ਇੰਝ ਬਣਾਓ ਨੂਰਜਹਾਨੀ ਪਨੀਰ

2015_11image_12_30_242000000panner-llਸਮੱਗਰੀ- 50 ਗ੍ਰਾਮ ਖੋਇਆ, 150 ਗ੍ਰਾਮ ਪਨੀਰ, ਕੱਟੀ ਹੋਈ ਹਰੀ ਮਿਰਚ, ਬਰੀਕ ਕੱਟਿਆ ਹੋਇਆ ਧਨੀਆ, ਕੱਟਿਆ ਹੋਇਆ ਲਸਣ ਛੋਟਾ ਚਮਚ, ਸਫ਼ੈਦ ਮਿਰਚ ਇਕ ਚੁਟਕੀ, ਇਲਾਇਚੀ ਪਾਊਡਰ ਇਕ ਚੁਟਕੀ, 200 ਗ੍ਰਾਮ ਕਾਜੂ ਅਤੇ ਲੂਣ ਸੁਆਦ ਅਨੁਸਾਰ
ਵਿਧੀ- ਪਨੀਰ ਦੇ ਵੱਡੇ-ਵੱਡੇ ਪੀਸ ਕੱਟ ਲਓ ਅਤੇ ਇਸ ਨੂੰ 2 ਮਿੰਟ ਤਕ ਗਰਮ ਪਾਣੀ ‘ਚ ਰੱਖੋ  ਤਾਂ ਕਿ ਇਹ ਮੁਲਾਇਮ ਹੋ ਜਾਵੇ।
ਹੁਣ ਖੋਏ ਨੂੰ ਕੱਦੂਕਸ਼ ਕਰ ਲਓ ਅਤੇ ਇਸ ‘ਚ ਕੱਟੀਆਂ ਹੋਈਆਂ ਹਰੀਆਂ ਮਿਰਚ ਅਤੇ ਧਨੀਆ ਮਿਲਾ ਦਿਓ। ਹੁਣ ਮਿਸ਼ਰਣ ਨੂੰ ਪਨੀਰ ਦੇ ਪੀਸ ‘ਚ ਭਰ ਕੇ ਰੋਲ ਕਰ ਲਓ ਅਤੇ ਇਸ ਨੂੰ ਤਲ ਲਓ। ਫਿਰ ਕਾਜੂ ਅਤੇ ਪਿਆਜ਼ ਨੂੰ ਉਬਾਲ ਕੇ ਇਕੱਠੇ ਪੀਸ ਲਓ ਅਤੇ ਇਸ ਦਾ ਪੇਸਟ ਬਣਾ ਲਓ। ਹੁਣ ਕੜਾਹੀ ‘ਚ ਤੇਲ ਗਰਮ ਕੇ ਇਸ ‘ਚ ਜ਼ੀਰਾ ਪਾਓ ਅਤੇ ਪਿਆਜ਼ ਕਾਜੂ ਦਾ ਪੇਸਟ ਪਾ ਕੇ ਘੱਟ ਸੇਕ ‘ਤੇ ਪਕਾਓ। ਫਿਰ ਇਕ ਚੁਟਕੀ ਇਲਾਇਚੀ ਪਾਊਡਰ ਇਸ ‘ਚ ਪਾਓ। 4-5 ਮਿੰਟ ਤਕ ਗਰੇਵੀ ਤਿਆਰ ਹੋ ਜਾਵੇਗੀ ਅਤੇ ਇਸ ਗਰੇਵੀ ‘ਚ ਪਨੀਰ ਦੇ ਰੋਲ ਪਾ ਕੇ ਘੱਟ ਸੇਕ ‘ਤੇ ਢੱਕ ਕੇ 2 ਮਿੰਟ ਤਕ ਪਕਾਓ। ਹੁਣ ਇਸ ਸੇਕ ਤੋਂ ਉਤਾਰ ਕੇ ਰੋਟੀ ਜਾਂ ਚੋਲ਼ਾਂ ਨਾਲ ਪਰੋਸੋ।

Comments

comments

Share This Post

RedditYahooBloggerMyspace