ਇਨ੍ਹਾਂ ਗ਼ਲਤੀਆਂ ਨਾਲ ਲੋਕਾਂ ਨੂੰ ਮੋਟੇ ਲਗਦੇ ਹੋ ਤੁਸੀਂ

2015_10image_17_23_310390000-llਜੇ ਆਪਣੀ ਸਭ ਤੋਂ ਖੂਬਸੂਰਤ ਡ੍ਰੈੱਸ ਪਹਿਨਣ ਦੇ ਬਾਵਜੂਦ ਖੁਦ ਨੂੰ ਸ਼ੀਸ਼ੇ ਵਿਚ ਦੇਖ ਕੇ ਤੁਹਾਡਾ ਮੂਡ ਉਦਾਸ ਹੋ ਜਾਂਦਾ ਹੈ ਤਾਂ ਯਕੀਨ ਮੰਨੋ ਇਸਦਾ ਕਾਰਨ ਉਹ ਗਲਤੀਆਂ ਹਨ ਜੋ ਖੁਦ ਨੂੰ ਸਟਾਈਲ ਕਰਦੇ ਸਮੇਂ ਤੁਸੀਂ ਕਰ ਲੈਂਦੇ ਹੋ ਅਤੇ ਜਿਸ ਕਾਰਨ ਤੁਸੀਂ ਉਸ ਤੋਂ ਕਿਤੇ ਵੱਧ ਭਾਰੀ ਜਾਂ ਛੋਟੇ ਨਜ਼ਰ ਆਉਂਦੇ ਹੋ, ਜਿੰਨੇ ਕਿ ਤੁਸੀਂ ਹੋ। ਤੁਸੀਂ ਜਿਹੜੇ ਕੱਪੜੇ ਪਹਿਨੇ ਹਨ, ਉਹ ਵੀ ਤੁਹਾਨੂੰ ਮੋਟਾ ਜਾਂ ਪਤਲਾ ਦਿਖਾ ਸਕਦੇ ਹਨ। ਤੁਹਾਡੇ ਕੱਪੜੇ ਅਤੇ ਤੁਹਾਡੇ ਫੈਸ਼ਨ ਸਟੇਟਮੈਂਟ ਕਾਫੀ ਹੱਦ ਤੱਕ ਤੁਹਾਡੇ ਇੰਪ੍ਰੈਸ਼ਨ ਨੂੰ ਬਣਾ ਜਾਂ ਵਿਗਾੜ ਸਕਦੇ ਹਨ।

ਜਿਮ ਜਾ ਕੇ ਅਤੇ ਸਹੀ ਡਾਈਟ ਨਾਲ ਤਾਂ ਤੁਸੀਂ ਖੁਦ ਨੂੰ ਪਰਫੈਕਟ ਸ਼ੇਪ ਦੇ ਸਕਦੇ ਹੋ ਪਰ ਜੇ ਤੁਹਾਨੂੰ ਕਿਸੇ ਪਾਰਟੀ ਜਾਂ ਫੰਗਸ਼ਨ ਵਿਚ ਜਾਣਾ ਹੈ ਤਾਂ ਤੁਹਾਡੀ ਸ਼ੇਪ ਪਰਫੈਕਟ ਨਹੀਂ ਹੈ ਅਤੇ ਤੁਸੀਂ ਨਹੀਂ ਜਾਣਦੇ ਹੋ ਕਿ ਤੁਸੀਂ ਮੋਟੇ ਦਿਸੋ ਤਾਂ ਤੁਹਾਨੂੰ ਕਾਫੀ ਸੋਚ-ਵਿਚਾਰ ਕਰਕੇ ਕੱਪੜਿਆਂ ਦੀ ਚੋਣ ਕਰਨੀ ਚਾਹੀਦੀ ਹੈ। ਚੋਣ ਕਰਦੇ ਸਮੇਂ ਤੁਹਾਨੂੰ ਹਮੇਸ਼ਾ ਕੁਝ ਅਜਿਹੇ ਟਿਪਸ ਅਜ਼ਮਾਉਣੇ ਚਾਹੀਦੇ ਹਨ, ਜੋ ਤੁਹਾਨੂੰ  ਸਹੀ ਸ਼ੇਪ ਵਿਚ ਦਿਖਾਉਣ। ਇਥੇ ਕੁਝ ਅਜਿਹੇ ਹੀ ਸੁਝਾਅ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਸਲਿੱਮ ਨਜ਼ਰ ਆਓਗੇ।

► ਟ੍ਰੈਂਡੀ ਬੈਲਟ ਨਾਲ ਨਜ਼ਰ ਆਓ ਖੂਬਸੂਰਤ
ਪਤਲੀ ਕਮਰ ਨੂੰ ਖੂਬਸੂਰਤੀ ਨਾਲ ਜੋੜ ਕੇ ਦੇਖਣਾ ਆਮ ਗੱਲ ਹੈ। ਸਕਿਨੀ ਬੈਲਟ ਦੇ ਇਸਤੇਮਾਲ ਨਾਲ ਤੁਹਾਡੀ ਕਮਰ ਪਤਲੀ ਨਜ਼ਰ ਆਵੇਗੀ ਪਰ ਜੇ ਤੁਸੀਂ ਬੈਲਟ ਨੂੰ ਸਹੀ ਤਰੀਕੇ ਨਾਲ ਨਾ ਪਹਿਨਿਆ ਤਾਂ ਤੁਹਾਡੀ ਕਮਰ ਮੋਟੀ ਨਜ਼ਰ ਆਵੇਗੀ। ਬੈਲਟ ਨੂੰ ਕਸ ਕੇ ਲਗਾਉਣ ਨਾਲ ਤੁਹਾਡੀ ਟਮੀ ਦੋ ਹਿੱਸਿਆਂ ਵਿਚ ਵੰਡੀ ਨਜ਼ਰ ਆਉਂਦੀ ਹੈ ਅਤੇ ਤੁਹਾਡੀ ਕਮਰ ਅਤੇ ਹਿਪਸ ਨੂੰ ਚੌੜਾ ਦਿਖਾਉਂਦੀ ਹੈ।

ਬਲੈਕ ਡ੍ਰੈੱਸ ‘ਚ ਨਜ਼ਰ ਆਓ ਗਲੈਮਰ
ਕਾਲਾ ਰੰਗ ਤੁਹਾਨੂੰ ਸਲਿੱਮ ਅਤੇ ਗਲੈਮਰਸ ਲੁੱਕ ਦਿੰਦਾ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕ ਪਾਰਟੀਆਂ ਵਿਚ ਬਲੈਕ ਕਲਰ ਦੀ ਡ੍ਰੈੱਸ ਪਹਿਨਣਾ ਹੀ ਪਸੰਦ ਕਰਦੇ ਹਨ। ਜੇ ਤੁਹਾਡਾ ਕਲਰਫੁਲ ਡ੍ਰੈੱਸ ਪਹਿਨਣ ਦਾ ਮਨ ਹੈ ਤਾਂ ਕੋਸ਼ਿਸ਼ ਕਰੋ ਕਿ ਤੁਹਾਡੀ ਡ੍ਰੈੱਸ ਇਕ ਹੀ ਰੰਗ ਦੀ ਹੋਵੇ। ਬਹੁਤ ਜ਼ਿਆਦਾ ਕਲਰਫੁਲ ਡ੍ਰੈੱਸ ਵਿਚ ਤੁਸੀਂ ਮੋਟੇ ਨਜ਼ਰ ਆ ਸਕਦੇ ਹੋ।

ਟਾਪਸ ਜੋ ਦੇਣ ਸਲਿੱਮ ਲੁੱਕ
ਲੰਬੇ ਟਾਪਸ ਜਾਂ ਕੁੜਤੇ ਤੁਹਾਨੂੰ ਹਮੇਸ਼ਾ ਪਤਲਾ ਹੀ ਦਿਖਾਉਣ, ਅਜਿਹਾ ਜ਼ਰੂਰੀ ਨਹੀਂ। ਧਿਆਨ ਰੱਖੋ ਕਿ ਕੁੜਤੇ ਦੀ ਲੈਂਥ ਕਦੀ ਵੀ ਸਰੀਰ ਦੇ ਸਭ ਤੋਂ ਹੈਵੀ ਪਾਰਟ ‘ਤੇ ਖਤਮ ਨਹੀਂ ਹੋਣੀ ਚਾਹੀਦੀ। ਜੇ ਤੁਹਾਡਾ ਹਿਪ ਪਾਰਟ ਹੈਵੀ ਹੈ ਤਾਂ ਅਜਿਹੇ ਟਾਪਸ ਅਤੇ ਕੁੜਤੇ ਪਹਿਨੋ ਜੋ ਜਾਂ ਤਾਂ ਕਮਰ ਤੱਕ ਲੰਮੇ ਹੋਣ ਜਾਂ ਫਿਰ ਲੋ ਵੇਸਟ ਅਤੇ ਗੋਡਿਆਂ ਦੇ ਵਿਚਕਾਰ।

ਸਹੀ ਫਿਟਿੰਗ ਨਾਲ ਨਜ਼ਰ ਆਓ ਫ੍ਰੈੱਸ਼
ਢਿੱਲੇ ਕੱਪੜੇ ਹਮੇਸ਼ਾ ਤੁਹਾਡੇ ਫੇਵਰ ਵਿਚ ਹੀ ਨਹੀਂ ਜਾਂਦੇ। ਇਹ ਤੁਹਾਡੇ ਬਾਡੀ ਕਰਵਜ਼ ਨੂੰ ਢੱਕ ਦਿੰਦੇ ਹਨ ਅਤੇ ਤੁਹਾਨੂੰ ਵੱਧ ਮੋਟਾ ਦਿਖਾਉਂਦੇ ਹਨ। ਅਜਿਹੇ ਕੱਪੜਿਆਂ ਨੂੰ ਚੁਣੋ ਜੋ ਤੁਹਾਡੇ ਕਰਵਜ਼ ਨੂੰ ਉਭਾਰਨ ਦੇ ਨਾਲ ਹੀ ਹੈਵੀ ਪਾਰਟਸ ਨੂੰ ਕਵਰ ਕਰਨ। ਬਹੁਤ ਟਾਈਟ ਕੱਪੜਿਆਂ ਦੇ ਨਾਲ ਹੀ ਅਜਿਹੇ ਕੱਪੜੇ ਵੀ ਜਿਨ੍ਹਾਂ ਵਿਚ ਹੇਮ, ਕਮਰ ਜਾਂ ਬਾਹਾਂ ‘ਤੇ ਕੱਟ ਹੋਵੇ, ਤੁਹਾਨੂੰ ਆਪਣੇ ਵਾਰਡਰੋਬ ਤੋਂ ਹਟਾ ਦੇਣੇ ਚਾਹੀਦੇ ਹਨ।

ਇਹ ਵੀ ਜ਼ਰੂਰੀ ਹੈ
ਲੇਅਰਸ ਵਾਲੀ ਡ੍ਰੈਸਿਜ਼ ਖੂਬਸੂਰਤ ਲਗਦੀਆਂ ਹਨ ਪਰ ਉਦੋਂ ਜਦੋਂ ਸਭ ਕੁਝ ਬੈਲੇਂਸਡ ਹੋਵੇ। ਇਕ ਸਮੇਂ ਵਿਚ ਅੱਪਰ ਅਤੇ ਲੋਅਰ ਟੋਰਸੋ ਲੇਅਰਡ ਨਾ ਪਹਿਨੋ। ਆਪਣੀ ਬਾਡੀ ਦੇ ਸਭ ਤੋਂ ਪਤਲੇ ਹਿੱਸੇ ਨੂੰ ਹਾਈਲਾਈਟ ਕਰੋ। ਇਸਦਾ ਸਭ ਤੋਂ ਸਹੀ ਤਰੀਕਾ ਇਹ ਹੈ ਕਿ ਤੁਹਾਡੇ ਕੱਪੜਿਆਂ ਦਾ ਮਿੱਡ ਪਾਰਟ ਤੁਹਾਡੇ ਇਸ ਸਲਿੱਮ ਪਾਰਟ ‘ਤੇ ਆਵੇ। ਅਜਿਹਾ ਕਰਨ ਨਾਲ ਕੱਪੜਿਆਂ ਦਾ ਫਾਲ ਸਹੀ ਬਣਿਆ ਰਹੇਗਾ।

