ੲਿੰਝ ਬਣਾਉ ਬਰੈੱਡ ਦਹੀਂ ਭੱਲੇ ਦਾ

2016_4image_15_00_510690000breadbhalla-llਤੁਸੀਂ ਜ਼ਿਆਦਾਤਰ ਦਹੀਂ ਭੱਲੇ ਦਾਲ ਦੇ ਬਣੇ ਹੋਏ ਖਾਧੇ ਹੋਣਗੇ ਪਰ ਕੀ ਤੁਸੀਂ ਕਦੇ ਬਰੈੱਡ ਭੱਲਾ ਖਾਧਾ ਹੈ। ਬਰੈੱਡ ਦੇ ਦਹੀਂ ਭੱਲੇ ਖਾਣ ‘ਚ ਬਹੁਤ ਸੁਆਦ ਅਤੇ ਹੈਲਦੀ ਹੁੰਦੇ ਹਨ ਅਤੇ ਇਹ ਬਹੁਤ ਆਸਾਨੀ ਨਾਲ ਬਣ ਜਾਂਦੇ ਹਨ। ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਬੱਚਿਆਂ ਨੂੰ ਬਹੁਤ ਪਸੰਦ ਆਉਣਗੇ।

ਸਮੱਗਰੀ—ਬਰਾਊਨ ਬਰੈੱਡ ਸਲਾਈਸ -7,8 ਪੀਸ, ਤਾਜ਼ਾ ਦਹੀਂ-500 ਗ੍ਰਾਮ, ਹਰੀ ਮਿਰਚ-1, ਹਰਾ ਧਨੀਆ ਨਮਕ ਸੁਆਦ ਅਨੁਸਾਰ।

ਮਸਾਲੇ—ਭੁੰਨਿਆ ਹੋਇਆ ਜੀਰਾ ਪਾਊਡਰ- 1 ਵੱਡਾ ਚਮਚ, ਲਾਲ ਮਿਰਚ ਪਾਊਡਰ-1/4 ਚਮਚ, ਚਾਟ ਮਸਾਲਾ-1/2 ਛੋਟਾ ਚਮਚ, ਕਾਲਾ ਨਮਕ-1/2 ਛੋਟਾ ਚਮਚ।

ਵਿਧੀ—ਸਭ ਤੋਂ ਪਹਿਲਾਂ ਬਰੈੱਡ ਨੂੰ ਗੋਲਾਕਾਰ ‘ਚ ਕੱਟੋ। ਇਸ ਨੂੰ ਠੰਡੇ ਪਾਣੀ ‘ਚ ਭਿਉਂ ਲਉਂ, ਪਾਣੀ ਨੂੰ ਨਿਚੋੜ ਦਿਉਂ। ਹੁਣ ਇਸ ਨੂੰ ਪਲੇਟ ‘ਚ ਲਗਾ ਕੇ ਇਸ ਦੇ ਉੱਪਰ ਤਾਜ਼ਾ ਦਹੀਂ ਪਾਓ ਅਤੇ ਉਸ ‘ਤੇ ਇਮਲੀ ਦੀ ਚਟਨੀ, ਮਿਰਚ ਪਾਊਡਰ ਅਤੇ ਜੀਰਾ ਪਾਊਡਰ, ਚਾਟ ਮਸਾਲਾ ਅਤੇ ਕਾਲਾ ਨਮਕ ਪਾਓ। ਫਿਰ ਨੂੰ ਹਰੇ ਧਨੀਏ ਨਾਲ ਗਾਰਨਿਸ਼ ਕਰੋ। ਲਉਂ ਤਿਆਰ ਹਨ ਤੁਹਾਡੇ ਹੈਲਦੀ ਅਤੇ ਸੁਆਦਿਸ਼ਟ ਬਰੈੱਡ ਦਹੀਂ ਭੱਲੇ।

Comments

comments

Share This Post

RedditYahooBloggerMyspace