ਘਰ ’ਚ ਪਈਆਂ ਬੇਕਾਰ ਚੀਜ਼ਾਂ ਨਾਲ ਇੰਝ ਸਜਾਓ ਆਸ਼ੀਆਨਾ

lokkਘਰ ਵਿਚ ਬਹੁਤ ਸਾਰਾ ਸਮਾਨ ਇਸ ਤਰ੍ਹਾਂ ਦਾ ਹੁੰਦਾ ਹੈ, ਜਿਸ ਨੂੰ ਤੁਸੀਂ ਕਬਾੜ ਸਮਝ ਕੇ ਸੁੱਟ ਦਿੰਦੇ ਹੋ। ਜੇਕਰ ਤੁਸੀਂ ਇਸਨੂੰ ਕਿਸੇ ਨਾ ਕਿਸੇ ਕੰਮ ‘ਚ ਵਰਤ ਲਓ ਤਾਂ ਸਭ ਤੁਹਾਡੀ ਤਾਰੀਫ਼ ਕਰਦੇ ਨਹੀਂ ਥੱਕਣਗੇ। ਥੋੜ੍ਹੀ ਮਿਹਨਤ ਕਰਨ ਨਾਲ ਇਸ ਕਬਾੜ ਤੋਂ ਉਪਯੋਗੀ ਵਸਤੂਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਆਓ ਸਿੱਖਦੇ ਹਾਂ ਬੇਕਾਰ ਨੂੰ ਬੇਮਿਸਾਲ ਬਣਾਉਣ ਦੇ ਤਰੀਕੇ।
1. ਘਰ ਵਿਚ ਖਾਲੀ ਬੋਤਲਾਂ ਤਾਂ ਹੁੰਦੀਆਂ ਹਨ, ਪਰ ਅਕਸਰ ਸਾਡੇ ਵਲੋਂ ਇਨ੍ਹਾਂ ਨੂੰ ਕਬਾੜ ਵਿਚ ਸੁੱਟ ਦਿੱਤਾ ਜਾਂਦਾ ਹੈ। 2 ਪਲਾਸਟਿਕ ਦੀਆਂ ਬੋਤਲਾਂ ਲਓ ਅਤੇ ਉਨ੍ਹਾਂ ਦੇ ਬੇਸ (ਥੱਲੇ ਦੀ ਸਤ੍ਹਾ) ਨੂੰ ਕੱਟੋ। ਹੁਣ ਇਨ੍ਹਾਂ ਨੂੰ ਇਕੱਠੇ ਕਰ ਕੇ ਪਾਰਦਰਸ਼ੀ ਟੇਪ ਨਾਲ ਜੋੜ ਦਿਓ। ਹੁਣ ਮੋਟੀ ਸੂਈ ਲੈ ਕੇ ਬੋਸ ਵਿਚ ਛੇਕ ਕਰ ਲਓ, ਜੋ ਕਿ ਜ਼ਿਪ ਨੂੰ ਸੀਣ ਵਿਚ ਮਦਦ ਕਰੇ। ਟੇਪ ਨੂੰ ਉਤਾਰ ਕੇ ਅੰਦਰੋਂ ਵੀ ਸਿਉਂ ਲਓ। ਇਸੇ ਤਰ੍ਹਾਂ ਦੂਜੀ ਬੋਤਲ ਵੀ ਤਿਆਰ ਕਰ ਲਓ। ਹੁਣ ਇਸ ਵਿਚ ਤੁਸੀਂ ਆਪਣਾ ਛੋਟਾ-ਛੋਟਾ ਸਮਾਨ ਜਿਵੇਂ ਮੁੰਦਰੀ, ਸੂਈਆਂ ਅਤੇ ਮਾਲਾ ਆਦਿ ਰੱਖ ਸਕਦੇ ਹੋ।
2. ਗੱਡੀ, ਸਕੂਟਰ ਅਤੇ ਮੋਟਰ-ਸਾਈਕਲਾਂ ਦੇ ਟਾਇਰ ਬਦਲਾ ਕੇ ਉਸਨੂੰ ਘਰ ਲੈ ਆਓ। ਇਨ੍ਹਾਂ ਨੂੰ ਰੰਗ ਕਰਕੇ ਅਤੇ ਇਨ੍ਹਾਂ ਵਿਚ ਮਿੱਟੀ ਭਰ ਕੇ ਤੁਸੀਂ ਪੌਦੇ ਲਗਾ ਸਕਦੇ ਹੋ। ਇਸ ਟਾਇਰ ‘ਤੇ ਲੋਹੇ ਦਾ ਡਰੱਮ ਵੀ ਰੱਖ ਸਕਦੇ ਹੋ। ਅਜਿਹਾ ਕਰਨ ਨਾਲ ਇਸ ਨੂੰ ਜੰਗਾਲ ਲੱਗਣ ਤੋਂ ਬਚਾਇਆ ਜਾ ਸਕਦਾ ਹੈ।
3. ਬੈਗ ਪੁਰਾਣੇ ਹੋ ਜਾਣ ‘ਤੇ ਇਨ੍ਹਾਂ ਨੂੰ ਸੁੱਟੋ ਨਾ। ਇਸ ਵਿਚ ਬੱਚਿਆਂ ਦੇ ਖਿਡੌਣੇ ਆਦਿ ਰੱਖੇ ਜਾ ਸਕਦੇ ਹਨ। ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਕੰਧ ‘ਤੇ ਫੋਟੋ ਟੰਗਣ ਲਈ ਵੀ ਵਰਤ ਸਕਦੇ ਹੋ।
4. ਸੰਤਰੇ ਦੇ ਛਿਲਕੇ ਨੂੰ ਮੋਮਬੱਤੀ ਦਾ ਸਟੈਂਡ ਵੀ ਬਣਾਇਆ ਜਾ ਸਕਦਾ ਹੈ। ਇਸ ਨੂੰ ਥੋੜਾ ਜਿਹਾ ਉੱਪਰੋਂ ਕੱਟ ਲਓ ਅਤੇ ਸਾਰਾ ਸੰਤਰਾ ਧਿਆਨ ਨਾਲ ਕੱਢ ਲਓ। ਇਸ ਵਿਚ ਮੋਮਬੱਤੀ ਨੂੰ ਸੁੰਦਰਤਾ ਨਾਲ ਟਿਕਾ ਲਓ।
5. ਕੱਚ ਦੀ ਖਾਲੀ ਬੋਤਲ ਵਿਚ ਫੁੱਲ ਪਾ ਕੇ ਰੱਖ ਸਕਦੇ ਹੋ। ਬਸ ਅਜਿਹਾ ਕਰਨ ਲਈ ਸਭ ਤੋਂ ਪਹਿਲਾਂ ਬੋਤਲ ਉੱਤੇ ਬਚੀ ਹੋਈ ਉੱਨ ਨੂੰ ਫੈਵੀਕੋਲ ਨਾਲ ਚਿਪਕਾ ਦਿਓ।
6. ਪੁਰਾਣੀ ਸੀ.ਡੀ. ਨੂੰ ਫੋਟੋ ਫਰੇਮ ਬਣਾ ਸਕਦੇ ਹੋ।

Comments

comments

Share This Post

RedditYahooBloggerMyspace