ਮਨੋਵਿਗਿਆਨ: ਜ਼ਿੰਦਗੀ ਅਤੇ ਕਰੀਅਰ ਲਈ ਅਹਿਮ ਵਿਸ਼ਾ

ਪ੍ਰੋ. ਵਿਨੋਦ ਗਰਗ

ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਵਿੱਚ ਇੱਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਨੇ ਮਨੁੱਖ ਲਈ ਕਈ ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਰੋਗ ਸਹੇੜ ਦਿੱਤੇ ਹਨ। ਵਿਦਿਆਰਥੀ ਪ੍ਰੀਖਿਆਵਾਂ ਵਿੱਚੋਂ ਵਧੀਆ ਅੰਕ ਲੈਣ ਵਿੱਚ ਸਫ਼ਲ ਨਾ ਹੋਣ ਕਾਰਨ, ਨੌਜਵਾਨ ਨੌਕਰੀਆਂ ਦੀ ਭਾਲ ਵਿੱਚ, ਵਿਆਹੁਤਾ ਜੋੜੇ ਪਰਿਵਾਰਾਂ ਦੇ ਉਲਝੇ ਤਾਣੇ ਕਾਰਨ ਅਤੇ ਬਜ਼ੁਰਗ ਘਰਾਂ ਵਿੱਚ ਆਪਣੀ ਪੁੱਛਗਿੱਛ ਨਾ ਹੋਣ ਕਾਰਨ ਮਾਨਸਿਕ ਰੋਗਾਂ ਤੋਂ ਗ੍ਰਸਤ ਹੋ ਰਹੇ ਹਨ। ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਭੁੱਲਣ ਦੀ ਬਿਮਾਰੀ, ਤੁਤਲਾ ਕੇ ਬੋਲਣਾ, ਪੜ੍ਹਾਈ ਵਿੱਚ ਮਨ ਨਾ ਲੱਗਣਾ, ਖਾਣੇ ਸਬੰਧੀ ਮਾਨਸਿਕ ਵਿਕਾਰ ਆਦਿ ਗੰਭੀਰ ਮਾਨਸਿਕ ਬਿਮਾਰੀਆਂ ਹਨ। ਇੰਟਰਨੈੱਟ ਦੀ ਆਦਤ, ਨਸ਼ੇ ਦੇ ਆਦੀ ਹੋਣਾ ਤੇ ਜੰਕ ਫੂਡ ਦਾ ਸ਼ੌਕ ਵੀ ਇਕ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਹੀ ਹਨ।
ਮਨੋਵਿਗਿਆਨੀਆਂ ਦੀ ਰਾਇ ਅਨੁਸਾਰ ਜਦੋਂ ਕਿਸੇ ਵਿਅਕਤੀ ਦੀਆਂ ਭਾਵਨਾਵਾਂ, ਵਿਚਾਰ ਤੇ ਵਿਵਹਾਰ ਦੂਜਿਆਂ ਲਈ ਸਮੱਸਿਆ ਬਣ ਜਾਣ ਤਾਂ ਇਹ ਵਿਅਕਤੀ ਦੇ  ਮਾਨਸਿਕ ਰੋਗਾਂ ਤੋਂ ਗ੍ਰਸਤ ਹੋਣ ਦੇ ਲੱਛਣਾਂ ਨੂੰ ਦਰਸਾਉਂਦੇ ਹਨ। ਜਾਗਰੂਕਤਾ ਦੀ ਕਮੀ ਕਾਰਨ ਮਾਨਸਿਕ ਬਿਮਾਰੀਆਂ ਤੋਂ ਗ੍ਰਸਤ ਵਧੇਰੇ ਵਿਅਕਤੀ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦੇ ਅਤੇ ਇਸ ਕਾਰਨ ਇਹ ਮਾਨਸਿਕ ਸਮੱਸਿਆਵਾਂ ਗੁੰਝਲਦਾਰ ਰੂਪ ਧਾਰਨ ਕਰ ਲੈਂਦੀਆਂ ਹਨ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ 