ਫਰਿਜ਼ਨੋ ਵਿਖੇ ਈ-ਟਰੱਕਿੰਗ ਸਲੂਸ਼ਨ ਟਰੱਕ ਸੌਫਟਵੇਅਰ ਲਾਂਚ

ਫਰਿਜ਼ਨੋ (ਨੀਟਾ ਮਾਛੀਕੇ/ਕੁਲਵੰਤ ਧਾਲੀਆਂ) : ਟਰੱਕਿੰਗ ਇੰਡਸਟਰੀ ਨਾਲ ਜੁੜੇ ਉੱਘੇ ਸਮਾਜ-ਸੇਵਕ ਰਜਿੰਦਰ ਸਿੰਘ ਟਾਂਡਾ ਨੇ ਇੱਕ ਈ-ਟਰੱਕਿੰਗ ਸਲੂਸ਼ਨ ਟਰੱਕ ਸੌਫਟਵੇਅਰ ਤਿਆਰ ਕੀਤਾ ਜਿਸ ਨੂੰ ਲੰਘੇ ਸ਼ੁੱਕਰਵਾਰ ਇੰਡੀਆ ਓਵਨ ਰੈਸਟੋਰੈਂਟ ਵਿੱਚ ਲਾਂਚ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿੱਚ ਟਰੱਕ ਕੰਪਨੀ ਦੇ ਮਾਲਕਾਂ ਨੇ ਪਹੁੰਚਕੇ ਇਸ ਨਵੇ ਸੌਫਟਵੇਅਰ ਬਾਰੇ ਜਾਣਕਾਰੀ ਇਕੱਤਰ ਕੀਤੀ। ਇਸ ਮੌਕੇ ਬੋਲਦਿਆਂ ਰਜਿੰਦਰ ਸਿੰਘ ਟਾਂਡਾ ਨੇ ਕਿਹਾ ਕਿ ਕਈ ਵਾਰੀ ਕੋਈ ਵੀ ਬਿਜਨਿਸ ਓਹਨਾਂ ਚਿਰ ਵਾਧੇ ਵਾਲੇ ਪਾਸੇ ਨਹੀਂ ਜਾ ਸਕਦਾ ਜਿਨਾਂ ਚਿਰ ਪਰੌਫਿਟ ਲੌਸ ਦੀ ਸਹੀ ਜਾਣਕਾਰੀ ਕੰਪਨੀ ਮਾਲਕਾਂ ਤੱਕ ਨਹੀਂ ਪਹੁੰਚਦੀ। ਉਹਨਾਂ ਕਿਹਾ ਕਿਹਾ ਹਰ ਚੀਜ਼ ਪੇਪਰਲਿੱਸ ਹੋ ਰਹੀ ਹੈ ਤੇ ਹਰ ਕੋਈ ਆਪਣੀ ਸਿਰਦਰਦੀ ਘਿਟਾਉਣੀ ਚਾਹੁੰਦਾ ਹੈ। ਅਤੇ ਇਸੇ ਚੀਜ਼ ਨੂੰ ਮੁੱਖ ਰੱਖਕੇ ਇਹ ਸੌਫਟਵੇਅਰ ਤਿਆਰ ਕੀਤਾ ਗਿਆ ਹੈ। ਡਰਾਈਵਰ ਐਪਲੀਕੇਸ਼ਨ ਭਰਨ ਤੋਂ ਲੈਕੇ ਲੋਡ ਲਾਉਣ ਅਤੇ ਬਿਲਿੰਗ ਕਰਨ ਤੱਕ ਦਾ ਸੌਖਾ ਤੇ ਸਰਲ ਤਰੀਕਾ ਹੈ ਇਸ ਨਵੇਂ ਸੌਫਟਵੇਅਰ ਵਿੱਚ। ਉਨ੍ਹਾਂ ਕਿਹਾ ਕਿ ਅਗਰ ਤੁਹਾਨੂੰ ਲਗਦਾ ਕਿ ਸਾਨੂੰ ਹੋਰ ਵੀ ਇਸ ਵਿੱਚ ਤਬਦੀਲੀਆਂ ਕਰਨ ਦੀ ਲੋੜ ਹੈ, ਸਾਨੂੰ ਤੁਸੀਂ ਸੁਝਾਓ ਦਿਓ। ਫਰਿਜ਼ਨੋ ਦੇ ਟਰੱਕਰ ਭਰਾਵਾਂ ਵੱਲੋਂ ਇਸ ਈ-ਟਰੱਕਿੰਗ ਸਲੂਸ਼ਨ ਟਰੱਕ ਸੌਫਟਵੇਅਰ ਲਾਂਚ ਪ੍ਰੋਗਰਾਮ ਨੂੰ ਭਰਵਾ ਹੁੰਗਾਰਾ ਦਿੱਤਾ ਗਿਆ।

Comments

comments

Share This Post

RedditYahooBloggerMyspace