ਬਲੱਡ ਕੈਂਸਰ : ਕਾਰਨ ਅਤੇ ਲੱਛਣ

-ਡਾ. ਅਜੀਤ ਪਾਲ ਸਿੰਘ ਐੱਮ. ਡੀ.

ਸਿਹਤ ਮੰਤਰਾਲੇ ਨੇ ਕੈਂਸਰ ਸਬੰਧੀ ਜੋ ਅੰਕੜੇ ਜਾਰੀ ਕੀਤੇ, ਉਹ ਦਿਲ ਕੰਬਾਊ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਜਿਸ ਰਫ਼ਤਾਰ ਨਾਲ ਕੈਂਸਰ ਆਪਣੇ ਪੈਰ ਪਸਾਰ ਰਿਹਾ ਹੈ, ਉਸ ਤੋਂ ਲੱਗਦਾ ਕਿ 2025 ਤਕ ਭਾਰਤ ਵਿੱਚ ਕੈਂਸਰ ਪੀੜਤਾਂ ਦੀ ਗਿਣਤੀ ਪੰਜ ਸੌ ਗੁਣਾ ਤਕ ਵਧ ਜਾਵੇਗੀ। ਇਨ੍ਹਾਂ ਰੋਗੀਆਂ ਵਿਚੋਂ ਕਰੀਬ 20 ਫੀ ਸਦੀ ਤੰਬਾਕੂ ਦੀ ਵਰਤੋਂ ਕਾਰਨ ਪੀੜਤ ਹਨ। ਹਾਲਾਂਕਿ ਤੰਬਾਕੂ ਦੀ ਵਰਤੋਂ ਵਿੱਚ ਕਮੀ ਹੋਈ ਹੈ ਪਰ ਉਸ ਦੀ ਜਗ੍ਹਾ ਜ਼ਹਿਰੀਲੇ ਪ੍ਰਦੂਸ਼ਣ ਨੇ ਲੈ ਲਈ ਜੋ ਖ਼ਾਸ ਕਰਕੇ ਸ਼ਹਿਰਾਂ ਵਿੱਚ ਦਿਨ-ਬਦਿਨ ਵਧਦਾ ਜਾ ਰਿਹਾ ਹੈ।

ਇੱਥੇ ਵਿਚਾਰ ਦਾ ਵਿਸ਼ਾ ਖੂਨ ਚ ਵਧੇ ਫੁਲੇ ਇਸ ਜ਼ਹਿਰ ਬਾਰੇ ਹੀ ਹੈ ਜਿਸ ਨੂੰ ਡਾਕਟਰੀ ਭਾਸ਼ਾ ਵਿੱਚ ਲਿਊਕੀਮੀਆ ਕਿਹਾ ਜਾਂਦਾ ਹੈ। ਖੂਨ ਜ਼ਿੰਦਗੀ ਦਾ ਆਧਾਰ ਹੈ ਜਿਸ ਵਿੱਚ ਜਦ ਕੈਂਸਰ ਦਾ ਜ਼ਹਿਰ ਰਲ ਮਿਲ ਜਾਂਦਾ ਹੈ ਤਾਂ ਇਹੀ ਖੂਨ ਜਾਨ ਦਾ ਦੁਸ਼ਮਣ ਬਣ ਜਾਂਦਾ ਹੈ। ਸਰੀਰ ਦੀ ਬੋਨਮੈਰੋ ਦਾ ਲਾਸਿੱਕਾ ਵਾਹਿਨੀ (ਲਿੰਫੈਟਿਕ) ਬਹੁਤ ਹੀ ਤੇਜ਼ ਤੇ ਵੱਧ ਮਾਤਰਾ ਵਿੱਚ ਹੋਣ ਲੱਗਦਾ ਹੈ ਜਦਕਿ ਲਾਲ ਰਕਤ ਕਣਾਂ ਦਾ ਨਿਰਮਾਣ ਬਹੁਤ ਘੱਟ ਹੋ ਜਾਂਦਾ ਹੈ। ਇਸ ਨਾਲ ਸਰੀਰ ਅੰਦਰਲੇ ਖ਼ੂਨ ਵਿੱਚ ਸਫ਼ੈਦ ਰਕਤ ਸੈੱਲਾਂ (ਡਬਲਯੂਬੀਸੀ) ਦੀ ਗਿਣਤੀ ਇੰਨੀ ਵੱਧ ਜਾਂਦੀ ਹੈ ਕਿ ਇਹ ਕੈਂਸਰ ਬਣ ਜਾਂਦਾ ਹੈ। ਇਹ ਸੈੱਲ ਅੱਧ ਪੱਕੇ ਹੀ ਹੁੰਦੇ ਹਨ। ਸਿਹਤਮੰਦ ਬੰਦੇ ਦੇ ਖੂਨ ਵਿੱਚ ਸਫੈਦ ਰਕਤ ਸੈੱਲਾਂ ਦੀ ਗਿਣਤੀ ਚਾਰ ਹਜ਼ਾਰ ਤੋਂ ਦਸ ਹਜ਼ਾਰ ਪ੍ਰਤੀ ਕਿਊਬਿਕ ਮਿਲੀਮੀਟਰ ਮੁਤਾਬਕ ਰਹਿੰਦੀ ਹੈ ਪਰ ਬਲੱਡ ਕੈਂਸਰ ਸਮੇਂ ਇਨ੍ਹਾਂ ਦੀ ਸੰਖਿਆ ਲੱਖਾਂ ਤੱਕ ਪਹੁੰਚ ਜਾਂਦੀ ਹੈ। ਖੂਨ ਵਿੱਚ ਸਫੈਦ ਕਣਾਂ ਦਾ ਇਹ ਬੇਲਗਾਮ ਵਾਧਾ ਹੀ ਬਲੱਡ ਕੈਂਸਰ ਦੀ ਵਜ੍ਹਾ ਹੁੰਦਾ ਹੈ। ਸਫੈਦ ਕਣਾਂ ਨੂੰ ਅੰਗਰੇਜ਼ੀ ਵਿੱਚ ਲਿਓਕੋਸਾਈਟ ਕਹਿੰਦੇ ਹਨ। ਬਲੱਡ ਕੈਂਸਰ ਲਿਓਕਿਮੀਆਂ ਇਸੇ ਸ਼ਬਦ ਤੋਂ ਬਣਿਆ ਹੈ।

ਬਲੱਡ ਕੈਂਸਰ ਦੀਆਂ ਕਿਸਮਾਂ: (1) ਲਿਸਕਾਜਨਕ ਜਾਂ ਲਿੰਫੈਟਿਕ ਬਲੱਡ ਕੈਂਸਰ (2) ਮਾਈਲਾਇਡ ਜਾਂ ਮਾਇਲੋਜੀਨਸ ਬਲੱਡ ਕੈਂਸਰ। ਲਿਸ਼ਕਾਜਨਕ ਜਾਂ ਲਿੰਫੈਟਿਕ ਬਲੱਡ ਕੈਂਸਰ ਨੂੰ ਲਿੰਫੈਟਿਕ ਲਿਊਕੀਮੀਆ ਵੀ ਕਿਹਾ ਜਾਂਦਾ ਹੈ। ਇਸ ਵਿੱਚ ਲਸੀਕਾ ਗ੍ਰੰਥੀਆਂ ਲਿਫਗਲੈਂਡ ਸਾਈਜ਼ ਤੇ ਗਿਣਤੀ ਵਿੱਚ ਬੇਲਗ਼ਾਮ ਵਧਦੇ ਹਨ ਜਿਸ ਕਰਕੇ ਖ਼ੂਨ ਅੰਦਰ ਲੇਸਿਕ ਕਣਿਕਾ ਲੈਟਸ ਦੀ ਮਾਤਰਾ ਬੇਹੱਦ ਵਧ ਜਾਂਦੀ ਹੈ। ਇਸ ਨਾਲ ਬਲੱਡ ਕੈਂਸਰ ਹੋ ਜਾਂਦਾ ਹੈ। (2) ਮਜ਼ਾਜਨਕ ਰਕਤ ਕੈਂਸਰ ਜਾਂ ਮਾਇਲਾਇਡ ਲੀਕਿਉਂਮੀਂਆ ਵਿੱਚ ਬੋਨ ਮੈਰੋ ਜਾਂ ਸਿੱਧਮਜ਼ਾ ਦਾ ਬੇਹੱਦ ਵਾਧਾ ਹੋ ਕੇ ਇਸ ਦੇ ਬਲੱਡ ਸੈੱਲ ਵਿੱਚ ਤਬਦੀਲੀ ਹੋ ਜਾਂਦੀ। ਨਾਲ ਹੀ ਰੋਗੀ ਦੀ ਤੇਲੀ ਭਾਵ ਸਪਲੀਨ ਵੀ ਵੱਧ ਜਾਂਦੀ ਹੈ। ਖੂਨ ਵਿੱਚ ਮਾਯਲਾਈਟਸ ਦੇ ਬੇਲਗਾਮ ਵਾਧੇ ਨਾਲ ਕੈਂਸਰ ਸੈੱਲ ਪੈਦਾ ਹੁੰਦੇ ਹਨ। ਸਰੀਰਕ ਕਿਰਿਆ ਵਿਗਿਆਨ ਦੇ ਨਜ਼ਰੀਏ ਤੋਂ ਖੂਨ ਦੇ ਕੈਂਸਰ ਦੌਰਾਨ ਅੱਧ ਪੱਕੇ ਭਾਵ ਕੱਚ ਕਰੜ ਨਿਕੰਮੇ ਗ਼ੈਰ ਜ਼ਰੂਰੀ ਅਤੇ ਬੇਲੋੜੇ ਸਫ਼ੈਦ ਰਕਤ ਕਣ ਜਿਨ੍ਹਾਂ ਨੂੰ ਅਸੀਂ ਅੱਧਪੱਕੇ ਡਬਲਯੂਬੀਸੀ ਵੀ ਕਹਿੰਦੇ ਹਾਂ, ਬਹੁਤ ਜ਼ਿਆਦਾ ਵਧ ਜਾਂਦੇ ਹਨ। ਇਸ ਨਾਲ ਖੂਨ ਬਣਾਉਣ ਵਾਲੀ ਬੋਨ ਮੈਰੋ ਨੂੰ ਖੋਰਾ ਲੱਗਣ ਲੱਗਦਾ ਹੈ। ਨਾਲ ਹੀ ਲਸੀਕਾ ਗ੍ਰੰਥੀਆਂ : ਤਿੱਲੀ ਜਿਗਰ ਥਾਇਰਡ (ਕੰਠ ਗ੍ਰੰਥੀ) ਜ਼ਅਿਾਦਾ ਤੇਜ਼ੀ ਨਾਲ ਵਧਣ ਵਾਲੀ ਨਵੇਂ ਪੈਦਾ ਹੋਏ ਸੈੱਲਾਂ ਕਾਰਨ ਫੈਲ ਕੇ ਸਾਈਜ਼ ਵਿੱਚ ਵਧ ਕੇ ਬਲੱਡ ਕੈਂਸਰ ਦਾ ਸੰਕੇਤ ਦਿੰਦੀ ਹੈ। ਬਲੱਡ ਕੈਂਸਰ ਭਾਵ ਖ਼ੂਨ ਦਾ ਕੈਂਸਰ ਇਹਦਾ ਕੋਈ ਇੱਕੋ ਇੱਕ ਸਰਬ ਪ੍ਰਮਾਣਿਤ ਕਾਰਨ ਨਹੀਂ ਹੈ। ਜ਼ਿਆਦਾਤਰ ਵਿਗਿਆਨੀਆਂ ਅਨੁਸਾਰ ਜੋ ਵਿਅਕਤੀ ਲੰਮੇ ਸਮੇਂ ਤੱਕ ਵਾਰ ਵਾਰ ਬੁਖਾਰ ਨਾਲ ਪੀੜਤ ਹੁੰਦੇ ਹਨ ਅਤੇ ਉਸ ਬੁਖਾਰ ਨੂੰ ਮੁੱਢੋਂ ਖਤਮ ਕਰਨ ਦੀ ਬਜਾਏ ਉਸ ਨੂੰ ਦਬਾਉਣ ਦਾ ਇਲਾਜ ਹੀ ਲੈਂਦੇ ਰਹਿੰਦੇ ਹਨ, ਅਜਿਹੀ ਹਾਲਤ ਵਿੱਚ ਇਸ ਬੁਖ਼ਾਰ ਤੇ ਵਰਤੀਆਂ ਗਈਆਂ ਦਵਾਈਆਂ ਬਲੱਡ ਕੈਂਸਰ ਦਾ ਆਧਾਰ ਬਣਦੀਆਂ ਹਨ। ਬੰਦੇ ਨੂੰ ਲੰਮੇ ਸਮੇਂ ਦੇ ਬੁਖਾਰ ਨਾਲ ਕਮਜ਼ੋਰੀ ਵੀ ਆ ਜਾਂਦੀ ਹੈ। ਉਸ ਦਾ ਈ ਐਸਆਰ ਹੀ ਵਧ ਜਾਂਦਾ ਹੈ। ਇਸ ਤੋਂ ਇਲਾਵਾ ਦੂਸ਼ਿਤ ਵਾਤਾਵਰਨ ਵੀ ਬਲੱਡ ਕੈਂਸਰ ਲਈ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ। ਆਕਸੀਜਨ ਰਹਿਤ ਤੇ ਦੂਸ਼ਿਤ ਹਵਾ ਵੀ ਖੂਨ ਨੂੰ ਦੂਸ਼ਤਿ ਕਰਦੀ ਹੈ। ਆਕਸੀਜਨ ਦੀ ਘਾਟ ਕਾਰਨ ਸਰੀਰ ਨੂੰ ਤਾਕਤ ਨਹੀਂ ਮਿਲਦੀ। ਕਈ ਅਜਿਹੀ ਅੰਗਰੇਜ਼ੀ ਦਵਾਈਆਂ ਹਨ ਜੋ ਬਲੱਡ ਕੈਂਸਰ ਦੀ ਵਜ੍ਹਾ ਬਣ ਸਕਦੀਆਂ ਹਨ ਜਿਨ੍ਹਾਂ ਦੇ ਘਟਕ ਬੇਹੱਦ ਤੇਜ਼ ਤੇ ਖ਼ਤਰਨਾਕ ਹੁੰਦੇ ਹਨ ਅਤੇ ਖੂਨ ‘ਤੇ ਜਾ ਕੇ ਘਾਤਕ ਅਸਰ ਪਾਉਂਦੇ ਹਨ। ਮਾਪਿਆਂ ਦੇ ਖੂਨ ਦੇ ਵਿਗਾੜ ਕਰਕੇ ਵੀ ਬੱਚਿਆਂ ਵਿੱਚ ਬਲੱਡ ਕੈਂਸਰ ਬਣ ਸਕਦਾ ਹੈ। ਗਰਭ ਅਵਸਥਾ ਸਮੇਂ ਵਰਤੀਆਂ ਗਈਆਂ ਗਲਤ ਜਾਂ ਬੇਲੋੜੀਆਂ ਦਵਾਈਆਂ ਵੀ ਬਲੱਡ ਕੈਂਸਰ ਦਾ ਕਾਰਨ ਬਣਦੀਆਂ ਹਨ। ਐਕਸ-ਰੇ ਕਿਰਨਾਂ ਦੇ ਸੰਪਰਕ ਵਿੱਚ ਰਹਿਣ ਨਾਲ ਵੀ ਬਲੱਡ ਕੈਂਸਰ ਦਾ ਖਤਰਾ ਚਾਰ ਗੁਣਾਂ ਵੱਧ ਜਾਂਦਾ ਹੈ।

