ਅਮਰੀਕਾ ਨੇ ਪਾਕਿ ਆਧਾਰਿਤ ਖਾੜਕੂਆਂ ਨੂੰ ਆਲਮੀ ਦਹਿਸ਼ਤਗਰਦ ਐਲਾਨਿਆ

ਵਾਸ਼ਿੰਗਟਨ : ਅਮਰੀਕਾ ਨੇ ਪਾਕਿਸਤਾਨ ਅਧਾਰਿਤ ਦਹਿਸ਼ਤੀ ਜਥੇਬੰਦੀਆਂ ਲਸ਼ਕਰੇ ਤੋਇਬਾ ਤੇ ਤਾਲਿਬਾਨ ਨਾਲ ਸਬੰਧਤ ਤਿੰਨ ਖਾੜਕੂਆਂ ਨੂੰ ਆਲਮੀ ਦਹਿਸ਼ਤਗਰਦ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਇਸਲਾਮਾਬਾਦ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਦਹਿਸ਼ਤਗਰਦਾਂ ਤੇ ਦਹਿਸ਼ਤੀ ਜਥੇਬੰਦੀਆਂ ਨੂੰ ਆਪਣੀ ਸਰਜ਼ਮੀਨ ’ਤੇ ਪਨਾਹਗਾਹਾਂ ਮੁਹੱਈਆ ਨਾ ਕਰਾਏ। ਜਿਨ੍ਹਾਂ ਤਿੰਨ ਜਣਿਆਂ ਨੂੰ ਆਲਮੀ ਦਹਿਸ਼ਤਗਰਦ ਐਲਾਨਿਆ ਗਿਆ ਹੈ, ਉਨ੍ਹਾਂ ਵਿੱਚ ਰਹਿਮਾਨ ਜ਼ੇਬ ਫ਼ਕੀਰ ਮੁਹੰਮਦ, ਹਿਜ਼ਬ ਉਲ੍ਹਾ ਅਸਤਮ ਖ਼ਾਨ ਤੇ ਦਿਲਾਵਰ ਖ਼ਾਨ ਨਾਦਿਰ ਖ਼ਾਨ ਸ਼ਾਮਲ ਹਨ। ਇਨ੍ਹਾਂ ਨੂੰ ਆਲਮੀ ਦਹਿਸ਼ਤਗਰਦ ਮਨੋਨੀਤ ਕੀਤੇ ਜਾਣ ਦੇ ਨਾਲ ਹੀ ਅਮਰੀਕਾ ਦੇ ਅਧਿਕਾਰ ਖੇਤਰ ਅਧੀਨ ਆਉਂਦੀਆਂ ਇਨ੍ਹਾਂ ਦੀਆਂ ਜਾਇਦਾਦਾਂ ਤੇ ਹੋਰਨਾਂ ਹਿੱਤਾਂ ਨੂੰ ਵੀ ਜਾਮ ਕਰ ਦਿੱਤਾ ਗਿਆ ਹੈ। ਅਮਰੀਕੀ ਨਾਗਰਿਕਾਂ ਦੇ ਇਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਲੈਣ-ਦੇਣ ਕਰਨ ’ਤੇ ਵੀ ਰੋਕ ਲਾ ਦਿੱਤੀ ਗਈ ਹੈ।
ਅਮਰੀਕਾ ਦੇ ਵਿੱਤ ਮੰਤਰਾਲੇ ਨੇ ਉਪਰੋਕਤ ਤਿੰਨਾਂ ਦੇ ਲਸ਼ਕਰੇ ਤੋਇਬਾ ਤੇ ਤਾਲਿਬਾਨ ਨਾਲ ਸਬੰਧਾਂ ਕਰਕੇ ਇਨ੍ਹਾਂ ਨੂੰ ‘ਆਲਮੀ ਦਹਿਸ਼ਤਗਰਦ’ ਮਨੋਨੀਤ ਕੀਤਾ ਹੈ।

Comments

comments

Share This Post

RedditYahooBloggerMyspace