ਕਲੈਸਟਰੋਲ ਦੀ ਦਵਾਈ ਹੈ ਸੋਇਆਬੀਨ

ਸੋਇਆਬੀਨ ਨੂੰ ਦਾਲਾਂ ਦੀ ਸੂਚੀ ‘ਚ ਰੱਖਿਆ ਗਿਆ ਹੈ। ਇਹ ਪ੍ਰੋਟੀਨ ਦਾ ਉੱਤਮ ਭੰਡਾਰ ਹੈ। ਇਸ ‘ਚ ਮਾਸ ਦੇ ਬਰਾਬਰ ਪ੍ਰੋਟੀਨ ਹੁੰਦੀ ਹੈ। ਸੋਇਆਬੀਨ ਤੋਂ ਅਨੇਕਾਂ ਪ੍ਰਕਾਰ ਦੇ ਖਾਧ ਪਦਾਰਥ ਬਣਾਏ ਜਾਂਦੇ ਹਨ। ਇਸ ਤੋਂ ਤੇਲ ਵੀ ਬਣਾਇਆ ਜਾਂਦਾ ਹੈ। ਸੋਇਆਬੀਨ ਸਾਰੇ ਰੂਪਾਂ ‘ਚ ਸਿਹਤ ਲਈ ਲਾਭਦਾਇਕ ਹੈ। ਇਸ ‘ਚ ਕੈਂਸਰ ਨੂੰ ਖਤਮ ਕਰਨ ਵਾਲੇ ਗਣ ਹੁੰਦੇ ਹਨ। ਇਹ ਕੈਂਸਰ ਦੇ ਖਤਰੇ ਨੂੰ ਵੀ ਘਟ ਕਰਦਾ ਹੈ। ਇਹ ਕਲੈਸਟਰੋਲ ਦੇ ਪੱਧਰ ਨੂੰ ਦਵਾਈ ਦੇ ਰੂਪ ‘ਚ ਕੰਮ ਕਰਦਾ ਹੈ। ਇਸ ‘ਚ ਉੱਚ ਪੋਸ਼ਣ ਅਤੇ ਸਿਹਤ ਲਈ ਲਾਭਦਾਇਕ ਸਾਰੇ ਤੱਤ ਮੌਜੂਦ ਹਨ। ਇਸ ‘ਚ ਕਾਰਬੋਹਾਈਡ੍ਰੇਟ, ਪ੍ਰੋਟੀਨ ਅਤੇ ਚਰਬੀ ਹੁੰਦੀ ਹੈ। ਸੋਈਆਬੀਨ ‘ਚ ਪ੍ਰੋਟੀਨ, ਕੈਲਸ਼ੀਅਮ, ਫਾਲਿਕ ਐਸਿਡ ਆਦਿ ਤੱਤ ਪਾਏ ਜਾਂਦੇ ਹਨ। ਇਸ ਨਾਲ ਡੇਅਰੀ ਉੱਤਪਾਦ ਅਤੇ ਬੇਕਰੀ ਆਈਟਮ ਫਾਸਟ ਫੂਡ ਬਣਾਏ ਜਾਂਦੇ ਹਨ। ਇਸ ਦੇ ਤੇਲ ਨੂੰ ਸਾਫ ਕਰਕੇ ਉੱਤਮ ਸ਼੍ਰੇਣੀ ਦਾ ਕੁਕਿੰਗ ਤੇਲ ਬਣਾਇਆ ਜਾਂਦਾ ਹੈ। ਹੁਣ ਇਸਦਾ ਤੇਲ ਦੁਨੀਆ ਭਰ ‘ਚ ਸਭ ਤੋਂ ਜ਼ਿਆਦਾ ਉਪਯੋਗ ਕੀਤਾ ਜਾਂਦਾ ਹੈ।