ਜੀਨਸ ਦੇ ਕੱਟ
ਬਾਜ਼ਾਰ ਵਿਚ ਮੁਹੱਈਆ ਜੀਨਸ ਦੀ ਸਟਾਈਲਿਸ਼ ਰੇਂਜ ਦੇਖ ਕੇ ਤੁਹਾਨੂੰ ਜੋ ਚੰਗਾ ਲਗਦਾ ਹੈ, ਤੁਸੀਂ ਖਰੀਦ ਕੇ ਲੈ ਆਉਂਦੇ ਹੋ। ਯਾਦ ਰੱਖੋ ਕਿ ਜੀਨਸ ਵੀ ਤੁਹਾਨੂੰ ਭਾਰੀ ਦਿਖਾ ਸਕਦੀਆਂ ਹਨ। ਜੇ ਤੁਹਾਡੀ ਲੰਬਾਈ ਜ਼ਿਆਦਾ ਨਹੀਂ ਹੈ ਤਾਂ ਐਂਕਲ ਲੈਂਥ ਦੀ ਜੀਨਸ ਅਤੇ ਪੈਂਟਸ ਨਾ ਪਹਿਨੋ। ਇਹ ਤੁਹਾਡੇ ਲੋਅਰ ਬਾਡੀ ਪਾਰਟ ਨੂੰ ਵੱਧ ਚੌੜਾ ਦਿਖਾਉਂਦੀਆਂ ਹਨ, ਜਿਸ ਨਾਲ ਤੁਹਾਡੀ ਹਾਈਟ ਛੋਟੀ ਲਗਦੀ ਹੈ।

ਬਦਲ ਹੋਰ ਵੀ ਹੈ
ਜੇ ਤੁਸੀਂ ਬਹੁਤ ਲੰਮੇ ਨਹੀਂ ਹੋ ਤਾਂ ਜਲੀਅਨ ਸਟ੍ਰੈਪਸ  ਸ਼ੂਜ਼ ਤੁਹਾਡੇ ਲਈ ਨਹੀਂ ਹਨ, ਕਿਉਂਕਿ ਇਹ ਤੁਹਾਡੀ ਹਾਈਟ ਨੂੰ ਹੋਰ ਘੱਟ ਦਿਖਾਉਂਦੇ ਹਨ। ਇਸ ਲਈ ਸਿੰਪਲ ਫੁਟਵੀਅਰ ਪਹਿਨੋ, ਜਿਨ੍ਹਾਂ ਵਿਚ ਐਂਕਲ ਦੇ ਨੇੜੇ-ਤੇੜੇ ਜ਼ਿਆਦਾ ਫਰਿੱਲਜ਼ ਨਾ ਹੋਣ। ਇਸ ਨਾਲ ਤੁਹਾਡੀ ਲੁੱਕ ਲੰਮੀ ਲਗਦੀ ਹੈ। ਧਿਆਨ ਰੱਖੋ ਕਿ ਕੁਝ ਡ੍ਰੈਸਿਜ਼ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨਾਲ ਹਾਈ ਹੀਲਸ ਕੈਰੀ ਕਰਨਾ ਜ਼ਰੂਰੀ ਹੁੰਦਾ ਹੈ।

ਫੇਸ ਨੂੰ ਬਣਾਓ ਫੋਕਸ ਪੁਆਇੰਟ
ਜੇ ਤੁਹਾਡੀ ਬ੍ਰੈਸਟ ਹੈਵੀ ਹੈ ਤਾਂ ਭੁਲ ਕੇ ਵੀ ਸਟੇਟਮੈਂਟ ਨੈਕਲੇਸ ਨਾ ਪਹਿਨੋ ਅਤੇ ਜੇ ਤੁਹਾਡੀ ਟਮੀ ਹੈਵੀ ਹੈ ਤਾਂ ਲੌਂਗ ਨੈਕਲੇਸ ਨਾ ਪਹਿਨੋ ਕਿਉਂਕਿ ਇਹ ਤੁਹਾਡੇ ਉਸ ਬਾਡੀ ਪਾਰਟ ‘ਤੇ ਧਿਆਨ ਆਕਰਸ਼ਿਤ ਕਰਦੇ ਹਨ, ਜਿਥੇ ਇਹ ਫਾਲ ਕਰਦੇ ਹਨ। ਅਜਿਹੇ ਵਿਚ ਤੁਹਾਡੇ ਉਹ ਬਾਡੀ ਪਾਰਟਸ ਹੋਰ ਭਾਰੀ ਦਿਖਾਈ ਦਿੰਦੇ ਹਨ। ਤੁਸੀਂ ਆਪਣੇ ਫੇਸ ਜਾਂ ਹੇਅਰ ਸਟਾਈਲ ਨੂੰ ਫੋਕਸ ਪੁਆਇੰਟ ਬਣਾ ਸਕਦੇ ਹੋ।

