ਪਰਮਜੀਤ ਸਿੰਘ ਨਿੱਝਰ ਮਡੇਰਾ ਕਾਉਂਟੀ ਦੇ ਕਮਿਸ਼ਨਰ ਨਿਯੁਕਤ

ਫਰਿਜ਼ਨੋ (ਨੀਟਾ ਮਾਛੀਕੇ/ਕੁਲਵੰਤ ਧਾਲੀਆਂ) : ਇਸ ਸਾਲ ਪੰਜਾਬੀਆਂ ਨੇ ਪੂਰੇ ਅਮਰੀਕਾ ਵਿੱਚ ਉੱਚ ਅਹੁਦਿਆਂ ਤੇ ਪਹੁੰਚਕੇ ਪੰਜਾਬੀਅਤ ਦਾ ਨਾਂ ਚਮਕਾਇਆ। ਇਸੇ ਕੜੀ ਤਹਿਤ ਮਡੇਰਾ ਸ਼ਹਿਰ ਦੇ ਉੱਘੇ ਕਾਰੋਬਾਰੀ ਪਰਮਜੀਤ ਸਿੰਘ ਨਿੱਝਰ ਜਿਹੜੇ ਕਿ ਕੈਲੇਫੋਰਨੀਆਂ ਵਿੱਚ ਬਤੌਰ ਮਕੈਨੀਕਲ ਇੰਜੀਨੀਅਰ ਵੀ ਸੇਵਾਵਾਂ ਨਿਭਾ ਚੁੱਕੇ ਹਨ, ਨੂੰ ਮਡੇਰਾ ਕਾਉਂਟੀ ਦਾ ਪਲੈਨਿੰਗ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਮਡੇਰਾ ਕਾਉਂਟੀ ਵਿੱਚ ਇਸ ਅਹੁਦੇ ਤੇ ਪਹੁੰਚਣ ਵਾਲੇ ਉਹ ਪਹਿਲੇ ਭਾਰਤੀ ਹਨ। ਉਨ੍ਹਾਂ ਨੂੰ ਮਡੇਰਾ ਏਅਰਪੋਰਟ ਲੈਂਡ ਯੂਜ਼ ਕਮਿਸ਼ਨ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ ਹੈ ‘ਤੇ ਉਹ ਪਹਿਲਾ ਤੋਂ ਹੀ ਮਡੇਰਾ ਅਸਿਸਮੈਂਟ ਅਪੀਲਜ ਬੋਰਡ ਦੇ ਮੈਂਬਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਹਨ। ਪਰਮਜੀਤ ਨਿੱਝਰ ਪਿਛਲੇ ਲੰਮੇ ਅਰਸੇ ਤੋਂ ਕੈਲੀਫੋਰਨੀਆਂ ਦੇ ਸ਼ਹਿਰ ਮਡੇਰਾ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਦਾ ਪਿਛਲਾ ਪਿੰਡ ਸ਼ੇਖ ਜ਼ਿਲ੍ਹਾ ਤਰਨ-ਤਰਨ ਵਿੱਚ ਪੈਂਦਾ ਹੈ।

Comments

comments

Share This Post

RedditYahooBloggerMyspace