ਫਾਇਦੇਮੰਦ ਹੁੰਦਾ ਹੈ ਸਲਾਦ

ਅਮਰੀਕਾ ਵਿਚ ਕੀਤੀ ਗਈ ਇਕ ਖੋਜ ਵਿਚ ਸਲਾਦ ਨੂੰ ਸਿਹਤ ਲਈ ਕਾਫੀ ਫਾਇਦੇਮੰਦ ਦੱਸਿਆ ਗਿਆ ਹੈ। ਇਹ ਹਰ ਤਰ੍ਹਾਂ ਸਰੀਰ ਨੂੰ ਫਾਇਦਾ ਪਹੁੰਚਾਉਂਦਾ ਹੈ। ਇਸ ਵਿਚ ਹਰ ਤਰ੍ਹਾਂ ਦੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਦੇ ਐਂਟੀ-ਆਕਸੀਡੈਂਟਸ ਸਰੀਰ ਦੀ ਬੀਮਾਰੀ-ਰੋਕੂ ਸਮਰੱਥਾ ਵਧਾਉਂਦੇ ਹਨ। ਇਸ ਦੇ ਰੇਸ਼ੇ ਪਾਚਨ ਕਿਰਿਆ ਨੂੰ ਸਹੀ ਰੱਖਦੇ ਹਨ। ਇਹ ਸਰੀਰ ਵਿਚ ਊਰਜਾ ਦੇ ਪੱਧਰ ਨੂੰ ਵਧਾਉਂਦਾ ਹੈ। ਸਲਾਦ ਨੂੰ ਕਦੇ ਵੀ ਕਿਸੇ ਵੀ ਵੇਲੇ ਖਾਧਾ ਜਾ ਸਕਦਾ ਹੈ। ਇਹ ਕਈ ਬੀਮਾਰੀਆਂ ਵੇਲੇ ਫਾਇਦਾ ਦਿੰਦਾ ਹੈ। ਭੋਜਨ ਵਿਚ ਜਿਸ ਤੱਤ ਦੀ ਕਮੀ ਹੁੰਦੀ ਹੈ, ਇਹ ਉਸ ਨੂੰ ਪੂਰਾ ਕਰਦਾ ਹੈ। ਭੋਜਨ ਕਰਨ ਤੋਂ ਪਹਿਲਾਂ ਸਲਾਦ ਖਾਣ ਨਾਲ ਮੋਟਾਪਾ ਘਟਦਾ ਹੈ। ਭੋਜਨ ਦੇ ਨਾਲ ਸਲਾਦ ਖਣ ਨਾਲ ਸ਼ੂਗਰ ਦਾ ਲੈਵਲ ਤੇਜ਼ੀ ਨਾਲ ਨਹੀਂ ਵਧਦਾ। ਇਹ ਸ਼ੂਗਰ, ਬੀ.ਪੀ. ਦਿਲ ਦੀਆਂ ਬੀਮਾਰੀਆਂ ਤੇ ਪਾਚਨ ਪ੍ਰਣਾਲੀ ਸੰਬੰਧੀ ਨੁਕਸਾਂ ਨੂੰ ਦੂਰ ਕਰਦਾ ਹੈ। ਸਲਾਦ ਹਰ ਉਮਰ ਦਾ ਵਿਅਕਤੀ ਖਾ ਸਕਦਾ ਹੈ। ਇਸ ਨੂੰ ਬਿਨਾਂ ਲੂਣ ਲਗਾਏ ਵੀ ਖਾਧਾ ਜਾ ਸਕਦਾ ਹੈ। ਇਸ ਨਾਲ ਦਿਮਾਗ ਤੇਜ਼ ਅਤੇ ਸਰੀਰ ਸਰਗਰਮ ਰਹਿੰਦਾ ਹੈ।

ਨਮਕੀਨ ਪਾਣੀ ‘ਚ ਇਸ਼ਨਾਨ ਕਰਨ ਨਾਲ ਹੋਵੇਗਾ ਜੋੜਾਂ ਦਾ ਦਰਦ ਦੂਰ

ਇਕ ਨਵੇਂ ਅਧਿਐਨ ‘ਚ ਕਿਹਾ ਗਿਆ ਹੈ ਕਿ ਨਮਕੀਨ ਪਾਣੀ ਵਿਚ ਇਸ਼ਨਾਨ ਕਰਨ ਨਾਲ ਆਰਥੋਰਾਈਟਿਸ ਕਾਰਨ ਪੈਦਾ ਹੋਇਆ ਦਰਦ ਘੱਟ ਹੋ ਸਕਦਾ ਹੈ। ਅਧਿਐਨ ਵਿਚ ਪਾਇਆ ਗਿਆ ਕਿ ਨਮਕ ਦਾ ਘੋਲ ਜੋੜਾਂ ਦੇ ਦਰਦ ਨੂੰ ਬਿਨਾਂ ਕਿਸੇ ਸਾਈਡ ਇਫੈਕਟ ਦੇ ਠੀਕ ਕਰ ਦਿੰਦਾ ਹੈ। ਰਿਪੋਰਟ ਮੁਤਾਬਕ ਇਸ ਸਫਲਤਾ ਨਾਲ ਇਹ ਜਾਣਨ ਵਿਚ ਬਹੁਤ ਮਦਦ ਮਿਲ ਸਕਦੀ ਹੈ ਕਿ ਜਿਸ ਪ੍ਰੇਸ਼ਾਨੀ ਨਾਲ ਲੱਖਾਂ ਲੋਕ ਦੋ-ਚਾਰ ਹੁੰਦੇ ਹਨ, ਉਨ੍ਹਾਂ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ। ਅਧਿਐਨ ਦੇ ਨਤੀਜਿਆਂ ਮੁਤਾਬਕ ਜੋੜਾਂ ਦੇ ਦਰਦ ਤੋਂ ਰਾਹਤ ਲਈ ‘ਟੇਬਲ ਸਾਲਟ’ ਯਾਨੀ ਖਾਣ ਦੇ ਨਮਕ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਇਸ ਦੇ ਉਲਟ ਅਸਰ ਵੀ ਨਹੀਂ ਹੁੰਦਾ।

Comments

comments

Share This Post

RedditYahooBloggerMyspace