‘ਛਣਕਾਟਾ ਵੰਗਾਂ ਦਾ’ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਫਰੀਮਾਂਟ : ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਟ ਵਲੋਂ ਇੱਥੇ 7 ਜਨਵਰੀ 2018 ਦਿਨ ਐਤਵਾਰ ਨੂੰ ਪੈਰਾਡਾਈਜ਼ ਬਾਲਰੂਮ 4100 ਪਰਿਆਲਟਾ ਬੁਲੇਵਾਰਡ ਫਰੀਮਾਂਟ (ਕੈਲੇਫੋਰਨੀਆਂ) ਵਿਖੇ ਕਰਵਾਏ ਜਾਣ ਵਾਲੇ ਨਵੇਂ ਸਾਲ ਨੂੰ ਜੀ ਆਇਆਂ ਆਖਦੇ ਪ੍ਰੋਗਰਾਮ ‘ਛਣਕਾਟਾ ਵੰਗਾਂ ਦਾ’ ਦੀਆਂ ਤਿਆਰੀਆਂ ਅੱਜਕੱਲ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਡਾਂਸ ਕ੍ਰਿਸ਼ਮਾ ਅਕੈਡਮੀ ਦੀ ਜਯਾ ਸ਼ਰਮਾ ਵਲੋਂ ਐੱਸ ਅਸ਼ੋਕ ਭੌਰਾ ਦੇ ਲਿਖੇ ਅਤੇ ਮਿਸ ਨੀਲਮ ਦੇ ਗਾਏ ਟਾਈਟਲ ਗੀਤ ਦੀ ਰਿਹਰਸਲ ਮੌਕੇ ‘ਤੇ ਮੁੱਖ ਪ੍ਰਬੰਧਕਾਂ ਵਿਚ ਅਮੋਲਕ ਸਿੰਘ ਗਾਖਲ, ਮੱਖਣ ਸਿੰਘ ਬੈਂਸ, ਜਗਤਾਰ ਗਿੱਲ, ਤਾਰਾ ਸਿੰਘ ਸਾਗਰ ਅਤੇ ਮਨਵੀਰ ਭੌਰਾ ਹਾਜ਼ਰ ਸਨ। ਇਸੇ ਹੀ ਮੰਚ ਤੇ ‘ਅਜੇ ਭੰਗੜਾ ਅਕੈਡਮੀ’ ਵਲੋਂ ਗਿੱਧੇ ਤੇ ਮਲਵਈ ਗਿੱਧੇ ਦੀ ਤਿਆਰੀ ਵੀ ਪੂਰੇ ਉਤਸ਼ਾਹ ਨਾਲ ਕੀਤੀ ਜਾ ਰਹੀ ਸੀ। ਯਾਦ ਰਹੇ ਕਿ 7 ਜਨਵਰੀ ਨੂੰ ਦੁਪਿਹਰ 1:00 ਵਜੇ ਤੋਂ ਦੇਰ ਸ਼ਾਮ ਤੱਕ ਹੋਣ ਵਾਲੇ ਇਸ ਰੰਗਾਰੰਗ ਪ੍ਰੋਗਰਾਮ ਵਿਚ ਲੋਕ ਗਾਇਕਾ ਅੰਮ੍ਰਿਤਾ ਵਿਰਕ ਤੋਂ ਸਿਵਾ ਯੁਵਾ ਵਰਗ ਵਿਚ ਵਿਸ਼ੇਸ਼ ਥਾਂ ਰੱਖਣ ਵਾਲੀ ਗਾਇਕਾ ਸੋਨਾ ਵਾਲੀਆ, ਸ਼ੋਰਾ ਹਰਿਆਣੇ ਕਾ ਫੇਮ ਸੱਤੀ ਸਤਵਿੰਦਰ, ਵਾਇਸ ਆਫ ਪੰਜਾਬ ਫੇਮ ਗਾਇਕਾ ਹਰਗੁਣ, ਸੱਤੀ ਪਾਬਲਾ, ਅਨੂਪ ਚੀਮਾ, ਤਰਲੋਕ ਸਿੰਘ ਅਤੇ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਦਾ ਪੋਤਰਾ ਨਵਦੀਪ ਸਿੱਧੂ, ਗਾਇਕੀ ਦੇ ਵਿਸ਼ੇਸ਼ ਆਕਰਸ਼ਣ ਹੋਣਗੇ। ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਇਸ ਪ੍ਰੋਗਰਾਮ ਵਿਚ ਖਾਸੀਅਤ ਇਹ ਵੀ ਹੈ ਕਿ ਆਂਧਰਾ ਪ੍ਰਦੇਸ਼, ਉਡੀਸਾ, ਕਰਨਾਟਕਾ ਦੀਆਂ ਕੁੜੀਆਂ ਜਯਾ ਸ਼ਰਮਾ ਦੀ ਅਗਵਾਈ ਹੇਠ ਪੰਜਾਬੀ ਰੰਗ ‘ਚ ਰੰਗੀਆਂ ਨਜ਼ਰ ਆਉਣਗੀਆਂ। ਮੁੱਖ ਪਬ੍ਰੰਧਕ ਅਮੋਲਕ ਸਿੰਘ ਗਾਖਲ, ਮੱਖਣ ਸਿੰਘ ਬੈਂਸ ਅਤੇ ਐੱਸ ਅਸ਼ੋਕ ਭੌਰਾ ਨੇ ਕਿਹਾ ਕਿ ਕਰੀਬ ਇਕ ਦਹਾਕੇ ਬਾਅਦ ਅਮਰੀਕਾ ਦੇ ਪੰਜਾਬੀਆਂ ਨੂੰ ਕਮੇਡੀ ਕਿੰਗ, ਭਜਨਾ ਅਮਲੀ ਦੀ ਹਾਸਰਸ ਸ਼ੈਲੀ ਦਾ ਆਨੰਦ ਮਾਨਣ ਦਾ ਮੌਕਾ ਮਿਲੇਗਾ। ਬਾਲ ਗਾਇਕੀ ਦੀ ਇਕ ਵੰਨਗੀ ਵੀ ਦਰਸ਼ਕਾਂ ਨੂੰ ਵੇਖਣ ਲਈ ਮਿਲੇਗੀ। ਫਰਿਜ਼ਨੋ ਦੇ ਮਲਵਈ ਬਾਬਿਆਂ ਦਾ ਗਿੱਧਾ ਵੀ ਦਰਸ਼ਕਾਂ ਲਈ ਵਿਸੇਸ਼ ਖਿੱਚ ਦਾ ਕੇਂਦਰ ਬਣੇਗਾ। ਇਸ ਪ੍ਰੋਗਰਾਮ ਦੀ ਕੋਈ ਦਾਖਲਾ ਫੀਸ ਨਹੀਂ ਤੇ ਸਾਰਿਆਂ ਨੂੰ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਹੈ। ਪ੍ਰੋਗਰਾਮ ਦਾ ਸੰਚਾਲਨ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਕਰੇਗੀ। ਇਸ ਮੌਕੇ ਤੇ ਔਰਤਾਂ ਲਈ ਕੁਝ ਖਾਸ ਵਸਤਾਂ ਖਰੀਦਣ ਦਾ ਬੰਦੋਬਸਤ ਵੀ ਕੀਤਾ ਗਿਆ। ਸਰੀ, ਕਨੇਡਾ ‘ਚ ਪੰਜਾਬ ਭਵਨ ਉਸਾਰਨ ਵਾਲੇ ਸੁੱਖੀ ਬਾਠ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਜਦਕਿ ਸ਼ਮਾ ਰੌਸ਼ਨ ਦੀ ਰਸਮ ਰਾਜਾ ਸਵੀਟਸ ਦੇ ਮੱਖਣ ਸਿੰਘ ਬੈਂਸ ਅਤੇ ਗਿਆਨੀ ਰਵਿੰਦਰ ਸਿੰਘ ਅਦਾ ਕਰਨਗੇ। ਇਸ ਹਰਮਨਪਿਆਰੇ ‘ਛਣਕਾਟਾ ਵੰਗਾਂ ਦਾ’ ਪ੍ਰੋਗਰਾਮ ‘ਚ ਸ਼ਿਕਾਗੋ ਤੋਂ ਅਮਰ ਕਾਰਪੈੱਟ ਵਾਲੇ ਅਮਰੀਕ ਸਿੰਘ, ਹਿਊਸਟਨ ਤੋਂ ਪਹਿਲਵਾਨ ਹਰਜਿੰਦਰ ਕੁਮਾਰ, ਓਹਾਇਓ ਤੋਂ ਅਵਤਾਰ ਸਿੰਘ ਤੇ ਰੀਨੋ ਤੋਂ ਨਛੱਤਰ ਸਿੰਘ ਗੋਸਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ।

Comments

comments

Share This Post

RedditYahooBloggerMyspace