ਪਾਕੇਟ ਨੂੰ ਬਣਾਓ ਸਟਾਈਲ ਸਟੇਟਮੈਂਟ
ਅੱਜਕਲ ਪਾਕੇਟ ਵਾਲੀਆਂ ਡ੍ਰ੍ਰੈਸਿਜ਼  ਟ੍ਰੈਂਡ ਵਿਚ ਹਨ। ਜੇ ਤੁਹਾਡੀ ਵੀ ਸਟਾਈਲਿਸ਼ ਆਉਟਫਿਟਸ ਵਿਚ ਪਾਕੇਟਸ ਹਨ ਤਾਂ ਇਸਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਤੁਸੀਂ ਜਿਹੜਾ ਵੀ ਸਟੱਫ ਆਪਣੇ ਹੈਂਡ ਬੈਗ ਵਿਚ ਕੈਰੀ ਕਰਦੇ ਹੋ, ਉਸ ਨੂੰ ਪਾਕੇਟਸ ਵਿਚ ਰੱਖ ਲਓ। ਮੋਬਾਈਲ ਫੋਨ ਜਾਂ ਲਿਪਸਟਿਕ ਵਰਗੀਆਂ ਛੋਟੀਆਂ ਚੀਜ਼ਾਂ ਵੀ ਪਾਕੇਟਸ ਵਿਚ ਕੈਰੀ ਨਾ ਕਰੋ, ਇਸ ਨਾਲ ਵੀ ਤੁਹਾਡੇ ਹਿਪਸ ਜ਼ਿਆਦਾ ਭਾਰੀ ਨਜ਼ਰ ਆਉਂਦੇ ਹਨ।

ਇਨ੍ਹਾਂ ਨੂੰ ਨਾ ਕਰੋ ਨਜ਼ਰਅੰਦਾਜ਼
ਅੰਡਰਗਾਰਮੈਂਟਸ ਸਹੀ ਸਾਈਜ਼ ਦੇ ਪਹਿਨੋ ਨਹੀਂ ਤਾਂ ਇਹ ਤੁਹਾਡੀ ਪੂਰੀ ਡ੍ਰੈੱਸ ਦਾ ਲੁੱਕ ਵਿਗਾੜ ਦੇਣਗੇ। ਜੇ ਤੁਸੀਂ ਸਮਾਲ ਜਾਂ ਓਵਰ ਸਾਈਜ਼ ਇਨਰ ਪਹਿਨੇ ਹਨ ਤਾਂ ਤੁਹਾਡੀ ਲੁੱਕ ਨੂੰ ਵਿਗਾੜਨ ਲਈ ਇਹ ਇਕ ਕਾਰਨ ਕਾਫੀ ਹੈ। ਹਿਪਸ ਦੇ ਉੱਪਰ ਦਿਖਾਈ ਦਿੰਦੀ ਪੈਂਟੀ ਲਾਈਨ ਤੁਹਾਡੀ ਸਕਰਟ, ਜੀਨਸ ਅਤੇ ਦੂਜੀਆਂ ਡ੍ਰੈਸਿਜ਼ ਨੂੰ ਉਸ ਤੋਂ ਕਿਤੇ ਜ਼ਿਆਦਾ ਟਾਈਟ ਦਿਖਾਉਂਦੀਆਂ ਹਨ, ਜਿੰਨੀ ਕਿ ਉਹ ਅਸਲ ਵਿਚ ਹੈ।

Comments

comments

Share This Post

RedditYahooBloggerMyspace