ਸੱਚ ਜਲਦ ਹੀ ਸਾਰਿਆਂ ਦੇ ਸਾਹਮਣੇ ਹੋਵੇਗਾ : ਬ੍ਰਾਊਨ

ਓਟਾਵਾ : ਓਨਟਾਰੀਓ ਪੀ. ਸੀ. ਪਾਰਟੀ ਦੇ ਸਾਬਕਾ ਆਗੂ ਪੈਟਰਿਕ ਬ੍ਰਾਊਨ ‘ਤੇ 2 ਔਰਤਾਂ ਵੱਲੋਂ ਜਿਨਸੀ ਸ਼ੋਸ਼ਣ ਦੇ ਲਾਏ ਦੋਸ਼ਾਂ ਨੂੰ 2 ਹਫਤਿਆਂ ਤੋਂ ਵੀ ਘੱਟ ਦਾ ਸਮਾਂ ਹੋਇਆ ਹੈ ਕਿ ਬ੍ਰਾਊਨ ਵੱਲੋਂ ਜਨਤਕ ਤੌਰ ‘ਤੇ ਟਵਿੱਟਰ ਰਾਹੀਂ ਇਹ ਆਖਿਆ ਜਾ ਰਿਹਾ ਹੈ ਕਿ ਜਲਦ ਹੀ ਹਕੀਕਤ ਸਾਹਮਣੇ ਆ ਜਾਵੇਗੀ।

ਮੰਗਲਵਾਰ ਦੁਪਹਿਰ ਨੂੰ ਪੋਸਟ ਕੀਤੇ ਟਵੀਟ ‘ਚ ਬ੍ਰਾਊਨ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਝੂਠੇ ਦੋਸ਼ਾਂ ਕਾਰਨ ਉਸ ਵੱਲੋਂ ਕੀਤੇ ਗਏ ਚੰਗੇ ਕੰਮ ਨੂੰ ਵੀ ਅਣਦੇਖਿਆ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੀ. ਸੀ. ਐਮ. ਪੀ. ਪੀ. ਨੇ ਇਸ ਤਰ੍ਹਾਂ ਦੇ ਗੰਭੀਰ ਦੋਸ਼ ਲੱਗਣ ਤੋਂ ਬਾਅਦ ਆਪਣੇ ਸਾਥੀ ਪਾਰਟੀ ਮੈਂਬਰਾਂ ਨਾਲ ਕਾਨਫਰੰਸ ਕਾਲ ਕਰਕੇ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਅਸਤੀਫਾ ਦੇ ਦਿੱਤਾ ਸੀ। ਵੱਖ-ਵੱਖ ਇੰਟਰਵਿਊਜ਼ ‘ਚ ਇਨ੍ਹਾਂ ਔਰਤਾਂ ਵੱਲੋਂ ਬ੍ਰਾਊਨ ‘ਤੇ ਉਨ੍ਹਾਂ ਨਾਲ ਕੀਤੇ ਗਏ ਗਲਤ ਜਿਨਸੀ ਵਿਵਹਾਰ ਦੀ ਗੱਲ ਆਖੀ ਗਈ ਸੀ।

ਪਰ ਬ੍ਰਾਊਨ ਵਲੋਂ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਸੀ। ਉਨ੍ਹਾਂ ਆਪਣੇ ਵਕੀਲ ਰਾਹੀਂ ਇਨ੍ਹਾਂ ਦੋਸ਼ਾਂ ਨੂੰ ਝੂਠਾ ਅਤੇ ਉਨ੍ਹਾਂ ਦੇ ਅਕਸ ‘ਤੇ ਗਲਤ ਇਲਜ਼ਾਮ ਲਾਏ ਜਾ ਰਹੇ ਹਨ। ਉਨ੍ਹਾਂ ਐੱਮ. ਪੀ. ਪੀ. ਬਣੇ ਰਹਿਣ ਅਤੇ ਜਲਦ ਹੀ ਕੰਮ ‘ਤੇ ਪਰਤਣ ਦਾ ਤਹੱਈਆ ਵੀ ਪ੍ਰਗਟਾਇਆ ਸੀ। ਟਵਿੱਟਰ ‘ਤੇ ਪੋਸਟ ਕੀਤੇ ਮੈਸੇਜ ‘ਚ ਬ੍ਰਾਊਨ ਨੇ ਆਖਿਆ ਕਿ ਉਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲੇ ਸਮਰਥਨ ਤੋਂ ਸਾਰਿਆਂ ਦੇ ਬਹੁਤ ਸ਼ੁਕਰਗੁਜ਼ਾਰ ਹਨ। ਬ੍ਰਾਊਨ ਦੇ ਅਸਤੀਫੇ ਤੋਂ ਬਾਅਦ ਓਨਟਾਰੀਓ ਦੀ ਪੀ. ਸੀ. ਪਾਰਟੀ ਨੇ ਵਿੱਕ ਫੈਡੇਲੀ ਨੂੰ ਆਪਣਾ ਆਗੂ ਚੁਣਿਆ ਅਤੇ ਮਾਰਚ ‘ਚ ਬ੍ਰਾਊਨ ਦੇ ਸਥਾਈ ਬਦਲ ਨੂੰ ਲਿਆਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।

Comments

comments

Share This Post

RedditYahooBloggerMyspace