ਆਂਗਨਵਾੜੀ ਅਧਿਆਪਕਾਂ ‘ਤੇ ਵਿਦਿਆਰਥੀਆਂ ਨੇ ਜਾਗਰੂਕਤਾ ਰੈਲੀ ਕੱਢੀ

ਜੰਡਿਆਲਾ ਗੁਰੂ (ਕੁਲਜੀਤ ਸਿੰਘ) : ਸਥਾਨਕ ਆਂਗਨਵਾੜੀ ਅਧਿਆਪਕਾਂ ਵਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸੀ ਡੀ ਪੀ ਉ ਕੁਲਦੀਪ ਕੌਰ ਦੀ ਅਗਵਾਈ ਵਿੱਚ ‘ਬੇਟੀ ਬਚਾਉ ਬੇਟੀ ਪੜਾਉ’ ਜਾਗਰੂਕਤਾ ਰੈਲੀ ਕੱਢੀ ਗਈ।ਇਸ ਰੈਲੀ ਵਿੱਚ ਵਿਦਿਆਰਥੀਆਂ ਨੇ ਆਪਣੇ ਹੱਥਾਂ ਵਿੱਚ ਬੇਟੀਆਂ ਨੂੰ ਬਚਾਉਣ ਅਤੇ ਪੜਾਉਣ ਲਈ ਜਾਗਰੂਕ ਕਰਨ ਵਾਸਤੇ ਮਾਟੋ ਫੜੇ ਹੋਏ ਸਨ।ਇਸ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੀ ਡੀ ਪੀ ਉ ਕੁਲਦੀਪ ਕੌਰ ਨੇ ਦੱਸਿਆ ਕਿ ਸਰਕਾਰ ਵਲੋਂ ਦਿੱਤੇ ਪ੍ਰੋਗਰਾਮ ਅਨੂਸਾਰ 9 ਤੋਂ 14 ਤਰੀਕ ਤੱਕ ਹਰ ਜਗ੍ਹਾ ‘ਤੇ ‘ਬੇਟੀ ਬਚਾਉ ਬੇਟੀ ਪੜਾਉ’ ਤਹਿਤ ਪੂਰੇ ਬਲਾਕ ਵਿੱਚ ਅਲੱਗ ਅਲੱਗ ਪ੍ਰੋਗਰਾਮ ਕੀਤੇ ਜਾ ਰਹੇ ਹਨ।ਜਿਸ ਦੇ ਚਲਦਿਆਂ ਅੱਜ ਜੰਡਿਆਲਾ ਗੁਰੂ ਵਿੱਚ ਇਹ ਜਾਗਰੂਕਤਾ ਰੈਲੀ ਕੱਢੀ ਜਾ ਰਹੀ ਹੈ।ਇਸ ਮੌਕੇ ਸੁਪਡੈਂਟ ਮਨਜੀਤ ਕੌਰ, ਸੁਪਰਡੈਂਟ ਰਾਜਵੰਤ ਕੌਰ, ਸੁਪਰਡੈਂਟ ਪਰਮਜੀਤ ਕੌਰ, ਸੁਪਰਡੈਂਟ ਮਨਜੀਤ ਕੌਰ, ਬਲਜੀਤ ਕੌਰ, ਉਮਾਦੇਵੀ, ਕਵਲਜੀਤ ਕੌਰ, ਪਰਮਜੀਤ ਕੌਰ, ਦਲਜੀਤ ਕੌਰ, ਬਲਵਿੰਦਰ ਕੌਰ, ਸੁਸ਼ਮਾ ਅਤੇ ਸਮੂਹ ਆਂਗਨਵਾੜੀ ਵਰਕਰ ਮੌਜੂਦ ਸਨ।

Comments

comments

Share This Post

RedditYahooBloggerMyspace