ਵੱਡਾ ਘਲੂਘਾਰਾ : ਜਦੋਂ ਸਿੰਘਾਂ ਨੇ ਚੜ੍ਹਦੀਕਲਾ ਦੇ ਜਜ਼ਬੇ ਨੂੰ ਰੂਪਮਾਨ ਕੀਤਾ

ਪ੍ਰਮਿੰਦਰ ਸਿੰਘ ਪ੍ਰਵਾਨਾ
ਮੁਗਲ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਜਵਾਨੀ ਦੀ ਉਮਰ ਵਿੱਚ ਹੀ ਸਾਸ਼ਕ ਬਣ ਬੈਠਾ ਸੀ। ਉਸਨੂੰ ਆਪਣਾ ਰਾਜ ਵਧਾਉਣ ਦਾ ਬੜਾ ਸ਼ੌਂਕ ਸੀ। ਸਿੱਖਾਂ ਦੀ ਵਧਦੀ ਤਾਕਤ ਤੋਂ ਘਬਰਾਇਆ ਅਬਦਾਲੀ ਇੱਕ ਲੱਖ ਦੀ ਫ਼ੌਜ ਲੈ ਕੇ 1762 ਈਸਵੀ ਵਿੱਚ ਪੰਜਾਬ ਦਾਖ਼ਲ ਹੋਇਆ। ਸਿੱਖਾਂ ਨੇ ਲੁਧਿਆਣਾ ਦੇ ਕੋਲ ਕੁੱਪ-ਰਹੀੜੇ ਦੇ ਮੈਦਾਨ ਵਿੱਚ ਡੇਰੇ ਲਾਏ ਹੋਏ ਸਨ। ਜਿਸ ਵਿੱਚ ਬੱਚੇ, ਬਜ਼ੁਰਗ ਤੇ ਔਰਤਾਂ ਦੀ ਵਹੀਰ ਵੀ ਸ਼ਾਮਿਲ ਸੀ। ਅਬਦਾਲੀ ਨੇ ਸਿੱਖਾਂ ‘ਤੇ ਅਚਾਨਕ ਹਮਲਾ ਬੋਲ ਦਿੱਤਾ। ਸਿੱਖਾਂ ਨੇ ਵਹੀਰ ਨੂੰ ਮਾਲਵੇ ਵੱਲ ਸੁਰੱਖਿਅਤ ਤੋਰ ਦਿੱਤਾ ਤੇ ਸਿੰਘਾਂ ਨੇ ਆਪ ਮੁਕਾਬਲੇ ਦੀ ਤਿਆਰੀ ਕਰ ਲਈ। ਸਿੰਘ ਜੰਗ ਲੜਵਦੇ ਹੋਏ ਵਹੀਰ ਦੇ ਪਿੱਛੇ-ਪਿੱਛੇ ਜਾ ਰਹੇ ਸਨ। ਉਸ ਵੇਲੇ ਤੱਕ ਇੱਕ ਪਾਸਿਉਂ ਜੈਨ ਖ਼ਾਨ ਸੂਬਾ ਸਰਹਿੰਦ, ਦੂਜੇ ਪਾਸੇ ਭੀਖਣ ਖਾਂ- ਨਵਾਬ ਮਾਲੇਰਕੋਟਲਾ ਅਤੇ ਲੱਛਮੀ ਸਹਾਏ ਦੀਵਾਨ ਰਾਏ ਕੋਟ ਆਪਣੀਆਂ ਫੌਜਾਂ ਲੈ ਕੇ ਪਹੁੰਚ ਚੁੱਕੇ ਸਨ। ਸਿੰਘਾਂ ਨੇ ਚਾਰੇ ਪਾਸਿਆਂ ਤੋਂ ਆਪਣੇ-ਆਪ ਨੂੰ ਘਿਰਿਆ ਦੇਖ ਕੇ ਸਿਰ-ਧੜ ਦੀ ਬਾਜ਼ੀ ਲਗਾ ਕੇ ਲੜਣਾ ਸ਼ੁਰੂ ਕਰ ਦਿੱਤਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘਸ਼ੁੱਕਰਚੱਕੀਆ, ਡੱਲੇਵਾਲੀਆ ਤੇ ਨਿਸ਼ਾਨਵਾਲੀਆ ਵੀ ਜੰਗ ਵਿੱਚ ਜੂਝ ਰਹੇ ਸਨ। ਕੁਤਬ ਬਾਹਮਣੀਆਂ ਕੋਲ ਹੋ ਰਹੀ ਗਹਿਗਚ ਲੜਾਈ ਵਿੱਚ ਉਲਝੇ ਸਿੰਘਾਂ ਨੂੰ ਤਾੜ ਕੇ ਅਬਦਾਲੀ ਦੀ ਫ਼ੌਜ ਨੇ ਧੋਖਾ ਦੇ ਕੇ ਅੱਗੇ ਜਾ ਰਹੀ ਵਹੀਰ ‘ਤੇ ਹਮਲਾ ਕਰ ਕਰਕੇ ਵੱਡੀ ਗਿਣਤੀ ਵਿੱਣ ਸਿੱਖ ਬੱਚਿਆਮ ਔਰਤਾਂ ਤੇ ਬਜ਼ੁਰਗਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ। ਸਿੱਖ ਵੀ ਵਹੀਰ ਦੀ ਰਾਖੀ ਲਈ ਆ ਪਹੁੰਚੇ। ਉਹ ਵਹੀਰ ਦੇ ਆਲੇ-ਦੁਆਲੇ ਫੌਜੀ ਘੇਰਾ ਬਣਾ ਕੇ ਲੜ ਰਹੇ ਸਨ ਸ਼ਾਮ ਤੱਕ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ। ਇਸ ਆਸਾਵੀਂ ਜੰਗ ਜਿੰਨਾ ਸਿੱਖਾਂ ਦਾ ਨੁਕਸਾਨ ਹੋਰ ਕਿਸੇ ਜੰਗ ਵਿੱਚ ਨਹੀਂ ਹੋਇਆ। ਮੀਲਾਂ ਤੱਕ ਲਾਸਾਂ ਪਈਆਂ ਸਨ। ਸਿੰਘ ਅਜੇ ