ਕੋਹਿਨੂਰ ਪਬਲਿਕ ਸਕੂਲ ਦਾ 12 ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ

ਕਾਦੀਆਂ 27 ਨਵੰਬਰ (ਚੋਧਰੀ ਮਨਸੂਰ ਘਨੋਕੇ): ਕਾਦੀਆਂ ਦੇ ਕੋਹਿਨੂਰ ਪਬਲਿਕ ਸਕੂਲ ਦਾ 12ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਇਸ ਮੋਕੇ ਤੇ ਬਤੋਰ ਮੁਖ ਮਹਿਮਾਨ ਸਾਬਕਾ ਡਿਪਟੀ ਡੀ ਈ ਓ ਰਵਿੰਦਰ ਪਾਲ ਸਿੰਘ ਚਾਹਲ ਅਤੇ ਭਾਰਤ ਭੂਸ਼ਣ ਵਿਸ਼ੇਸ਼ ਤੋਰ ਤੇ ਸ਼ਾਂਮਿਲ ਹੋਏ । ਸਕੂਲ਼ ਦੇ ਸਕਤਰ ਮੁਖਤਾਰ ਸਿੰਘ ,ਪ੍ਰਿੰਸੀਪਲ ਰਣਜੀਤ ਕੋਰ ਕੋਹਾੜ , ਡਾਇਰੈਕਟਰ ਜਸਬੀਰ ਕੋਰ ਵਲੋਂ ਓਹਨਾਂ ਦਾ ਨਿਘਾ ਸਵਾਗਤ ਕੀਤਾ ਗਿਆ । ਇਸ ਮੋਕੇ ਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿਚ ਵਿਸ਼ੇਸ਼ ਤੋਰ ਤੇ ਐਕਸ਼ਨ ਸਾਂਗ , ਗਿਧਾ , ਭੰਗੜਾ ,ਨਾਟਕ , ਕੋਰਿਓਗਰਾਫੀ ਪੇਸ਼ ਕੀਤੀ ਗਈ । ਇਸ ਮੋਕੇ ਤੇ ਲਕੀ ਡਰਾਅ ਵੀ ਕਡੇ ਗਏ । ਇਸ ਮੋਕੇ ਤੇ ਡਿਪਟੀ ਡੀਈ ਓ ਨੇ ਬਚਿਆਂ ਵਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਭਵਿਖ ਵਿਚ ਹੋਰ ਵੀ ਅਗੇ ਵਧਣ ਲਈ ਪ੍ਰੇਰਿਤ ਕੀਤਾ । ਇਸ ਮੋਕੇ ਤੇ ਨਗਰ ਕੋੰਸਲ ਪ੍ਰਧਾਨ ਸ ਜਰਨੈਲ ਸਿੰਘ ਮਾਹਲ ਨੇ ਵੀ ਸਕੂਲ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ । ਇਸ ਮੋਕੇ ਤੇ ਮੁਖ ਮਹਿਮਾਨ ਸਾਬਕਾ ਓਪ ਜਿਲਾ ਸਿਖਿਆ ਅਧਿਕਾਰੀ ਰਵਿੰਦਰ ਪਾਲ ਸਿੰਘ ਚਾਹਲ ਅਤੇ ਭਾਰਤ ਭੂਸ਼ਣ ਵਲੋਂ ਵਧੀਆ ਪ੍ਰਦਰਸ਼ਣ ਕਰਣ ਵਾਲੇ ਅਤੇ ਸਕੂਲ ਤੋਂ ਪੜ ਕਿ ਛੰਗੇ ਮੁਕਾਮ ਤੇ ਪਹੁੰਚਣ ਵਾਲੇ ਅਤੇ ਸਮਾਜ ਸੇਵੀ ਸੰਸਥਾ ਰਾਹਤ ਫਾਓਡੇਸ਼ਣ ਦੇ ਅਹੁਦੇਦਾਰਾਂ ਨੁੰ ਵੀ ਇਸ ਮੋਕੇ ਸਨਮਾਨਿਤ ਕੀਤਾ । ਇਸ ਮੋਕੇ ਮੁਖ ਮਹਿਮਾਨ ਅਤੇ ਸ ਮਾਹਲ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੋਕੇ ਹੋਰਨਾਂ ਤੋਂ ਇਲਾਵਾ ਰਾਹਤ ਫਾਓਡੇਸ਼ਨ ਦੇ ਪ੍ਰਧਾਨ ਰਾਮ ਲਾਲ , ਮੁਕੇਸ਼ ਕੁਮਾਰ , ਸਤਿੰਦਰਪਾਲ ਸਿੰਘ ਭਾਟੀਆ ਰਣਜੀਤ ਸਿੰਘ , ਕੁਲਭੂਸ਼ਣ ਬੇਦੀ ,ਪਵਨ ਕੁਮਾਰ , ਹਰਪ੍ਰੀਤ ਸਿੰਘ , ਹਰਪਾਲ ਸਿੰਘ , ਬਲਰਾਜ ਸਿੰਘ , ਦਾਓਦ ਅਹਿਮਦ ਵਿਸ਼ੇਸ਼ ਤਪਰ ਤੇ ਹਾਜਰ ਸੀ ।

Comments

comments

Share This Post

RedditYahooBloggerMyspace