ਮਾਂਟਰੀਆਲ ‘ਚ ਧੀ ਨੇ ਮਾਂ ਦਾ ਕੀਤਾ ਕਤਲ

ਮਾਂਟਰੀਆਲ : ਕੈਨੇਡਾ ਦੇ ਮਾਂਟਰੀਆਲ ‘ਚ ਇਕ 34 ਸਾਲਾ ਧੀ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ। 34 ਸਾਲਾ ਮੇਂਗ ਯੇ ਨਾਂ ਦੀ ਔਰਤ ‘ਤੇ ਕਤਲ ਦੇ ਦੋਸ਼ ਲਾਏ ਗਏ ਹਨ। ਮੇਂਗ ‘ਤੇ ਫਰਸਟ ਡਿਗਰੀ ਮਰਡਰ ਦੇ ਦੋਸ਼ ਲਾਏ ਗਏ ਹਨ। ਇਹ ਘਟਨਾ ਬੀਤੇ ਮਹੀਨੇ 28 ਜਨਵਰੀ ਦੀ ਹੈ। ਧੀ ਨੇ ਆਪਣੀ 61 ਸਾਲਾ ਮਾਂ ਨੂੰ ਚਾਕੂ ਨਾਲ ਕਈ ਵਾਰ ਕਰ ਕੇ ਮਾਰ ਦਿੱਤਾ। ਮਾਂਟਰੀਆਲ ਪੁਲਸ ਮੁਤਾਬਕ ਦੋਸ਼ੀ ਮੇਂਗ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ, ਜਿੱੱਥੇ ਉਸ ‘ਤੇ ਦੋਸ਼ ਲਾਏ ਗਏ ਹਨ।

ਘਟਨਾ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ 28 ਜਨਵਰੀ ਦੀ ਰਾਤ ਨੂੰ ਤਕਰੀਬਨ 11.15 ਵਜੇ ਕਿਸੇ ਨੇ 911 ‘ਤੇ ਘਟਨਾ ਦੀ ਜਾਣਕਾਰੀ ਦਿੱਤੀ ਕਿ ਔਰਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਦੋਂ ਪੁਲਸ ਘਟਨਾ ਵਾਲੀ ਥਾਂ ‘ਤੇ ਪੁੱਜੀ ਤਾਂ ਔਰਤ ਦੀ ਪਿੱਠ ‘ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ ਅਤੇ ਉਹ ਲਹੂ-ਲੁਹਾਨ ਪਈ ਸੀ। ਪੀੜਤ ਮਾਂ ਨੇ ਪੁਲਸ ਨੂੰ ਕਿਹਾ ਕਿ ਉਸ ਦੀ ਧੀ ਨੇ ਹੀ ਉਸ ਨੂੰ ਚਾਕੂ ਨਾਲ ਮਾਰਿਆ ਹੈ, ਜਿਸ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ।

ਪੁਲਸ ਨੇ ਕਿਹਾ ਕਿ ਅਧਿਕਾਰੀਆਂ ਨੇ ਪੂਰੀ ਜਾਣਕਾਰੀ ਲਈ ਉਸ ਸਮੇਂ ਮੇਂਗ ਦੇ ਪਤੀ ਨੂੰ ਵੀ ਫੋਨ ਕਰ ਕੇ ਬੁਲਾਇਆ ਗਿਆ, ਕਿਉਂਕਿ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਲੱਗ ਰਹੀ ਸੀ। ਓਧਰ ਇਮਾਰਤ ਦੇ ਮੈਨੇਜਰ ਡੈਨਿਸ ਜਰਮੈਨ ਨੇ ਇਸ ਘਟਨਾ ਦੇ ਸੰਬੰਧ ‘ਚ ਕਿਹਾ ਕਿ ਪੀੜਤਾ ਅਤੇ ਉਸ ਦੀ ਧੀ ਇਕੱਠੀਆਂ ਰਹਿੰਦੀਆਂ ਸਨ। ਮੇਂਗ ਕਿਸੇ ਮਾਨਸਿਕ ਪਰੇਸ਼ਾਨੀ ‘ਚੋਂ ਲੰਘ ਰਹੀ ਸੀ। ਮੇਂਗ ਦੇ ਇਕ ਬੱਚੀ ਹੈ, ਜੋ ਕਿ ਡੇਢ ਸਾਲ ਦੀ ਹੈ।

Comments

comments

Share This Post

RedditYahooBloggerMyspace