ਬਲੱਡ ਕੈਂਸਰ ਦੇ ਲੱਛਣ: ਬਲੱਡ ਕੈਂਸਰ ਵਿੱਚ ਬੁਖ਼ਾਰ, ਅਨੀਮੀਆ ਪੀਲੀਆ ਤੇ ਕਿਸੇ ਅੰਗ ਚੋਂ ਖੂਨ ਦਾ ਨਿਕਲੀ ਜਾਣਾ, ਚਮੜੀ ਹੱਡੀ ਜਾਂ ਦਿਮਾਗ ਵਿੱਚ ਰਸੌਲੀ (ਟਿਊਮਰ) ਦਾ ਹੋਣਾ, ਕਈ ਵਾਰੀ ਤੇਜ਼ ਬੁਖਾਰ ਚੜ੍ਹਨਾ, ਗਲੇ ਵਿੱਚ ਖੁਸ਼ਕੀ ਬਣੀ ਰਹਿਣੀ, ਬੇਹੱਦ ਕਮਜ਼ੋਰੀ, ਲਿੰਫੈਟਿਕ ਗ੍ਰੰਥੀਆਂ ਦਾ ਵੱਡਾ ਹੋਣ ਅਤੇ ਫੁਲ ਜਾਣਾ, ਜਿਗਰ ਜਾਂ ਤੇਲੀ ਦੇ ਆਕਾਰ ਵਿੱਚ ਵਾਧਾ ਹੋਣਾ, ਬੱਚਿਆਂ ਅੰਦਰ ਹੱਥਾਂ ਪੈਰਾਂ ਦਾ ਕਮਜ਼ੋਰ ਪਰ ਪੇਟ ਵਧਿਆ ਹੋਇਆ ਹੋਣਾ, ਅੰਦਰੂਨੀ ਖੂਨ ਨਿਕਲੀ ਜਾਵੇ ਤਾਂ ਤੇਲੀ ਕਠੋਰ ਅਤੇ ਵਧੀ ਹੋਈ ਮਹਿਸੂਸ ਹੁੰਦੀ ਹੈ ਉੱਥੇ ਹੱਥ ਰੱਖਣ ਨਾਲ ਦਰਦ ਹੁੰਦਾ ਹੈ। ਬਲੱਡ ਕੈਂਸਰ ਦਾ ਰੋਗੀ ਧੁੱਪ ਸਹਿਣ ਨਹੀਂ ਕਰ ਸਕਦਾ। ਉਸ ਨੂੰ ਪਸੀਨਾ ਵੱਧ ਆਉਂਦਾ ਹੈ। ਥੋੜ੍ਹੀ ਮਿਹਨਤ ਕਰਕੇ ਹੀ ਹੱਡੀਆਂ ਵਿੱਚ ਦਰਦ ਰਹਿਣਾ, ਭੁੱਖ ਮਰਨੀ ਤੇ ਸਰੀਰ ਦਾ ਭਾਰ ਘੱਟ ਜਾਣਾ। ਥੋੜ੍ਹੀ ਜਿਹੀ ਮਿਹਨਤ ਕਰਨ ਨਾਲ ਹੀ ਸਾਹ ਫੁੱਲਣ ਲੱਗਦਾ ਹੈ। ਰੋਗ ਜਦੋਂ ਗੰਭੀਰ ਹੋ ਜਾਵੇ ਤਾਂ ਬ੍ਰੇਨ ਹੈਮਰੇਜ ਵੀ ਹੋ ਜਾਂਦਾ ਹੈ। ਅੱਖਾਂ ਦੇ ਗੋਲਕਾਂ ਵਿੱਚ ਖੂਨ ਵਗਣ ਕਰਕੇ ਅੰਨ੍ਹਾਪਣ ਵੀ ਹੋ ਜਾਂਦਾ ਹੈ ਨਹੀਂ ਤਾਂ ਬਹੁਤ ਜ਼ਿਆਦਾ ਸੋਜ ਰਹਿਣ ਲੱਗਦੀ ਹੈ।