45 ਕਰੋੜ ਵਿਅਕਤੀ ਮਾਨਸਿਕ ਬਿਮਾਰੀਆਂ ਤੋਂ ਗ੍ਰਸਤ ਹਨ। ਮਨੋਵਿਗਿਆਨ ਵਿਸ਼ੇ ਬਾਰੇ ਜਾਗਰੂਕਤਾ ਦੀ ਕਮੀ ਕਾਰਨ ਕਈ ਮਨਘੜਤ ਵਿਚਾਰ ਲੋਕਾਂ ਵਿੱਚ ਪੈਦਾ ਕੀਤੇ ਗਏ ਹਨ, ਜਿਵੇਂ ਕਿਹਾ ਜਾਂਦਾ ਹੈ ਕਿ ਸਿਰਫ਼ ਪਾਗਲ ਵਿਅਕਤੀ ਹੀ ਮਨੋਵਿਗਿਆਨੀਆਂ ਕੋਲ ਇਲਾਜ ਲਈ ਜਾਂਦੇ ਹਨ ਜਾਂ ਮਨੋਵਿਗਿਆਨ ਦਾ ਅਧਿਐਨ ਕਰਨ ਵਾਲੇ ਆਪ ਵੀ ਅੱਧੇ ਪਾਗਲ ਹੋ ਜਾਂਦੇ ਹਨ ਆਦਿ। ਇਸ ਮਹੱਤਵਪੂਰਨ ਵਿਸ਼ੇ ਬਾਰੇ ਅਜਿਹੇ ਵਿਚਾਰ ਪੈਦਾ ਕਰਨ ਲਈ ਸਿੱਖਿਆ ਪ੍ਰਣਾਲੀ, ਵਿਸ਼ੇ ਨਾਲ ਸਬੰਧਤ ਅਧਿਆਪਕਾਂ ਤੇ ਸਕੂਲ ਪ੍ਰਬੰਧਕਾਂ ਦਾ ਗ਼ੈਰ-ਸੰਜੀਦਾ ਰਵੱਈਆ ਜ਼ਿੰਮੇਵਾਰ ਹੈ। ਸਕੂਲੀ ਵਿਦਿਆਰਥੀਆਂ ਵਿੱਚ ਵਧ ਰਹੀਆਂ ਮਾਨਸਿਕ ਸਮੱਸਿਆਵਾਂ ਦੇ ਹੱਲ ਲਈ ਸਕੂਲ ਮਨੋਵਿਗਿਆਨੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਜੋਕੇ ਸਮੇਂ ਵਿੱਚ ਜ਼ਿਆਦਾਤਰ ਪਰਿਵਾਰਾਂ ਵਿੱਚ ਮਾਪੇ ਨੌਕਰੀਪੇਸ਼ਾ ਹੋਣ ਕਾਰਨ ਬੱਚਿਆਂ ਨੂੰ ਸਹੂਲਤਾਂ ਤਾਂ ਦੇ ਦਿੰਦੇ ਹਨ ਪਰ ਸਮਾਂ ਨਾ ਦੇਣ ਕਾਰਨ ਬੱਚੇ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ।
ਅੱਜ ਦੇ ਨੌਜਵਾਨ ਮਨੋਵਿਗਿਆਨ ਵਿਸ਼ੇ ਬਾਰੇ ਜਾਗੂਰਕ ਹੋ ਕੇ ਆਪਣੇ ਬਾਰੇ ਅਤੇ ਆਸ-ਪਾਸ ਦੇ ਲੋਕਾਂ ਦੇ ਮਾਨਸਿਕ ਮਸਲਿਆਂ ਤੋਂ ਸੁਚੇਤ ਹੋ ਸਕਦੇ ਹਨ। ਇਸ ਲਈ ਵਿਦਿਆਰਥੀਆਂ ਵੱਲੋਂ ਪੜ੍ਹਾਈ ਦੌਰਾਨ ਮਨੋਵਿਗਿਆਨ ਵਿਸ਼ਿਆਂ ਦਾ ਅਧਿਐਨ ਕਰਨਾ ਬਹੁਤ ਲਾਹੇਵੰਦ ਸਾਬਿਤ ਹੋ ਸਕਦਾ ਹੈ। ਕਈ ਵਾਰ ਵਿਦਿਆਰਥੀਆਂ ਨੂੰ ਇਹ ਵੀ ਸਮਝ ਨਹੀਂ ਆਉਂਦਾ ਕਿ ਉਨ੍ਹਾਂ ਨੂੰ ਕਿਹੜੇ ਵਿਸ਼ਿਆਂ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਕਿਹੜੇ ਵਿਸ਼ੇ ਦੇ ਅਧਿਐਨ ਤੋਂ ਬਾਅਦ ਕਿਸ ਤਰ੍ਹਾਂ ਦੇ ਕਰੀਅਰ ਦੀਆਂ ਸੰਵਾਭਨਾਵਾਂ ਹਨ। ਸਕੂਲ/ਕਾਲਜ ਮਨੋਵਿਗਿਆਨੀ ਵਿਸ਼ਿਆਂ ਦੀ ਚੋਣ ਸਮੇਂ ਵਿਦਿਆਰਥੀ ਦਾ ਕਾਊਂਸਿਲਿੰਗ ਪ੍ਰਕਿਰਿਆ ਦੁਆਰਾ ਸਹੀ ਮਾਰਗਦਰਸ਼ਨ ਕਰ ਸਕਦੇ ਹਨ।
