ਛੁੱਟੀ ਵਾਲੇ ਦਿਨ ਨਾਸ਼ਤਾ ਹੋਵੇ ਖਾਸ ਮੂੰਗ ਦਾਲ ਡੋਸੇ ਨਾਲ

adfdsfਆਂਧਰਾ ਪ੍ਰਦੇਸ਼ ‘ਚ ਨਾਸ਼ਤੇ ਦੇ ਰੂਪ ‘ਚ ਹਰੀ ਮੂੰਗ ਦਾਲ ਦਾ ਡੋਸਾ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਨੂੰ ਪੈਨ ਕੇਕ ਵਾਂਗ ਹੀ ਬਣਾਇਆ ਜਾਂਦਾ ਹੈ। ਇਹ ਕਾਫੀ ਪੌਸ਼ਟਿਕ ਹੁੰਦਾ ਹੈ ਅਤੇ ਸਵਾਦ ‘ਚ ਇਸ ਦਾ ਕੋਈ ਜਵਾਬ ਨਹੀਂ। ਬੱਚਿਆਂ ਦੇ ਖਾਣੇ ‘ਚ ਨਖਰੇ ਤਾਂ ਹੁੰਦੇ ਹੀ ਹਨ ਪਰ ਤੁਸੀਂ ਇਸ ਡੋਸੇ ਨਾਲ ਉਨ੍ਹਾਂ ਨੂੰ ਇਕ ਵਧੀਆ ਬਦਲ ਦੇ ਸਕਦੇ ਹੋ। ਇਸ ਡੋਸੇ ਦੇ ਮਿਸ਼ਰਣ ਨੂੰ ਤੁਸੀਂ ਕਈ ਦਿਨਾਂ ਤੱਕ ਫਰਿੱਜ ‘ਚ ਰੱਖ ਸਕਦੇ ਹੋ। ਤਿਆਰੀ ਸਮੇਤ ਇਸ ਨੂੰ ਬਣਾਉਣ ‘ਚ 40 ਕੁ ਮਿੰਟ ਲੱਗਦੇ ਹਨ।
ਸਮੱਗਰੀ
2 ਕੱਪ ਮੂੰਗੀ ਦੀ ਸਾਬਤ ਦਾਲ, ਅੱਧਾ ਕੱਪ ਚੌਲ, 1 ਮੀਡੀਅਮ ਪਿਆਜ, 1 ਟੁਕੜਾ ਅਦਰਕ, 1 ਟੀਸਪੁਨ ਜੀਰਾ, 5-6 ਹਰੀਆਂ ਮਿਰਚਾਂ, ਨਮਕ ਸਵਾਦ ਅਨੁਸਾਰ, ਗਾਰਨਿਸ਼ ਕਰਨ ਲਈ ਕ੍ਰਸ਼ ਕੀਤੀ ਗਾਜਰ।
ਵਿਧੀ
1. ਮੂੰਗੀ ਦੀ ਦਾਲ ਅਤੇ ਚੌਲਾਂ ਨੂੰ ਇਕੱਠੇ ਮਿਲਾ ਕੇ 5-6 ਘੰਟਿਆਂ ਲਈ ਪਾਣੀ ‘ਚ ਭਿਓਂ ਕੇ ਰੱਖ ਦਿਓ।
2. ਫਿਰ 1ਪਿਆਜ, ਹਰੀ ਮਿਰਚ, ਅਦਰਕ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਇਨ੍ਹਾਂ ਨੂੰ ਬਾਰੀਕ ਪੀਸ ਲਓ।
3. ਇਸ ਤੋਂ ਬਾਅਦ ਜੀਰਾ ਪਾਓ।
4. ਹੁਣ ਇਕ ਨਾਨ ਸਟਿਕ ਤਵੇ ‘ਤੇ ਡੋਸੇ ਦਾ ਘੋਲ ਲੈ ਕੇ ਚੰਗੀ ਤਰ੍ਹਾਂ ਗੋਲਾਈ ‘ਚ ਫੈਲਾਓ।
5. ਡੋਸੇ ਦੇ ਚਾਰੇ ਪਾਸੇ ਥੋੜ੍ਹਾ-ਥੋੜ੍ਹਾ ਤੇਲ ਛਿੜਕੋ।
6. ਹੁਣ ਇਸ ‘ਤੇ ਕ੍ਰਸ਼ ਕੀਤੀ ਗਾਜਰ  ਬੁਰਕ ਦਿਓ ਅਤੇ ਚੱਮਚ ਨਾਲ ਦਬਾ ਦਿਓ।
7. ਫਿਰ ਡੋਸੇ ਨੂੰ ਪਲਟ ਦਿਓ ਅਤੇ ਤੇਲ ਲਗਾ ਕੇ ਸੇਕ ਲਓ।
8. ਜਦੋਂ ਡੋਸਾ ਪੂਰੀ ਤਰ੍ਹਾਂ ਬਣ ਜਾਏ ਤਾਂ ਇਸ ਨੂੰ ਪਲੇਟ ‘ਚ ਕੱਢ ਕੇ ਨਾਰੀਅਲ ਦੀ ਚੱਟਨੀ ਨਾਲ ਸਰਵ ਕਰੋ।

Comments

comments

Share This Post

RedditYahooBloggerMyspace