ਰਾਹ ਭਟਕੀ ਰਾਕੇਟ ਦੇ ਜ਼ਰੀਏ ਮੰਗਲ ਗ੍ਰਹਿ ‘ਤੇ ਭੇਜੀ ਕਾਰ

ਵਾਸ਼ਿੰਗਟਨ : ਮੰਗਲ ਗ੍ਰਹਿ ਦੀ ਪੰਧ ‘ਚ ਸਪੇਸ ਐਕਸ ਕੰਪਨੀ ਵੱਲੋਂ ਰਾਕੇਟ ਦੇ ਨਾਲ ਭੇਜੀ ਗਈ ਸਪੋਰਟਸ ਕਾਰ ਆਪਣਾ ਰਾਹ ਭਟਕ ਗਈ ਹੈ। ਇਕ ਰਿਪੋਰਟ ਮੁਤਾਬਕ ਫਾਲਕਨ ਹੇਵੀ ਨਾਂ ਦੇ ਰਾਕੇਟ ਦੇ ਨਾਲ ਭੇਜੀ ਟੈਸਲਾ ਕਾਰ ਨੂੰ ਇਸ ਰਾਕੇਟ ‘ਚੋਂ ਕੱਢ ਕੇ ਮੰਗਲ ਅਤੇ ਧਰਤੀ ਵਿਚਾਲੇ ਦੀ ਪੰਧ ‘ਚ ਸਥਾਪਤ ਹੋਣਾ ਸੀ। ਪਰ ਰਾਕੇਟ ‘ਚੋਂ ਨਿਕਲਦੇ ਸਮੇਂ ਇਹ ਕਾਰ ਫੱਸ ਗਈ ਅਤੇ ਪੁਲਾੜ ‘ਚ ਗਲਤ ਰਾਹ ‘ਤੇ ਚੱਲਦੀ ਗਈ।
ਸਪੇਸ ਐਕਸ ਵੱਲੋਂ ਲਾਂਚ ਫਾਲਕਨ ਹੇਵੀ ਰਾਕੇਟ ਦਾ ਭਾਰ ਲਗਭਗ 63.8 ਟਨ ਹੈ, ਜਿਹੜਾ ਲਗਭਗ 2 ਸਪੇਸ ਸ਼ਟਲ ਦੇ ਭਾਰ ਦੇ ਬਰਾਬਰ ਹੈ। ਇਸ ਰਾਕੇਟ ‘ਚ 27 ਮਰਲਿਨ ਇੰਜਨ ਲੱਗੇ ਹਨ ਅਤੇ ਇਸ ਦੀ ਲੰਬਾਈ 230 ਫੁੱਟ ਹੈ। ਇਸ ਰਾਕੇਟ ਨੂੰ ਕਿਸੇ 23 ਮੰਜ਼ਿਲਾ ਇਮਾਰਤ ਦੇ ਬਰਾਬਰ ਮੰਨਿਆ ਜਾ ਸਕਦਾ ਹੈ। ਸੇਪਸ ਐਕਸ ਦੇ ਮਾਲਕ ਐਲਨ ਮਸਕ ਨੇ ਕਿਹਾ ਇਹ ਕਾਰ ਹੁਣ ਹੋਰਨਾਂ ਛੋਟੇ ਗ੍ਰਹਿਆਂ ਦੇ ਕੋਲ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਇਸ ਕਾਰ ਨੂੰ ਪੁਸ਼ ਕਰਨ ਲਈ ਜਿਸ ਈਧਨ ਦਾ ਧਮਾਕਾ ਕੀਤਾ ਜਾਣਾ ਸੀ, ਉਸ ਦਾ ਧਮਾਕਾ ਇੰਨਾ ਤੇਜ਼ ਸੀ ਕਿ ਇਹ ਕਾਰ ਆਪਣੇ ਤੈਅ ਰੂਟ ਤੋਂ ਅਲਗ ਚੱਲੀ ਗਈ। ਕਾਰ ਦੇ ਰੂਟ ‘ਚ ਬਦਲਾਅ ਹੋਣਾ ਸਪੇਸ ਐਕਸ ਲਈ ਵੀ ਚਿੰਤਾ ਦਾ ਵਿਸ਼ਾ ਹੈ।

ਅਜਿਹੀ ਪਹਿਲੀ ਵਾਰ ਹੈ ਕਿ ਕਿਸੇ ਪ੍ਰਾਈਵੇਟ ਕੰਪਨੀ ਨੇ ਬਿਨ੍ਹਾਂ ਕਿਸੇ ਸਰਕਾਰੀ ਮਦਦ ਦੇ ਇੰਨਾ ਵੱਡਾ ਰਾਕੇਟ ਬਣਾ ਦਿੱਤਾ। ਜੇਕਰ ਇਹ ਸਫਲ ਰਿਹਾ ਤਾਂ ਆਉਣ ਵਾਲੇ ਸਮੇਂ ‘ਚ ਸਪੇਸ ਐਕਸ ਏਅਰ ਫੋਰਸ ਦੀ ਸੈਟੇਲਾਈਟਸ ਨੂੰ ਪੁਲਾੜ ਤੱਕ ਪਹੁੰਚਾਉਣ ‘ਚ ਮਦਦ ਕਰ ਸਕਦਾ ਹੈ ਜਿਹੜਾ ਕਿ ਫਾਲਕਨ 9 ਲਈ ਭਾਰੀ ਹੁੰਦੀ ਹੈ। ਇੰਨਾ ਹੀ ਨਹੀਂ ਇਸ ਨਾਲ ਨਾਸਾ ਨੂੰ ਵੀ ਮਦਦ ਮਿਲ ਸਕਦੀ ਹੈ।

Comments

comments

Share This Post

RedditYahooBloggerMyspace