ਕੈਲਗਰੀ ’ਚ ਪੰਜਾਬੀ ਬੋਲਣ ਦੀ ਮੁਹਾਰਤ ਦੇ ਮੁਕਾਬਲੇ 17 ਮਾਰਚ ਨੂੰ

ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਬੱਚਿਆਂ ਦੇ ਪੰਜਾਬੀ ਬੋਲਣ ਦੀ ਮੁਹਾਰਤ ਦੇ ਮੁਕਾਬਲੇ 17 ਮਾਰਚ ਨੂੰ ਵਾਈਟਹੌਰਨ ਕਮਿਊਨਿਟੀ ਹਾਲ ਵਿੱਚ ਕਰਵਾਏ ਜਾਣਗੇ। ਲਿਖਾਰੀ ਸਭਾ ਦੀ ਮਾਸਿਕ ਮੀਟਿੰਗ ’ਚ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਤੇ ਮੈਂਬਰਾਂ ਨੂੰ ਵਿਸਥਾਰਤ ਜਾਣਕਾਰੀ ਦਿੱਤੀ ਗਈ। ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਦੂਜੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਮੌਕਾ ਦਿੱਤਾ ਜਾਂਦਾ ਹੈ ਤੇ ਉਸ ਲਈ ਰਜਿਸਟਰੇਸ਼ਨ ਸ਼ੁਰੂ ਹੈ।

ਇਸ ਤੋਂ ਪਹਿਲਾਂ ਮਾਸਿਕ ਮੀਟਿੰਗ ਸ਼ੁਰੂ ਕਰਦਿਆਂ ਜਨਰਲ ਸਕੱਤਰ ਰਣਜੀਤ ਸਿੰਘ ਨੇ ਨਵੇਂ ਸਾਲ ਦੀ ਵਧਾਈ ਦਿੱਤੀ ਤੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਤੇ ਜ਼ੋਰਾਵਰ ਬਾਂਸਲ ਨੂੰ ਸੱਦਾ ਦਿੱਤਾ। ਸ਼ੋਕ ਸਮਾਚਾਰ ਸਾਂਝੇ ਕਰਦਿਆਂ ਰਣਜੀਤ ਸਿੰਘ ਨੇ ਨਛੱਤਰ ਬਰਾੜ, ਗੁਰਦਿਆਲ ਸਿੰਘ ਕੰਵਲ ਤੇ ਮਲਕੀਤ ਚਿੱਤਰਕਾਰ ਨੂੰ ਸ਼ਰਧਾਂਜਲੀ ਦਿੱਤੀ। ਗੁਰਬਚਨ ਬਰਾੜ ਨੇ ਮਲਕੀਤ ਚਿੱਤਰਕਾਰ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਤੋਂ ਬਾਅਦ ਆਪਣੀ ਇੱਕ ਖੂਬਸੂਰਤ ਗ਼ਜ਼ਲ ‘ਜੁਗਨੂੰਆਂ ਦੇ ਵਾਂਗ’ ਵੀ ਸਾਂਝੀ ਕੀਤੀ। ਦਵਿੰਦਰ ਮਲਹਾਂਸ ਨੇ ਗੁਰਪਾਲ ਲਿੱਟ ਬਾਰੇ ਪਰਚਾ ਪੜ੍ਹਿਆ। ਨਛੱਤਰ ਪੁਰਬਾ ਨੇ ਲੇਖ ‘ਭ੍ਰਿਸ਼ਟ ਰਾਜਨੀਤੀ’ ਪੜ੍ਹਿਆ ਜਿਸ ਵਿੱਚ ਭਾਰਤ ਦੀ ਰਾਜਨੀਤੀ, ਨਸ਼ੇ, ਲੱਚਰ ਗਾਇਕੀ ਤੇ ਹਰ ਬੁਰਾਈ ਦਾ ਜ਼ਿਕਰ ਕੀਤਾ। ਕਾਵਿਕ ਦੌਰ ਵਿੱਚ ਮਨਮੋਹਨ ਬਾਠ, ਸੁਰਿੰਦਰ ਗੀਤ, ਮੰਗਲ ਚੱਠਾ, ਗੁਰਤਾਜ ਸਿੰਘ ਤੇ ਜਸਲੀਨ ਕੌਰ, ਖੁਸ਼ ਚਾਹਲ, ਸਰਬਜੀਤ ਉੱਪਲ ਅਤੇ ਤਰਲੋਚਨ ਸੈਂਭੀ ਨੇ  ਹਾਜ਼ਰੀ ਲਵਾਈ।

Comments

comments

Share This Post

RedditYahooBloggerMyspace