ਇੰਦਰਜੀਤ ਸਿੰਘ ਮਿਨਹਾਸ ਦੀ ਅੰਤਮ ਵਿਦਾਇਗੀ

ਫਰਿਜ਼ਨੋ : ਸੈਂਟਰਲ ਵੈਲੀ ਦੇ ਪ੍ਰਸਿੱਧ ਕਾਰੋਬਾਰੀ ਮਿਨਹਾਸ ਪਰਿਵਾਰ ਦੇ ਬਜੁਰਗ ਇੰਦਰਜੀਤ ਸਿੰਘ ਮਿਨਹਾਸ ਦੀ ਅੰਤਮ ਵਿਦਾੲਗੀ ਤੇ ਬੋਲਦਿਆਂ ਉਨਾਂ ਦੀ ਪੋਤੀ ਸੁੱਖਮਨੀ ਮਿਨਹਾਸ ਦਾ ਕਹਿਣਾ ਸੀ ਕਿ ਉਹ ਸਬਰ, ਹਲੀਮੀ, ਪਰਉਪਕਾਰ ਦੀ ਜਿਉਂਦੀ ਜਾਗਦੀ ਤਸਵੀਰ ਸਨ। ਕਾਈਜ਼ਰ ਹਸਪਤਾਲ ਦੇ ਨੈਫਰੋਲੌਜੀ ਵਿਭਾਗ ਦੀ ਮੁੱਖੀ ਉਨਾਂ ਦੀ ਪੋਤੀ ਡਾ. ਅਮਨ ਸੇਖੋਂ ਨੇ ਕਿਹਾ ਕਿ ਉਨਾਂ ਵੱਲੋਂ ਮਿਲੇ ਚੰਗੇ ਸੰਸਕਾਰਾਂ ਕਰਕੇ ਹੀ ਉਨਾਂ ਨੇ ਪਰਿਵਾਰ ਵਿਦਿਆ ਅਤੇ ਕਾਰੋਬਾਰਾਂ ਵਿੱਚ ਵੱਡੀਆਂ ਕਾਮਯਾਬੀਆਂ ਹਾਸਿਲ ਕੀਤੀਆਂ ਹਨ।

ਸੰਖੇਪ ਜਿਹੀ ਬਿਮਾਰੀ ਬਾਅਦ, 90 ਸਾਲ ਦੀ ਸ਼ਾਨਾਮਤੀ ਉਮਰ ਭੋਗ ਕੇ ਉਹ ਪੂਰੇ ਹੋਏ। ਆਪਣੇ ਪਿੱਛੇ ਉਹ 73 ਜੀਆਂ ਦਾ ਪਰਿਵਾਰ ਛੱਡ ਕੇ ਗਏ ਹਨ ਜਿੰਨਾਂ ਵਿੱਚੋਂ ਛੇ ਡਾਕਟਰ, ਪੰਜ ਨਰਸਾਂ, ਇੱਕ ਇੰਜਨੀਅਰ ਵਜੋਂ ਸੈਂਟਰਲ ਵੈਲੀ ਵਿੱਚ ਤੈਨਾਤ ਹਨ। ਕਾਰੋਬਾਰ, ਸਮਾਜਿਕ ਅਤੇ ਸਭਿਆਚਾਰਕ ਖੇਤਰ ਵਿੱਚ ਸਰਗਰਮ ਇਸ ਪਰਿਵਾਰ ਦੇ ਮੈਂਬਰਾਂ ਵਿੱਚੋਂ ਤ੍ਰਿਲੋਕ ਮਿਨਹਾਸ ਨੇ ਕਹਾਣੀਕਾਰ ਵਜੋਂ, ਸੰਤੋਖ ਮਿਨਹਾਸ ਨੇ ਰੇਡੀਓ ਹੋਸਟ, ਬਬੂ ਮਿਨਹਾਸ ਅਤੇ ਦੀਪੀ ਮਿਨਹਾਸ ਨੇ ਕਾਰੋਬਾਰਾਂ ਵਿੱਚ ਵੱਡੀਆ ਮੱਲਾਂ ਮਾਰੀਆਂ ਹਨ। ਪੰਜਾਬ ਟਾਈਮਜ ਦੇ ਕਾਲਮਨਵੀਸ ਮਰਹੂਮ ਕੁਲਵੰਤ ਰੁਮਾਣਾ ਇੰਨਾਂ ਦੇ ਛੋਟੇ ਦਾਮਾਦ ਸਨ।
ਦੁਆਬੇ ਦੇ ਪਿੰਡ ਪਧਿਆਣੇ ਵਿੱਚ ਸ਼ੁਰੂ ਹੋਇਆ ਇੰਨਾਂ ਦਾ ਸਫਰ, ਮਾਲਵੇ ਦੇ ਸ਼ਹਿਰ ਕੋਟਕਪੂਰੇ ਵਿੱਚ ਪ੍ਰਵਾਨ, ਚੜਿਆ ਤੇ ਸੱਤ ਸਮੁੰਦਰ ਪਾਰ ਅਮਰੀਕ ਦੇ ਸ਼ਹਿਰ ਫਰਿਜਨੋ ਵਿੱਚ ਸੰਪੰਨ ਹੋਇਆ। ਆਪਣੇ ਜਨਮ ਦੇ ਤਿੰਨ ਦਿਨਾ ਬਾਅਦ ਮਾਂ ਦੇ ਸਦੀਵੀ ਵਿਗੋਚੇ ਨੇ ਉਨਾਂ ਵਿੱਚ ਦਰਵੇਸ਼ੀ ਵਾਲੇ ਗੁਣ ਭਰ ਦਿੱਤੇ ਸਨ।