ਤਿੱਲੀ ਵਧਣ ਨਾਲ ਪ੍ਰੇਸ਼ਾਨ ਕਰਨ ਵਾਲਾ ਪੇਟ ਦਰਦ ਰਹਿਣ ਲੱਗਦਾ ਹੈ। ਚਮੜੀ ਦਾ ਰੰਗ ਫਿੱਕਾ ਪੈਣ ਲੱਗਦਾ ਹੈ। ਗੰਭੀਰ ਬਲੱਡ ਕੈਂਸਰ ਦਾ ਰੋਗ ਜਦ ਆਖ਼ਰੀ ਪੜ੍ਹਾਅ ਵਿੱਚ ਪਹੁੰਚ ਜਾਂਦਾ ਹੈ ਤਾਂ ਮੂੰਹ ਨੱਕ ਗੁਦਾ ਆਦਿ ਸੁਰਾਖਾਂ ਚੋਂ ਖ਼ੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਗਲੇ ਵਿੱਚ ਦਰਦ, ਮਸੂੜੇ ਫੁਲ ਜਾਣੇ, ਸਿਰ ਵਿੱਚ ਦਰਦ, ਆਦਿ ਲੱਛਣ ਹੋਰ ਵੀ ਹੁੰਦੇ ਹਨ। ਉਕਤ ਦਰਸਾਏ ਲੱਛਣ ਕੀ ਬਲੱਡ ਕੈਂਸਰ ਦਾ ਸੰਕੇਤ ਦੇ ਸਕਦੇ ਹਨ? ਇਸ ਸਵਾਲ ਨੂੰ ਹੱਲ ਕਰਨ ਲਈ ਕਈ ਲੈਬੋਰਟਰੀ ਟੈਸਟ ਵੀ ਕਰਨੇ ਪੈਂਦੇ ਹਨ ਜਿਵੇਂ ਕਿ ਰੋਗੀ ਦਾ ਛਾਤੀ ਦਾ ਐਕਸਰੇ ਤੇ ਮਾਈਕ੍ਰੋਸਕੋਪਿਕ ਬਲੱਡ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਲੱਛਣਾਂ ਦੇ ਆਧਾਰ ‘ਤੇ ਜਾਂਚ ਕਰਕੇ ਵੀ ਰੋਗ ਦਾ ਪਤਾ ਲੱਗ ਜਾਂਦਾ ਹੈ।

ਇੱਕ ਸੰਕੇਤ ਇਹ ਵੀ ਹੈ ਕਿ ਜਦੋਂ ਇਸ ਰੋਗ ਦੇ ਰੋਗੀ ਦਾ ਦੰਦ ਕੱਢਿਆ ਜਾਂਦਾ ਹੈ ਤਾਂ ਖ਼ੂਨ ਬੰਦ ਨਹੀਂ ਹੁੰਦਾ, ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਬਲੱਡ ਕੈਂਸਰ ਹੋ ਸਕਦਾ ਹੈ। ਰੋਗੀ ਦੀਆਂ ਅੱਖਾਂ ਚਿਹਰੇ ਚਮੜੀ ‘ਤੇ ਲਾਲ ਧੱਬੇ ਅਤੇ ਇਨ੍ਹਾਂ ਅੰਗਾਂ ਦਾ ਸਫੈਦ ਪੈ ਜਾਣਾ ਬਲੱਡ ਕੈਂਸਰ ਦੀ ਵਜ੍ਹਾ ਨਾਲ ਹੀ ਹੋ ਸਕਦਾ ਹੈ। *

Comments

comments

Share This Post

RedditYahooBloggerMyspace