ਪੀਵੀ ਸਿੰਧੂ ਨੇ ਬਚਾਈ ਭਾਰਤ ਦੀ ਲਾਜ

ਏਲੋਰ ਸੇਤਾਰ : ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਵਿੱਚ ਜਾਪਾਨ ਤੋਂ 1-4 ਨਾਲ ਹਾਰ ਕੇ ਵੀ ਆਖ਼ਰੀ ਵਿੱਚ ਪਹੁੰਚ ਗਏ ਹਨ। ਭਾਰਤੀਆਂ ਵਿੱਚੋਂ ਸਿਰਫ਼ ਪੀਵੀ ਸਿੰਧੂ ਨੇ ਜਿੱਤ ਦਰਜ ਕੀਤੀ ਹੈ। ਉਸ ਨੇ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਅਕਾਨੇ ਯਾਮਾਗੁਚੀ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ। ਇਸ ਹਾਰ ਦੇ ਬਾਵਜੂਦ ਭਾਰਤ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿੱਚ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਭਾਰਤੀ ਟੀਮ ਗਰੁੱਪ ਡਬਲਯੂ ਵਿੱਚ ਦੂਜੇ ਸਥਾਨ ’ਤੇ ਰਹੀ ਜਿਸਨੇ ਇੱਕ ਮੈਚ ਜਿੱਤਿਆ ਅਤੇ ਇੱਕ ਹਾਰਿਆ।

ਪੀਵੀ ਸਿੰਧੂ ਦੀ ਅਗਵਾਈ ਵਾਲੀ ਟੀਮ ਨੇ ਹਾਂਗਕਾਂਗ ਨੂੰ 3-2 ਨਾਲ ਹਰਾਇਆ ਸੀ। ਪੁਰਸ਼ ਟੀਮ ਫਿਲਪੀਨਜ਼ ਅਤੇ ਮਾਲਦੀਵ ਨੂੰ 5-4 ਨਾਲ ਹਰਾ ਕੇ ਗਰੁੱਪ ਡੀ ਤੋਂ ਆਖ਼ਰੀ-8 ਵਿੱਚ ਪਹੁੰਚ ਗਈ। ਭਾਰਤੀ ਪੁਰਸ਼ ਟੀਮ ਦਾ ਸਾਹਮਣਾ ਹੁਣ ਇੰਡੋਨੇਸ਼ੀਆ ਨਾਲ ਹੋਵੇਗਾ। ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਨੇ ਯਾਮਾਗੁਚੀ ਨੂੰ 21-19, 21-15 ਨਾਲ ਹਰਾਇਆ।

ਇਸ ਜਿੱਤ ਨਾਲ ਉਸ ਦਾ ਯਾਮਾਗੁਚੀ ਖ਼ਿਲਾਫ਼ ਰਿਕਾਰਡ 5-3 ਦਾ ਹੋ ਗਿਆ ਹੈ। ਭਾਰਤ ਦੀ ਸ੍ਰੀਕ੍ਰਿਸ਼ਨਾ ਪ੍ਰਿਆ ਕੇ ਨੂੰ ਦੁਨੀਆ ਦੀ 13ਵੇਂ ਨੰਬਰ ਦੀ ਖਿਡਾਰਨ ਸਯਾਕਾ ਸਾਤੋ ਨੇ ਹਰਾਇਆ। ਡਬਲਜ਼ ਮਾਹਰ ਅਸ਼ਵਨੀ ਪੋਨੱਪਾ ਨੂੰ ਦੁਨੀਆ ਦੀ 16ਵੇਂ ਨੰਬਰ ਦੀ ਖਿਡਾਰਨ ਅਯਾ ਓਹੋਰੀ ਨੇ ਸ਼ਿਕਸਤ ਦਿੱਤੀ। ਡਬਲਜ਼ ਵਿੱਚ ਸੰਯੋਗਿਤਾ ਘੋਰਪੜੇ ਅਤੇ ਪ੍ਰਾਜੱਕਤਾ ਸਾਵੰਤ ਨੂੰ ਸ਼ਿਹੋ ਤਨਾਕਾ ਅਤੇ ਕੋਹਾਰੂ ਯੋਨੇਮੋਤੋ ਨੇ ਹਰਾਇਆ। ਉੱਥੇ ਐਨ ਸਿੱਕੀ ਰੈਡੀ ਅਤੇ ਪੋਨੱਪਾ ਨੂੰ ਮਿਸਾਕੀ ਮੱਤਸੁਤੋਮੋ ਅਤੇ ਅਯਾਕਾ ਤਕਾਹਾਸ਼ੀ ਨੇ ਹਾਰ ਦਿੱਤੀ।

Comments

comments

Share This Post

RedditYahooBloggerMyspace