ਤਿੱਖਾ ਖਾਣ ਦੇ ਸ਼ੌਕੀਨ ਘਰ ਵਿਚ ਹੀ ਬਣਾਓ ਲਾਲ ਮਿਰਚ ਆਚਾਰ

ਹਰ ਕਿਸੇ ਦੀ ਖਾਣੇ ਦੀ ਪਸੰਦ ਵੱਖ-ਵੱਖ ਹੁੰਦੀ ਹੈ। ਕੁਝ ਲੋਕ ਫਿੱਕਾ ਤਾਂ ਕੁਝ ਮਸਾਲੇਦਾਰ ਅਤੇ ਤਿੱਖਾ ਖਾਣਾ ਪਸੰਦ ਕਰਦੇ ਹਨ। ਖਾਣੇ ਨਾਲ ਲਾਲ ਮਿਰਚ ਦਾ ਆਚਾਰ ਹੋਵੇ ਤਾਂ ਸੁਆਦ ਹੋਰ ਵੀ ਵਧ ਜਾਂਦਾ ਹੈ। ਤਿੱਖਾ ਖਾਣ ਦੇ ਸ਼ੋਕੀਨ ਹੋ ਤਾਂ ਅਸੀਂ ਤੁਹਾਨੂੰ ਘਰ ਵਿਚ ਹੀ ਲਾਲ ਮਿਰਚ ਆਚਾਰ ਬਣਾਉਣ ਦਾ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ…
ਸਮੱਗਰੀ
– 2 ਚਮੱਚ ਮੇਥੀ
– 2 ਚਮੱਚ ਜੀਰਾ
– 2 ਚਮੱਚ ਸੌਂਫ
– 2 ਚਮੱਚ ਸਰੋਂ ਦੇ ਬੀਜ
– 2 ਚਮੱਚ ਹਲਦੀ
– 50 ਗ੍ਰਾਮ ਨਮਕ
– 2 ਚਮੱਚ ਚਿਲੀ ਫਲੈਕਸ
– 1 ਚਮੱਚ ਚਿਲੀ ਫਲੈਕਸ
– 2 ਚਮੱਚ ਤੇਲ
– 250 ਗ੍ਰਾਮ ਲਾਲ ਮਿਰਚ
– 100 ਮਿਲੀਲੀਟਰ ਤੇਲ
ਬਣਾਉਣ ਦੀ ਵਿਧੀ
1.
ਸਭ ਤੋਂ ਪਹਿਲਾਂ ਮੇਥੀ, ਜੀਰਾ, ਸੌਂਫ, ਅਜਵਾਈਨ ਸਰੋਂ ਦੇ ਬੀਜ ਮਿਲਾ ਕੇ ਇਨ੍ਹਾਂ ਦਾ ਮਿਕਸੀ ਵਿਚ ਪਾਊਡਰ ਬਣਾ ਲਓ।
2. ਇਸ ਮਿਕਸਚਰ ਨੂੰ 1 ਬਾਊਲ ਵਿਚ ਪਾ ਕੇ ਇਸ ਵਿਚ ਨਮਕ ਹਲਦੀ ਅੰਬਚੂਰ ਪਾਊਡਰ, ਚਿਲੀ ਫਲੈਕਸ ਪਾ ਕੇ ਮਿਕਸ ਕਰ ਲਓ।
3. ਇਸ ਮਿਸ਼ਰਣ ਵਿਚ ਫਿਰ 2 ਚਮੱਚ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
4. ਫਿਰ ਲਾਲ ਮਿਰਚ ਨੂੰ ਉਪਰੋ ਕੱਟ ਕੇ ਇਸ ਦੇ ਬੀਜ ਕੱਢ ਲਓ ਅਤੇ ਇਸ ਵਿਚ ਤਿਆਰ ਮਿਸ਼ਰਣ ਕਰਕੇ ਰੱਖਿਆ ਹੋਇਆ ਮਿਸ਼ਰਣ ਭਰਪੂਰ ਦਿਓ।
5. ਭਰਵਾ ਮਿਰਚ ਨੂੰ ਇਕ ਟਾਈਟ ਜਾਰ ਵਿਚ ਪਾ ਦਿਓ ਅਤੇ ਇਸ ਦੇ ਉਪਰ ਤੋਂ 100 ਮਿਲੀ ਲੀਟਰ ਤੇਲ ਪਾ ਦਿਓ।
6. ਇਸ ਆਚਾਰ ਨੂੰ 3-4 ਦਿਨ ਤੱਕ ਸਟੋਰ ਕਰਕੇ ਰੱਖੋ। ਜਦੋਂ ਮਿਕਚ ਦਾ ਛਿਲਕਾ ਨਰਮ ਹੋ ਜਾਵੇ ਤਾਂ ਇਸ ਨੂੰ ਖਾ ਸਕਦੇ ਹੋ।
7. ਇਸ ਨੂੰ ਖਾਣੇ ਨਾਲ ਸਰਵ ਕਰੋ।

Comments

comments

Share This Post

RedditYahooBloggerMyspace