ਖੇਤਰ ਵਿੱਚ ਪੜ੍ਹਾਈ ਦੌਰਾਨ ਹੀ ਨੌਕਰੀ ਦੇ ਰਸਤੇ ਖੁੱਲ੍ਹ ਜਾਂਦੇ ਹਨ। ਏਵੀਏਸ਼ਨ, ਟ੍ਰੈਵਲ ਬੀਪੀਓ, ਈਵੈਂਟ ਮੈਨੇਜਮੈਂਟ ਵਿੱਚ ਹਮੇਸ਼ਾ ਮੰਗ ਬਣੀ ਰਹਿੰਦੀ ਹੈ। ਟ੍ਰੈਵਲ ਐਂਡ ਟੂਰਿਜ਼ਮ ਖੇਤਰ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਟ੍ਰੈਵਲ ਏਜੰਸੀਆਂ ਅਤੇ ਟ੍ਰੈਵਲ ਏਜੰਟਾਂ ਦੀ ਹੁੰਦੀ ਹੈ। ਟ੍ਰੈਵਲ ਅਤੇ ਟਿਕਟਿੰਗ ਵਿੱਚ 3 ਤੋਂ 6 ਮਹੀਨੇ ਦਾ ਕੋਈ ਡਿਪਲੋਮਾ ਕੋਰਸ ਕਰਨ ਤੋਂ ਬਾਅਦ ਕਿਸੇ ਵੀ ਟ੍ਰੈਵਲ ਏਜੰਸੀ ਵਿੱਚ ਕੰਮ ਕੀਤਾ ਜਾ ਸਕਦਾ ਹੈ। ਕੁਝ ਏਜੰਸੀਆਂ ਬਿਨਾਂ ਤਜਰਬੇ ਵਾਲੇ ਗ੍ਰੈਜੂਏਟਾਂ ਨੂੰ ਵੀ ਵਿਧੀਪੂਰਵਕ ਟ੍ਰੇਨਿੰਗ ਦੇਣ ਤੋਂ ਬਾਅਦ ਕੰਮ ’ਤੇ ਰੱਖ ਲੈਂਦੀਆਂ ਹਨ। ਇਸ ਖੇਤਰ ਵਿੱਚ ਟੂਰ ਆਪਰੇਟਰਾਂ ਦੀ ਵੱਖ ਤਰ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਇਹ ਵੱਖ ਵੱਖ ਥਾਵਾਂ ਲਈ ਟੂਰ ਪਲਾਨ ਕਰਦੇ ਹਨ ਅਤੇ ਸੈਲਾਨੀਆਂ ਦੀ ਯਾਤਰਾ ਤੇ ਉਨ੍ਹਾਂ ਦੇ ਠਹਿਰਨ ਦਾ ਇੰਤਜ਼ਾਮ ਕਰਦੇ ਹਨ। ਟੂਰ ਪੈਕੇਜ ਦੇ ਪ੍ਰਚਾਰ ਦਾ ਕੰਮ ਵੀ ਇਨ੍ਹਾਂ ਦੇ ਜ਼ਿੰਮੇ ਹੁੰਦਾ ਹੈ। ਟ੍ਰੈਵਲ ਏਜੰਸੀਆਂ ਤੋਂ ਇਲਾਵਾ ਏਅਰਲਾਈਨਜ਼, ਹੋਟਲ ਰਿਜ਼ੌਰਟਸ ਤੇ ਸਰਕਾਰੀ ਟੂਰਿਜ਼ਮ ਵਿਭਾਗ ਵਿੱਚ ਵੀ ਰੁਜ਼ਗਾਰ ਮਿਲ ਸਗਦਾ ਹੈ। ਸਰਕਾਰੀ ਟੂਰਿਜ਼ਮ ਵਿਭਾਗ ਵਿੱਚ ਰਿਜ਼ਰਵੇਸ਼ਨ ਐਂਡ ਕਾਊਂਟਰ ਸਟਾਫ਼, ਸੇਲਜ਼ ਐਂਡ ਮਾਰਕੀਟਿੰਗ ਸਟਾਫ, ਕਲਾਇੰਟ ਸਰਵਿਸਿੰਗ ਸਟਾਫ, ਟੂਰ ਪਲਾਨਰ ਤੇ ਟੂਰ ਗਾਈਡ ਆਦਿ ਵਜੋਂ ਨਿਯੁਕਤੀਆਂ ਹੁੰਦੀਆਂ ਹਨ। ਲੋਕ ਸੇਵਾ ਕਮਿਸ਼ਨ ਦੀਆਂ ਪ੍ਰੀਖਿਆਵਾਂ  ਜਾਂ ਸਟਾਫ ਸਿਲੈਕਸ਼ਨ ਕਮਿਸ਼ਨ ਰਾਹੀਂ ਵੀ ਇਸ ਖੇਤਰ ਨਾਲ ਸਬੰਧਤ ਸਰਕਾਰੀ ਨੌਕਰੀ ਹਾਸਲ ਕੀਤੀ ਜਾ ਸਕਦੀ ਹੈ।

