ਇਸ ਤਰ੍ਹਾਂ ਕਰੋ ਘਰ ਦੀ ਸਜਾਵਟ

modern-home-decorਸਜਾਵਟੀ ਚੀਜ਼ਾਂ ਦੀ ਸ਼ੌਪਿੰਗ ਲਿਸਟ ਬਣਾਉਣ ਤੋਂ ਪਹਿਲਾਂ ਆਪਣੇ ਘਰ ਦੀ ਚੰਗੀ ਤਰਾਂ ਦੇਖੋ, ਤਾਂ ਕਿ ਜ਼ਰੂਰਤ ਅਨੁਸਾਰ ਖ਼ਰੀਦਦਾਰੀ ਕੀਤੀ ਜਾਵੇ। ੲ ਡੇਕੋਰੇਟਿਵ ਚੀਜ਼ਾਂ ਘੱਟ ਖ਼ਰੀਦੋ। ਜ਼ਿਆਦਾਤਰ ਘਰ ‘ਚ ਆਪਣੇ ਹੱਥਾਂ ਨਾਲ ਬਣਾਈਆਂ ਚੀਜ਼ਾਂ ਨਾਲ ਹੀ ਸਜਾਓ।

* ਸਾਰੇ ਘਰ ਨੂੰ ਇਕ ਵਾਰ ਸਜਾਉਣ ਦਾ ਖਿਆਲ ਨਾ ਰੱਖ ਕੇ ਘਰ ‘ਚ ਕੁਝ ਹਿੱਸਿਆਂ ਨੂੰ ਹੀ ਸਜਾਓ। ਜਿਸ ਨਾਲ ਤੁਹਾਨੂੰ ਬਾਅਦ ‘ਚ ਸਫ਼ਾਈ ਅਤੇ ਇਨਾਂ ਦੇ ਸਜਾਵਟੀ ਸਾਮਾਨ ਦੀ ਖ਼ਰੀਦਦਾਰੀ ਲਈ ਪੈਸੇ ਨਹੀਂ ਖ਼ਰਚਨੇ ਪੈਣਗੇ।

* ਜੇ ਤੁਹਾਡਾ ਬਜਟ ਜ਼ਿਆਦਾ ਨਹੀਂ ਹੈ ਤਾਂ ਮਹਿੰਗੀ ਅਤੇ ਭਾਰੀਆਂ ਚੀਜ਼ਾਂ ਨੂੰ ਖ਼ਰੀਦਣ ਦੀ ਬਜਾਏ ਕੁਝ ਹਲਕੀਆਂ ਸਜਾਵਟੀ ਚੀਜ਼ਾਂ ਖ਼ਰੀਦੋ।

* ਆਨਲਾਈਨ ਬਾਜ਼ਾਰ ਤੋਂ ਤੁਸੀਂ ਨਵੇਂ ਟ੍ਰੇਂਡ ਅਤੇ ਕੀਮਤ ਦਾ ਪਤਾ ਕਰ ਸਕਦੇ ਹੋ ਜੋ ਤੁਹਾਡੀ ਖ਼ਰੀਦਦਾਰੀ ‘ਚ ਮਦਦਗਾਰ ਸਾਬਤ ਹੋਣਗੇ।

* ਬਾਜ਼ਾਰ ‘ਚ ਚੱਲ ਰਹੇ ਫੈਸਟਿਵ ਐਕਸਚੇਂਡ ਔਫ਼ਰ ਦਾ ਲਾਭ ਉਠਾਓ। ਇਸ ਨਾਲ ਕਈ ਵਾਰ ਘੱਟ ਪੈਸੇ ‘ਚ ਚੰਗੀ ਚੀਜ਼ ਮਿਲ ਜਾਂਦੀ ਹੈ।

* ਜੇ ਤੁਹਾਡੇ ਕੋਲ ਮਿੱਟੀ ਦੇ ਗਮਲੇ ਹਨ ਤਾਂ ਤੁਸੀਂ ਉਨਾਂ ‘ਤੇ ਰੰਗ-ਬਿਰੰਗੇ ਰੰਗ ਕਰ ਸਕਦੇ ਹੋ। ਜੋ ਤੁਹਾਡੇ ਗਮਲੇ ਨੂੰ ਆਕਰਸ਼ਕ ਤੇ ਨਵੀਂ ਲੁੱਕ ਦੇਣਗੇ। ਇਸ ਤਰਾਂ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਤੁਸੀਂ ਆਪਣਾ ਘਰ ਸਜਾ ਸਕਦੇ ਹੋ। ੲ

Comments

comments

Share This Post

RedditYahooBloggerMyspace