ਰੂਸੀ ਹੈਕਰਾਂ ਨੇ ਅਮਰੀਕਾ ਦੇ ਜ਼ਰੂਰੀ ਡਾਟਾ ਨੂੰ ਬਣਾਇਆ ਨਿਸ਼ਾਨਾਂ

ਵਾਸ਼ਿੰਗਟਨ :  ਰੂਸੀ ਸਾਇਬਰ ਜਾਸੂਸਾਂ ਦੇ ਅਮਰੀਕੀ ਮਿਲਟਰੀ ਡ੍ਰੋਨ ਤੇ ਹੋਰ ਸੰਵੇਦਨਸ਼ੀਲ ਰੱਖਿਆ ਉਪਕਰਣਾਂ ਬਾਰੇ ਜਾਣਕਾਰੀ ਹਾਸਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਏ.ਪੀ. ਦੀ ਰਿਪੋਰਟ ਮੁਤਾਬਕ ਰੂਸੀ ਜਾਸੂਸਾਂ ਨੇ ਅਮਰੀਕੀ ਰੱਖਿਆ ਸੰਸਥਾਨਾਂ ਨਾਲ ਜੁੜੇ ਈ. ਮੇਲ ਤੋਂ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਖਾਸ ਤੌਰ ‘ਤੇ ਕੀ ਚੋਰੀ ਕੀਤਾ ਗਿਆ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇਹ ਸਪੱਸ਼ਟ ਹੈ ਕਿ ਰੂਸੀ ਹੈਕਰਾਂ ਨੇ ਅਮਰੀਕਾ ਦੀ ਰਾਸ਼ਟਰੀ ਮਹੱਤਾ ਨੂੰ ਨਿਸ਼ਾਨਾ ਬਣਾਇਆ ਹੈ।

ਫੈਂਸੀ ਬੀਅਰ ਦੇ ਨਾਂ ਤੋਂ ਮਸ਼ਹੂਰ ਹੈਕਰਾਂ ‘ਤੇ ਅਮਰੀਕਾ ਦੇ ਚੋਣ ‘ਚ ਵੀ ਦਖਲ ਦੇਣ ਦਾ ਦੋਸ਼ ਹੈ। ਰਿਪੋਰਟ ਮੁਤਾਬਕ ਮਿਲਟਰੀ ਡ੍ਰੋਨਜ਼, ਮਿਜ਼ਾਇਲਾਂ, ਰਾਕੇਟਜ਼, ਫਾਇਟਰ ਜੈਟਸ ਤੇ ਕਲਾਉਡ ਕੰਪਿਊਟਿੰਗ ਪਲੇਟਫਾਰਮ ਨਾਲ ਜੁੜੇ ਕਰੀਬ 87 ਲੋਕਾਂ ਦਾ ਹੈਕਰਾਂ ਨੇ ਪਿੱਛਾ ਕੀਤਾ। ਹੈਕਰਾਂ ਦੇ ਨਿਸ਼ਾਨੇ ‘ਤੇ ਛੋਟੀ ਡਿਫੈਂਸ ਕੰਪਨੀਆਂ ਤੋਂ ਲੈ ਕੇ ਲਾਕਹੀਡ ਮਾਰਟਿਨ ਕਾਰਪ, ਬੋਇੰਗ, ਏਅਰਬੱਸ ਗਰੁੱਪ ਤੇ ਜਨਰਲ ਆਟੋਮਿਕਸ ਵਰਗੀ ਫਰਮ ਦੇ ਵਰਕਰ ਸਨ।

ਫੈਂਸੀ ਬੀਅਰ ਨਾਲ ਜੁੜੇ ਕੁਝ ਲੋਕਾਂ ਬਾਰੇ ਇਹ ਜਾਣਕਾਰੀ ਵੀ ਮਿਲੀ ਹੈ ਕਿ ਉਹ ਅਮਰੀਕਾ ਦੇ ਸਹਿਯੋਗੀ ਦੇਸ਼ਾਂ ‘ਚ ਕੰਮ ਕਰ ਰਹੇ ਕਾਨਟ੍ਰੈਕਟਰਜ਼ ਤੋਂ ਵੀ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ‘ਚ ਸਨ। ਅਮਰੀਕਾ ਦੇ ਨੈਸ਼ਨਲ ਇੰਟੈਲੀਜੈਂਸ ਦਫਤਰ ਦੇ ਸਾਬਕਾ ਸੀਨੀਅਰ ਅਡਵਾਇਜ਼ਰ ਚਾਰਲਸ ਸਾਵੇਲ ਨੇ ਕਿਹਾ, ‘ਉਹ ਲੋਕ ਜਿਹੜੇ ਪ੍ਰੋਗਰਾਮਾਂ ਤੇ ਲੋਕਾਂ ਨੂੰ ਟਾਰਗੈਟ ਕਰ ਰਹੇ ਸਨ, ਉਹ ਅਮਰੀਕਾ ਲਈ ਕਾਫੀ ਮਹੱਤਵ ਰੱਖਦੇ ਹਨ।’

Comments

comments

Share This Post

RedditYahooBloggerMyspace