ਸੰਤੋਖ ਸਿੰਘ ਜੱਜ ਨਾਪਾ ਦੇ ਨਵੇਂ ਚੇਅਰਮੈਨ

ਸੰਸਥਾ ਦੀ ਸੇਵਾ ਤਨਦੇਹੀ ਨਾਲ ਕਰਾਂਗਾ-ਜੱਜ
ਟਰੇਸੀ (ਕੈਲੀਫੋਰਨੀਆ) : ਆਪਣੇ ਵਧੀਆ ਤੇ ਕੁਆਲਿਟੀ ਖਾਣਿਆਂ ਲਈ ਮਸ਼ਹੂਰ ਸੰਸਾਰ ਰੈਸਟੋਰੈਂਟਾਂ ਦੇ ਮਾਲਕ ਸ. ਸੰਤੋਖ ਸਿੰਘ ਜੱਜ ਨੂੰ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ। ਇਹ ਐਲਾਨ ਨਾਪਾ ਦੇ ਵਰਤਮਾਨ ਚੇਅਰਮੈਨ ਸ. ਦਲਵਿੰਦਰ ਸਿੰਘ ਧੂਤ ਨੇ ਬੋਰਡ ਆਫ ਡਾਇਰੈਕਟਰਜ ਨਾਲ ਸਲਾਹ ਮਸ਼ਵਰਾ ਕਰਨ ਪਿਛੋਂ ਸ. ਸੰਤੋਖ ਸਿੰਘ ਜੱਜ ਦੇ ਜਨਮ ਦਿਨ ਮੌਕੇ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।ਸ. ਧੂਤ ਨੇ ਆਸ ਪ੍ਰਗਟਾਈ ਕਿ ਸ. ਸੰਤੋਖ ਸਿੰਘ ਜੱਜ ਦੀ ਅਗਵਾਈ ਵਿਚ ਨਾਪਾ ਵਰਗੀ ਵਕਾਰੀ ਸੰਸਥਾ ਦਿਨ ਦੂਣੀ ਤੇ ਰਾਤ ਚੌਗੁਣੀ ਤਰੱਕੀ ਕਰੇਗੀ।ਆਪਣੀ ਇਸ ਨਿਯੁਕਤੀ ਉਪਰ ਸ. ਜੱਜ ਨੇ ਨਾਪਾ ਦੇ ਬੋਰਡ ਆਫ ਡਾਇਰੈਕਟਰਜ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਉਪਰ ਵਿਸ਼ਵਾਸ਼ ਪ੍ਰਗਟ ਕਰਕੇ ਉਨ੍ਹਾਂ ਇੰਨੀ ਭਾਰੀ ਜ਼ਿੰਮੇਵਾਰੀ ਦਿਤੀ ਹੈ।

ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਉਹ ਸੰਸਥਾ ਦੇ ਕੰੰਮਾਂ ਨੂੰ ਨੇਪਰੇ ਚਾੜ੍ਹਨ ਲਈ ਕੋਈ ਵੀ ਕਸਰ ਬਾਕੀ ਨਹੀਂ ਛਡਣਗੇ। ਇਸ ਮੌਕੇ ਮਾਈਕ ਬੋਪਾਰਾਏ, ਮੇਜਰ ਐਚ, ਐਸ, ਰੰਧਾਵਾ, ਬਲਵੰਤ ਸਿੰਘ ਮਨਟਿਕਾ, ਕਮਿਸ਼ਨਰ ਤਰਨਜੀਤ ਸਿੰਘ ਸੰਧੂ, ਮਨਜੀਤ ਸਿੰਘ ਉਪਲ ਤੇ ਨਿਰਮਲ ਸਿੰਘ ਗਿੱਲ ਆਦਿ ਆਗੂ ਵੀ ਹਾਜ਼ਰ ਸਨ।

Comments

comments

Share This Post

RedditYahooBloggerMyspace