ਝੂਠੀ ਪਛਾਣ ਦੇ ਆਧਾਰ ’ਤੇ ਆਸਟਰੇਲੀਆ ਦੀ ਨਾਗਰਿਕਤਾ ਹਾਸਲ ਕਰਨ ਦਾ ਦੋਸ਼

ਝੂਠੀ ਪਛਾਣ ਬਣਾ ਕੇ ਆਸਟਰੇਲੀਆ ਦੀ ਨਾਗਰਿਕਤਾ ਹਾਸਲ ਕਰਨ ਦਾ ਦੋਸ਼ੀ ਪੰਜਾਬੀ।

ਸਿਡਨੀ : ਇੱਥੇ ਭਾਰਤੀ ਪੰਜਾਬੀ ਵਿਅਕਤੀ ਵੱਲੋਂ ਆਪਣੀ ਝੂਠੀ ਪਛਾਣ ਬਣਾ ਕੇ ਆਸਟਰੇਲੀਆ ਦੀ ਨਾਗਰਿਕਤਾ ਹਾਸਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਸ਼ਾਸਨ ਨੇ ਉਸ ’ਤੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਨ, ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਅਤੇ ਧੋਖਾ ਦੇਣ ਦੇ ਦੋਸ਼ ਲਾਏ ਸਨ। ਉਹ ਗਿਆਰਾਂ ਸਾਲਾਂ ਤੋਂ ਝੂਠੀ ਪਛਾਣ ’ਤੇ ਆਸਟਰੇਲੀਆ ਵਿੱਚ ਰਹਿ ਰਿਹਾ ਸੀ। ਉਸ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਦੇ ਦੋਸ਼ ਕਬੂਲ ਲਏ ਹਨ।

ਜਾਣਕਾਰੀ ਮੁਤਾਬਕ ਪਰਮਜੀਤ ਗਾਬਾ ਪਹਿਲੀ ਵਾਰ 1999 ਵਿੱਚ ਭਾਰਤ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟਰੇਲੀਆ ਆਇਆ ਸੀ। ਉਸ ਸਮੇਂ ਉਹ ਅਜੈ ਕੁਮਾਰ ਵਜੋਂ ਜਾਣਿਆ ਜਾਂਦਾ ਸੀ। ਸਾਲ 2001 ਵਿੱਚ ਉਸ ਨੇ ਪ੍ਰੋਟੈਕਸ਼ਨ ਵੀਜ਼ੇ ਲਈ ਅਰਜ਼ੀ ਦਾਖ਼ਲ ਕੀਤੀ, ਜਿਸ ਨੂੰ ਮਨਜ਼ੂਰੀ ਨਹੀਂ ਮਿਲੀ ਅਤੇ ਉਹ 2003 ਵਿੱਚ ਭਾਰਤ ਵਾਪਸ ਆ ਗਿਆ। ਉਹ ਚਾਰ ਸਾਲ ਬਾਅਦ ਖ਼ੁਦ ਨੂੰ ਪਰਮਜੀਤ ਦੱਸ ਕੇ ਆਪਣੀ ਪਤਨੀ ’ਤੇ ਨਿਰਭਰ ਹੋਣ ਦੇ ਦਸਤਾਵੇਜ਼ ਪੇਸ਼ ਕਰ ਕੇ ਆਸਟਰੇਲੀਆ ਵਾਪਸ ਆ ਗਿਆ ਤੇ 2013 ਵਿੱਚ ਆਸਟਰੇਲੀਆ ਦੀ ਨਾਗਰਿਕਤਾ ਲੈਣ ਮੌਕੇ ਆਪਣਾ ਨਾਂ ਪਰਮਜੀਤ ਗਾਬਾ ਵਜੋਂ ਬਦਲ ਲਿਆ।

ਉਹ ਸਿਡਨੀ ਵਿੱਚ ਇੱਕ ਟੈਕਸੀ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ ਤਾਂ ਨਿਊ ਸਾਊਥ ਵੇਲਜ਼ ਸੜਕ ’ਤੇ ਟਰਾਂਸਪੋਰਟ ਵਿਭਾਗ ਵੱਲੋਂ ਉਸ ਖ਼ਿਲਾਫ਼ ਡਰਾਈਵਿੰਗ ਮਾਮਲੇ ’ਚ 2016 ਵਿੱਚ ਵਾਰੰਟ ਜਾਰੀ ਕੀਤਾ ਗਿਆ। ਮੈਜਿਸਟਰੇਟ ਨੇ ਉਸ ਨੂੰ ਫ਼ਿਲਹਾਲ ਸੌ ਘੰਟਿਆਂ ਦੀ ਸਮਾਜ ਸੇਵਾ ਦੀ ਸਜ਼ਾ ਦਿੱਤੀ ਹੈ।

Comments

comments

Share This Post

RedditYahooBloggerMyspace