ਲੋੜਵੰਦਾਂ ਦੀ ਮੱਦਦ ਕਰਨ ਦੇ ਨਾਲ ਨਾਲ, ਉਨਾਂ ਦੇ ਕੋਟਕਪੂਰੇ ਵਿੱਚ ਸਮਾਜਿਕ ਅਤੇ ਵਿਦਿਅਕ ਅਦਾਰਿਆ ਲਈ ਮਨ ਖੋਲ ਕੇ ਮੱਦਦ ਦਿੱਤੀ। ਉਨਾ ਦੇ ਬੇਟੇ ਤ੍ਰਿਲੋਕ ਮਿਨਹਾਸ ਨੇ ਦੱਸਿਆ ਕਿ ਉਨਾਂ ਦੇ ਪਿਤਾ ਨੇ ਮੁਹੱਲੇ ਦਾ ਭਗਤ ਸਿੰਘ ਪਾਰਕ ਅਤੇ ਪ੍ਰਾਇਮਰੀ ਸਕੂਲ ਅਡਾਪਟ ਕੀਤਾ ਸੀ ਜਿੱਥੇ ਉਹ ਸਾਂਭ ਸੰਭਾਲ ਦੇ ਖਰਚੇ ਦੇ ਨਾਲ ਨਾਲ, ਬੱਚਿਆਂ ਲਈ ਕਿਤਾਬਾਂ ਅਤੇ ਵਰਦੀਆਂ ਲਈ ਵੀ ਬਕਾਇਦਾ ਦੱਸਵੰਧ ਕੱਢਦੇ ਰਹਿੰਦੇ ਸਨ। ਨਾਨਕਸਰ ਗੁਰਦੁਆਰੇ ਦੇ ਹਸਪਤਾਲ ਦੇ ਉਹ ਟਰਸਟੀ ਸਨ। ਫਰਿਜ਼ਨੋ ਦੀ ਟਰਿੰਕਲਰ ਸੀਮੈਂਟਰੀ ਵਿੱਚ ਅੰਤਮ ਰਸਮਾਂ ਵਿੱਚ ਵੱਡੀ ਗਿਣਤੀ ਵਿੱਚ ਹਾਜਰ ਰਿਸ਼ਤੇਦਾਰਾਂ ਅਤੇ ਹਮਦਰਦਾਂ ਵਿੱਚ ਵਿਸ਼ਵ ਸਾਹਿਤ ਅਕਾਦਮੀ,ਇੰਡੋ ਅਮਰੀਕਨ ਹੈਰੀਰੇਜ ਫੋਰਮ, ਇੰਡੋ ਯੂ ਐਸ ਹੈਰੀਟੇਜ ਅਸੋਸੀਏਸ਼ਨ, ਇੰਡੋ ਯੂ ਐਸ ਕਲਚਰਲ ਅਸੋਸੀਏਸ਼ਨ ਬੇਕਰਜਫੀਲਡ, ਜੀ ਐਸ ਜੀ ਡਾਨਸਿੰਗ ਅਕੈਡਮੀ, ਬਾਬਾ ਫਰੀਦ ਸੁਸਾਇਟੀਦੇ ਨੁਮਾਇੰਦਿਆ ਨੇ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ।ਇਸ ਦੁੱਖ ਦੀ ਘੜੀ ਵਿੱਚ ਮਿਲੇ ਸਾਥ ਤੇ ਮਿਲਵਰਤਣ ਲਈ ਉਨਾਂ ਦੇ ਬੇਟੇ ਸੰਤੋਖ ਮਿਨਹਾਸ ਨੇ ਪੰਜਾਬੀ ਰੇਡੀਓ ਯੂ ਐਸ ਏ, ਪੰਜਾਬ ਰੇਡੀਓ 620, ਕੇ ਬੀ ਆਈ ਐਫ 900 ਏ ਐਮ ਦੇ ਰੇਡੀਓਹੋਸਟਾਂ ਦਾ ਨੁਮਾਇਆ ਤੌਰ ਤੇ ਧੰਨਵਾਦ ਕੀਤਾ।ਉਨਾਂ ਦੇ ਨਮਿਤ, ਸਿੰਘ ਸਭਾ ਗੁਰਦੁਆਰੇ ਵਿੱਚ ਭੋਗ ਪਾਏ ਗਏ।

Comments

comments

Share This Post

RedditYahooBloggerMyspace