ਮਿਹਨਤਾਨਾ: ਟੂਰਿਜ਼ਮ ਵਿੱਚ ਬੀਬੀਏ ਜਾਂ ਐਮਬੀਏ ਵਰਗੇ ਕੋਰਸ ਕਰਨ ਤੋਂ ਬਾਅਦ ਆਮ ਤੌਰ ’ਤੇ ਸ਼ੁਰੂਆਤ ਵਿੱਚ 20 ਤੋਂ 25 ਹਜ਼ਾਰ ਰੁਪਏ ਦੀ ਤਨਖ਼ਾਹ ਮਿਲ ਜਾਂਦੀ ਹੈ। ਖੇਤਰੀ ਟੂਰ ਗਾਈਡ ਦੀ ਤਨਖ਼ਾਹ ਟੂਰਿਸਟ ਪੀਕ ਸੀਜ਼ਨ ਦੌਰਾਨ ਇੱਕ ਦਿਨ ਵਿੱਚ  8 ਘੰਟੇ ਦੀਆਂ ਸੇਵਾਵਾਂ ਬਦਲੇ 400 ਰੁਪਏ ਦੀ ਦਰ ਨਾਲ 3-4 ਮਹੀਨਿਆਂ ਵਿੱਚ 30,000 ਤੋਂ 40,000 ਰੁਪਏ ਜਾਂ ਇਸ ਤੋਂ ਵੱਧ ਹੋ ਸਕਦੀ ਹੈ। ਜੌਬ ਪ੍ਰੋਫਾਈਲ ਤੇ ਜੌਬ ਲੋਕੇਸ਼ਨ ਅਨੁਸਾਰ ਔਸਤ ਸ਼ੁਰੂਆਤੀ ਤਨਖ਼ਾਹ 10 ਤੋਂ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਵੀ ਹੋ ਸਕਦੀ ਹੈ।

ਪ੍ਰਮੁੱਖ ਸੰਸਥਾਨ
ਇੰਡੀਅਨ ਇੰਸਟੀਚਿਊਟ ਆਫ ਟੂਰਿਜ਼ਮ ਐਂਡ ਟ੍ਰੈਵਲ ਮੈਨੇਜਮੈਂਟ, ਨਵੀਂ ਦਿੱਲੀ
ਇੰਦਰਾ ਗਾਂਧੀ ਓਪਨ ਯੂਨੀਵਰਸਿਟੀ, ਨਵੀਂ ਦਿੱਲੀ
ਇੰਸਟੀਚਿਊਟ ਆਫ ਕਰੀਅਰ ਸਟੱਡੀਜ਼, ਵਾਈਐਮਸੀਏ, ਨਵੀਂ ਦਿੱਲੀ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਇੰਸਟੀਚਿਊਟ ਆਫ ਟੂਰਿਜ਼ਮ ਐਂਡ ਫਿਊਚਰ ਮੈਨੇਜਮੈਂਟ, ਚੰਡੀਗੜ੍ਹ
ਨੈਸ਼ਨਲ ਇੰਸਟੀਚਿਊਟ ਆਫ ਟੂਰਿਜ਼ਮ ਐਂਡ ਹਾਸਪੀਟੈਲਿਟੀ ਮੈਨੇਜਮੈਂਟ, ਹੈਦਰਾਬਾਦ

Comments

comments

Share This Post

RedditYahooBloggerMyspace