ਮਨੋਵਿਗਿਆਨ ਦੀਆਂ ਸ਼ਾਖ਼ਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਕਾਊਂਸਲਿੰਗ ਮਨੋਵਿਗਿਆਨ, ਮੈਰਿਜ ਮਨੋਵਿਗਿਆਨ, ਫੋਰੈਂਸਿਕ ਮੋਨਵਿਗਿਆਨ, ਸਕੂਲ ਮਨੋਵਿਗਿਆਨ, ਸਿੱਖਿਆ ਮਨੋਵਿਗਿਆਨ, ਅਪਰਾਧ ਮਨੋਵਿਗਿਆਨ, ਕਲੀਨੀਕਲ ਮਨੋਵਿਗਿਆਨ, ਬਾਲ ਮਨੋਵਿਗਿਆਨ, ਉਦਯੋਗ ਮਨੋਵਿਗਿਆਨ, ਕਰਾਸ ਕਲਚਰਲ ਮਨੋਵਿਗਿਆਨ, ਜਾਨਵਰਾਂ ਬਾਰੇ  ਮਨੋਵਿਗਿਆਨ, ਖੇਡ ਮਨੋਵਿਗਿਆਨ, ਸਿਹਤ ਮਨੋਵਿਗਿਆਨ, ਸਮਾਜ ਮਨੋਵਿਗਿਆਨ, ਉਪਭੋਗਤਾ ਮਨੋਵਿਗਿਆਨ ਮੁੱਖ ਤੌਰ ’ਤੇ ਆਉਂਦੇ ਹਨ। ਸਿੱਖਿਆ ਮਨੋਵਿਗਿਆਨੀ ਸਕੂਲਾਂ, ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ, ਬਾਲ ਮਨੋਵਿਗਿਆਨੀ ਪ੍ਰਾਇਮਰੀ ਸਕੂਲਾਂ ਵਿੱਚ, ਅਪਰਾਧ ਮਨੋਵਿਗਿਆਨੀ ਜੇਲ੍ਹਾਂ/ਸੁਧਾਰ ਘਰਾਂ ਵਿੱਚ, ਇੰਡਸਟਰੀਅਲ ਮਨੋਵਿਗਿਆਨੀ ਉਦਯੋਗਿਕ ਅਦਾਰਿਆਂ ਵਿੱਚ, ਕੰਜ਼ਿਊਮਰ ਮਨੋਵਿਗਿਆਨੀ ਵੱਡੇ ਵੱਡੇ ਸ਼ਾਪਿੰਗ ਮਾਲਾਂ ਵਿੱਚ, ਕਲੀਨੀਕਲ ਮਨੋਵਿਗਿਆਨੀ ਹਸਪਤਾਲਾਂ ਵਿੱਚ, ਖੇਡ ਮਨੋਵਿਗਿਆਨੀ ਖੇਡ ਟੀਮਾਂ ਨੂੰ ਸੇਵਾਵਾਂ ਦੇ ਕੇ ਆਪਣੇ ਕਰੀਅਰ ਦੀ ਉਡਾਣ ਭਰ ਸਕਦੇ ਹਨ।
ਮਨੋਵਿਗਿਆਨੀ ਇਨ੍ਹਾਂ ਨੌਕਰੀਆਂ ਤੋਂ ਇਲਾਵਾ ਨਿੱਜੀ ਕਲੀਨਿਕ ਵੀ ਖੋਲ੍ਹ ਸਕਦੇ ਹਨ, ਜਿਸ ਲਈ ਇੱਕ ਵਿਸ਼ੇਸ਼ ਸਿਖਲਾਈ ਲੈ ਕੇ ਲਾਇਸੈਂਸ ਲੈਣਾ ਹੁੰਦਾ ਹੈ। ਮਨੋਵਿਗਿਆਨੀ ਪ੍ਰੇਰਨਾਦਾਇਕ ਭਾਸ਼ਣ ਦੇ ਕੇ ਵੀ ਚੰਗੀ ਕਮਾਈ ਕਰ ਸਕਦੇ ਹਨ। ਸੇਲਜ਼ ਟੀਮਾਂ ਨੂੰ ਪ੍ਰੇਰਿਤ ਕਰਨ ਲਈ ਕੰਪਨੀਆਂ ਮਨੋਵਿਗਿਆਨੀਆਂ ਨੂੰ ਸਿਖਲਾਈ ਦੇ ਕੇ ਹਜ਼ਾਰਾਂ ਤੋਂ ਲੱਖਾਂ ਰੁਪਏ ਦਿੰਦੀਆਂ ਹਨ। ਮਨੋਵਿਗਿਆਨ ਦੇ ਅਧਿਐਨ ਲਈ ਕਈ ਡਿਗਰੀਆਂ ਜਾਂ ਕੋਰਸ ਹਨ, ਜਿਵੇਂ  ਬੀਏ ਸਾਈਕਾਲੋਜੀ ਆਨਰਜ਼, ਬੀਏ ਸਾਈਕਾਲੋਜੀ, ਐੱਮਏ ਸਾਈਕਾਲੋਜੀ (ਕਲੀਨੀਕਲ, ਸੋਸ਼ਲ, ਇੰਡਸਟਰੀਅਲ, ਚਾਈਲਡ ਤੇ ਹੋਰ), ਪੋਸਟ ਗ੍ਰੈਜੂਏਟ ਡਿਪਲੋਮਾ ਇਨ ਗਾਈਡੈਂਸ ਐਂਡ ਕਾਊਂਸਲਿੰਗ ਤੇ ਪੀਐੱੱਚ.ਡੀ। ਇਸ ਤੋਂ ਇਲਾਵਾ ਥੋੜੇ ਸਮੇਂ ਦੇ ਸਰਟੀਫਿਕੇਟ ਕੋਰਸ ਵੀ ਕੀਤੇ ਜਾ ਸਕਦੇ ਹਨ। ਮੰਦਬੁੱਧੀ ਬੱਚਿਆਂ ਲਈ ਵਿਸ਼ੇਸ਼ ਕੋਰਸ ਬੈਚਲਰ ਆਫ਼ ਐਜੂਕੇਸ਼ਨ ਫਾਰ ਮੈਂਟਲੀ ਰਿਟਾਰਡ ਅਤੇ ਡਿਪਲੋਮਾ ਇਨ ਐਜੂਕੇਸ਼ਨ ਫਾਰ ਮੈਂਟਲੀ ਰਿਟਾਰਡ ਵੀ ਸ਼ੁਰੂ ਕੀਤੇ ਜਾ ਚੁੱਕੇ ਹਨ। ਸਰਕਾਰ ਵੱਲੋਂ ਰੀਹੈਬਲੀਟੇਸ਼ਨ ਕਾਊਂਸਲ ਆਫ਼ ਇੰਡੀਆ (ਆਰਸੀਆਈ) ਦੀ ਸਥਾਪਨਾ ਵੀ ਕੀਤੀ ਗਈ ਹੈ। ਇਸ ਸੰਸਥਾ ਵੱਲੋਂ ਰਜਿਸਟਰਡ ਮਨੋਵਿਗਿਆਨੀ ਆਪਣਾ ਮਨੋਵਿਗਿਆਨ ਕਲੀਨਿਕ ਖੋਲ੍ਹ ਕੇ ਪ੍ਰੈਕਟਿਸ ਕਰ ਸਕਦੇ ਹਨ।
ਮਨੋਵਿਗਿਆਨ ਵਿਸ਼ੇ ਦੇ ਅਧਿਐਨ ਲਈ ਪੰਜਾਬ ਅਤੇ ਦੇਸ਼ ਭਰ ਵਿੱਚ ਵੱਡੀ ਗਿਣਤੀ ਵਿਦਿਅਕ ਅਦਾਰੇ ਹਨ।  ਪੰਜਾਬ ਵਿੱਚ ਗ੍ਰੈਜੂਏਸ਼ਨ ਲਈ ਐੱਸ.ਡੀ. ਕਾਲਜ ਬਰਨਾਲਾ, ਸਰਕਾਰੀ ਕਾਲਜ ਮਾਲੇਰਕੋਟਲਾ, ਇਸਲਾਮੀਆ ਗਰਲਜ਼ ਕਾਲਜ ਮਾਲੇਰਕੋਟਲਾ, ਸ਼ਾਂਤੀ ਤਾਰਾ ਕਾਲਜ ਅਹਿਮਦਗੜ੍ਹ, ਸਰਕਾਰੀ ਕਾਲਜ ਬਠਿੰਡਾ ਤੋਂ ਇਲਾਵਾ ਮਾਝੇ ਅਤੇ ਦੋਆਬੇ ਵਿੱਚ ਕਈ ਕਾਲਜ ਹਨ। ਐੱਮ.ਏ. ਮਨੋਵਿਗਿਆਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ, ਖ਼ਾਲਸਾ ਕਾਲਜ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬਿਨਾਂ ਹੋਰ ਕਈ ਯੂਨੀਵਰਸਿਟੀਆਂ ਤੇ ਕਾਲਜ ਹਨ।
ਸਿੱਟੇ ਵਜੋਂ ਮਨੋਵਿਗਿਆਨ ਵਿਸ਼ਾ ਕਰੀਅਰ ਦੇ ਮੌਕਿਆਂ ਨਾਲ ਭਰਪੂਰ ਹੋਣ ਦੇ ਨਾਲ ਨਾਲ ਨਿੱਜੀ ਜ਼ਿੰਦ

Comments

comments

Share This Post

RedditYahooBloggerMyspace