ਗੁਲਾਬ ਜਾਮੁਨ ਕਸਟਰਡ

ਫਰੂਟ ਕਸਟਰਡ ਤਾਂ ਤੁਸੀਂ ਕਈ ਬਾਰ ਖਾਧਾ ਹੋਵੇਗਾ ਪਰ ਕਿ ਤੁਸੀਂ ਕਦੀ ਗੁਲਾਬ-ਜਾਮੁਨ ਕਸਟਰਡ ਟ੍ਰਾਈ ਕੀਤਾ ਹੈ। ਜੇਕਰ ਨਹੀਂ ਤਾਂ ਇਕ ਵਾਰ ਜ਼ਰੂਰ ਟ੍ਰਾਈ ਕਰੋ। ਅੱਜ ਅਸੀਂ ਤੁਹਾਨੂੰ ਗੁਲਾਹ ਜਾਮੁਨ ਕਸਟਰਡ ਦੀ ਰੈਸਿਪੀ ਦੱਸਣ ਜਾ ਰਹੇ ਹਾਂ।
ਸਮੱਗਰੀ—
80 ਮਿਲੀਲੀਟਰ ਦੁੱਧ
– ਕਸਟਰਡ ਪਾਊਡਰ 25 ਗ੍ਰਾਮ
– ਦੁੱਧ 1 ਲੀਟਰ
– ਚੀਨੀ 110 ਗ੍ਰਾਮ
– ਇਲਾਇਚੀ ਦੇ ਬੀਜ 1/4 ਚੱਮਚ
ਵਿਧੀ—
1. ਇਕ ਬਾਊਲ ‘ਚ 80 ਮਿਲੀਲੀਟਰ ਦੁੱਧ ਅਤੇ 25 ਗ੍ਰਾਮ ਕਸਟਰਡ ਪਾਊਡਰ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਫਿਰ ਇਸ ਨੂੰ ਸਾਈਡ ‘ਤੇ ਰੱਖ ਦਿਓ।
2. ਪੈਨ ‘ਚ ਇਕ ਲੀਟਰ ਦੁੱਧ ਪਾ ਕੇ ਗਰਮ ਕਰੋ ਫਿਰ ਇਸ ‘ਚ ਤਿਆਰ ਕੀਤਾ ਕਸਟਰਡ ਮਿਸ਼ਰਣ ਪਾ ਕੇ ਹਿਲਾਓ ਅਤੇ ਘੱਟ ਗੈਸ ‘ਤੇ ਇਸ ਨੂੰ ਸੰਘਣਾ ਹੋਣ ਤੱਕ ਪਕਾਓ।
3. ਹੁਣ ਇਸ ‘ਚ 110 ਗ੍ਰਾਮ ਚੀਨੀ ਅਤੇ 1/4 ਚੱਮਚ ਇਲਾਇਚੀ ਦੇ ਬੀਜ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ 1 ਘੰਟੇ ਤੱਕ ਫਰਿੱਜ਼ ‘ਚ ਰੱਖੋ।
4. ਗੁਲਾਬ-ਜਾਮੁਨ ਨਾਲ ਗਾਰਨਿਸ਼ ਕਰਕੇ ਸਰਵ ਕਰੋ।

Comments

comments

Share This Post

RedditYahooBloggerMyspace