ਸਰਦੀਆਂ ‘ਚ ਵਜ਼ਨ ਵਧਾਉਣ ਦਾ ਡਾਈਟ ਪਲਾਨ

ਬ੍ਰੇਕਫਾਸਟ

ਬ੍ਰੇਕਫਾਸਟ ਹਮੇਸ਼ਾ ਲੰਚ ਅਤੇ ਡਿਨਰ ਤੋਂ ਭਾਰਾ ਕਰਨਾ ਚਾਹੀਦਾ ਹੈ, ਕਿਉਂਕਿ ਰਾਤ ਦੇ ਖਾਣੇ ਅਤੇ ਬ੍ਰੇਕਫਾਸਟ ਵਿਚ ਕਾਫੀ ਅੰਤਰ ਹੁੰਦਾ ਹੈ। ਇਸ ਸਮੇਂ ਤੱਕ ਸਰੀਰ ਵਿਚ ਐਨਰਜੀ ਘੱਟ ਹੋ ਚੁੱਕੀ ਹੁੰਦੀ ਹੈ। ਅਜਿਹੇ ਵਿਚ ਸਵੇਰ ਦੀ ਸ਼ੁਰੂਆਤ ਇਕ ਗਲਾਸ ਕੋਸੇ ਦੁੱਧ, ਚਾਹ, ਕੌਫੀ ਜਾਂ ਤਾਜ਼ੇ ਜੂਸ ਨਾਲ ਕਰੋ।
2 ਆਂਡਿਆਂ ਦਾ ਆਮਲੇਟ ਜਾਂ ਉਬਲੇ ਆਂਡੇ, ਮੱਖਣ, ਸ਼ਹਿਦ ਜਾਂ ਜੈਮ ਦੇ ਨਾਲ ਬਰਾਊਨ ਬ੍ਰੈੱਡ ਦੇ 4 ਸਲਾਈਸ ਖਾਓ। ਜੇਕਰ ਤੁਸੀਂ ਇਹ ਸਭ ਨਹੀਂ ਖਾ ਸਕਦੇ ਹਨ ਤਾਂ ਪਨੀਰ ਜਾਂ ਆਲੂ ਦੇ ਘੱਟੋ-ਘੱਟ 2 ਪਰਾਂਠੇ ਖਾਓ।
ਲੰਚ
ਲੰਚ ਵਿਚ ਦਹੀਂ ਦੀ ਇਕ ਕੌਲੀ, 2-3 ਘਿਓ ਨਾਲ ਚੋਪੜੀਆਂ ਰੋਟੀਆਂ, ਚੌਲ, ਹਰੀਆਂ ਸਬਜ਼ੀਆਂ,ਪਨੀਰ, ਦਾਲ ਅਤੇ ਸਲਾਦ (ਟਮਾਟਰ, ਖੀਰਾ, ਬੰਦਗੋਭੀ) ਪੇਟ ਭਰ ਕੇ ਖਾਓ। ਤੁਸੀਂ ਨਾਨ-ਵੈਜ ਖਾਂਦੇ ਹੋ ਤਾਂ ਮਟਨ ਅਤੇ ਮੱਛੀ ਖਾਓ। ਦੁਪਹਿਰ ਦਾ ਖਾਣਾ ਛੱਡਣ ਨਾਲ ਗੈਸਟ੍ਰਿਕ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਹਾਂ, ਤੁਸੀਂ ਇਸ ਸਮੇਂ ਥੋੜ੍ਹਾ ਜਿਹਾ ਭੋਜਨ ਖਾ ਸਕਦੇ ਹੋ ਪਰ ਇਸ ਨੂੰ ਨਾ ਛੱਡੋ ਕਿਉਂਕਿ ਕੰਮ ਤੋਂ ਬਾਅਦ ਤੁਹਾਨੂੰ ਰਾਤ ਨੂੰ ਜ਼ਿਆਦਾ ਭੁੱਖ ਲੱਗਦੀ ਹੈ ਅਤੇ ਰਾਤ ਨੂੰ ਤੁਸੀਂ ਲੋੜ ਨਾਲੋ ਜ਼ਿਆਦਾ ਖਾਣਾ ਖਾ ਲੈਂਦੇ ਹੋ, ਜਿਸ ਨਾਲ ਭੋਜਨ ਪਚਦਾ ਨਹੀਂ ਹੈ।
ਸਨੈਕਸ ਟਾਈਮ
ਸਨੈਕਸ ਟਾਈਮ ਮਤਲਬ ਸ਼ਾਮ ਨੂੰ ਫਿਰ ਤੋਂ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸ ਟਾਈਮ ਤੁਸੀਂ ਚਾਹ, ਕੌਫੀ ਲੈ ਸਕਦੇ ਹੋ। ਚਾਹੋ ਤਾਂ ਨਾਲ ਬਿਸਕੁੱਟ ਜਾਂ ਬਰਾਊਨ ਬ੍ਰੈੱਡ ਦੇ 1-2 ਸਲਾਈਸ ਲੈ ਸਕਦੇ ਹੋ ਤਾਂ ਕਿ ਤੁਹਾਡੇ ਸਰੀਰ ਨੂੰ ਊਰਜਾ ਮਿਲੇ। ਚਾਹੋ ਤਾਂ ਤੁਸੀਂ ਡਰਾਈ ਫਰੂਟਸ ਵੀ ਖਾ ਸਕਦੇ ਹੋ।
ਡਿਨਰ
