‘ਮਹਿਫਲ ਮਿੱਤਰਾ ਦੀ’ ਬੈਨਰ ਹੇਠ ਪੰਜਾਬੀ ਮਾਂ ਬੋਲੀ ਨੂੰ ਕੀਤਾ ਸਿਜਦਾ

ਫਰਿਜ਼ਨੋ (ਧਾਲੀਆਂ/ਮਾਛੀਕੇ) : ਵਿਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਕ ਸ਼ਾਨਦਾਰ ਮਹਿਫਲ ਦਾ ਆਗਾਜ਼ ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਵਿਖੇ ਉੱਭਰ ਰਹੇ ਗੀਤਕਾਰ ਗੈਰੀ ਢੇਸੀ ਦੇ ਯਤਨਾਂ ਸਦਕਾ ਯਾਦਗਾਰੀ ਹੋ ਨਿਬੜਿਆ। ਜਿਸ ਦੌਰਾਨ ਪੰਜਾਬੀ ਬੋਲੀ ਨੂੰ ਪ੍ਰਫ਼ੁਲਿਤ ਕਰਨ ਅਤੇ ਅਜੋਕੇ ਯੁੱਗ ਵਿੱਚ ਲੱਚਰਤਾ ਤੋਂ ਬਚਾਉਣ ਲਈ ਵਿਚਾਰਾਂ ਹੋਈਆਂ।ਚੰਗੇ ਗੀਤਾਂ ਦੀ ਹੋ ਰਹੀ ਚੋਰੀ ਅਤੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ‘ਤੇ ਵੀ ਚਿੰਤਾ ਪ੍ਰਗਟਾਈ ਗਈ।

ਜਿਸ ਸੰਬੰਧੀ ਪੰਜਾਬ ਵਿੱਚ ਬਣੀਆਂ ਸੰਸਥਾਵਾਂ ਕੋਈ ਚੰਗਾ ਹੁੰਗਾਰਾ ਅਤੇ ਅੱਗੇ ਨਹੀਂ ਆ ਰਹੀਆਂ। ਅੱਜ-ਕੱਲ੍ਹ ਦੇ ਨਵੇਂ ਗਾਇਕਾਂ ਦੇ ਗੀਤ ਅਤੇ ਵੀਡੀਉ ਨਵੀਂ ਪੀੜ੍ਹੀ ਨੂੰ ਸੇਧ ਦੇਣ ਦੀ ਬਜਾਏ, ਗੁੰਮਰਾਹ ਕਰ ਸੱਭਿਆਚਾਰ ਤੋਂ ਦੂਰ ਕਰ ਰਹੇ ਹਨ। ਸਮੁੱਚੇ ਪ੍ਰੋਗਰਾਮ ਦੌਰਾਨ ਗੱਲਬਾਤ ਤੋਂ ਬਿਨ੍ਹਾਂ ਇਕ ਸਾਨਦਾਰ ਮਹਿਫ਼ਲ ਵੀ ਸਭ ਦੇ ਮੰਨੋਰੰਜਨ ਦਾ ਕੇਂਦਰ ਰਹੀ। ਜਿਸ ਵਿੱਚ ਅਮਰੀਕਾ ਦੇ ਪ੍ਰਸਿੱਧ ਗੀਤਕਾਰ ਅਤੇ ਗਾਇਕ ਧਰਮਵੀਰ ਥਾਂਦੀ ਨੇ ਪੁਰਾਤਨ ਸੱਭਿਆਚਾਰ ਨੂੰ ਦਰਸਾਉਂਦੇ ਗੀਤਾਂ ਰਾਹੀਂ ਖੂਬ ਰੰਗ ਬੰਨਿਆਂ। ਇਸ ਤੋਂ ਇਲਾਵਾ ਨਵੇਂ-ਪੁਰਾਣੇ ਗੀਤਾਂ ਰਾਹੀ ਸਭ ਨੇ ਰੰਗ ਬੰਨਿਆਂ। ਜਦ ਕਿ ਬਾਕੀ ਗਾਇਕਾ ਵਿੱਚ ਅਵਤਾਰ ਗਰੇਵਾਲ ਦਿਲਦਾਰ ਮਿਊਜ਼ੀਕਲ ਗਰੁੱਪ, ਗੈਰੀ ਢੇਸ਼ੀ, ਗੁੱਲੂ ਸਿੱਧੂ ਬਰਾੜ, ਗੀਤਕਾਰ ਸਤਵੀਰ ਹੀਰ, ਗੀਤਕਾਰ ਪਾਲਾ ਢੇਸੀ, ਅਮਰੀਕ ਢਾਂਡਾ, ਕਮਲਜੀਤ ਬਾਸੀ ਆਦਿਕ ਬਹੁਤ ਸਾਰੇ ਪੰਜਾਬੀਅਤ ਪ੍ਰਤੀ ਸਮਰਪਿਤ ਸਾਹਿੱਤ ਪ੍ਰੇਮੀਆਂ ਨੇ ਇਸ ਮੌਕੇ ਹਾਜ਼ਰੀ ਭਰੀ।

Comments

comments

Share This Post

RedditYahooBloggerMyspace