ਰਾਤ ਦੇ ਖਾਣੇ ਵਿਚ ਘਿਓ ਨਾਲ ਚੋਪੜੀਆਂ 1-2 ਰੋਟੀਆਂ, ਹਰੀ ਸਬਜ਼ੀ, ਇਕ ਕਟੋਰੀ ਦਾਲ ਅਤੇ ਇਕ ਪਲੇਟ ਸਲਾਦ ਲਓ। ਸਰਦੀਆਂ ਵਿਚ ਮਿੱਠਾ ਖਾਣ ਦਾ ਬਹੁਤ ਮਨ ਕਰਦਾ ਹੈ। ਤੁਸੀਂ ਦਾਲ ਜਾਂ ਗਾਜ਼ਰ ਦਾ ਹਲਵਾ, ਗਰਮ ਗੁਲਾਬ ਜਾਮੁਨ ਖਾ ਸਕਦੇ ਹੋ। ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਲੂਣ ਅਤੇ ਖੰਡ ਤੋਂ ਬਿਨਾਂ ਰੋਜ਼ਾਨਾ ਕੋਸਾ ਨਿੰਬੂ ਵਾਲਾ ਪਾਣੀ ਪੀਣਾ ਚਾਹੀਦਾ ਹੈ ਤਾਂ ਕਿ ਖਾਧਾ ਪੀਤਾ ਪਚ ਜਾਵੇ।
ਇਸ ਡਾਈਟ ਪਲਾਨ ਨਾਲ ਜੇਕਰ ਤੁਹਾਡਾ ਵਜ਼ਨ ਨਾ ਵਧੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ।
ਕਿਸ ਤਰ੍ਹਾਂ ਦਾ ਹੋਵੇ ਡਾਈਟ ਪਲਾਨ :
ਸਾਡੀ ਬਾਡੀ ਉਦੋਂ ਹੀ ਆਕਰਸ਼ਕ ਅਤੇ ਖੂਬਸੂਰਤ ਲੱਗੇਗੀ, ਜਦੋਂ ਉਹ ਪਰਫੈਕਟ ਸ਼ੇਪ ਵਿਚ ਹੋਵੇਗੀ ਮਤਲਬ ਕਿ ਨਾ ਤਾਂ ਮੋਟੀ ਅਤੇ ਨਾ ਹੀ ਲੋੜ ਨਾਲੋਂ ਜ਼ਿਆਦਾ ਸਲਿਮ। ਵਜ਼ਨ ਨੂੰ ਕੰਟਰੋਲ ਕਰਨ ਲਈ ਲੋਕ ਐਕਸਰਸਾਈਜ਼, ਯੋਗਾ ਅਤੇ ਡਾਈਟ ਪਲਾਨ ਦਾ ਸਹਾਰਾ ਲੈਂਦੇ ਹਨ ਪਰ ਜੇਕਰ ਵਜ਼ਨ ਵਧਾਉਣਾ ਹੋਵੇ ਤਾਂ ਡਾਈਟ ਪਲਾਨ ਬਣਾਉਣਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ। ਵਜ਼ਨ ਵਧਾਉਣ ਦਾ ਮਤਲਬ ਤੁਹਾਡੇ ਵਲੋਂ ਪ੍ਰੋਟੀਨ, ਵਿਟਾਮਿਨ, ਫਾਈਬਰ ਅਤੇ ਮਿਨਰਲ ਦਾ ਸਹੀ ਮਾਤਰਾ ਵਿਚ ਸੇਵਨ ਕਰਨਾ। ਕੁਝ ਲੋਕ ਵਜ਼ਨ ਜਲਦੀ ਵਧਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਦਾ ਇਸਤੇਮਾਲ ਕਰਦੇ ਹਨ ਪਰ ਇਨ੍ਹਾਂ ਦੇ ਫਾਇਦੇ ਘੱਟ ਅਤੇ ਨੁਕਸਾਨ ਜ਼ਿਆਦਾ ਹੁੰਦੇ ਹਨ, ਇਸ ਲਈ ਬਿਹਤਰ ਇਹ ਹੈ ਕਿ ਵਜ਼ਨ ਵਧਾਉਣ ਲਈ ਨੈਚੂਰਲ ਤਰੀਕਿਆਂ ਨੂੰ ਅਪਣਾਇਆ ਜਾਵੇ ਅਤੇ ਖਾਣ-ਪੀਣ ਦਾ ਪੂਰਾ ਧਿਆਨ ਰੱਖਿਆ ਜਾਵੇ। ਖਾਣ-ਪੀਣ ਵਾਲੀਆਂ ਚੀਜ਼ਾਂ ਫੈਟ ਨਾਲ ਭਰਪੂਰ ਹੋਣ ਦੀ ਬਜਾਏ ਪੌਸ਼ਟਿਕ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਜ਼ਿਆਦਾ ਫੈਟ ਨਾਲ ਮੋਟਾਪੇ ਦੀ ਸਮੱਸਿਆ ਹੋ ਸਕਦੀ ਹੈ।

Comments

comments

Share This Post

RedditYahooBloggerMyspace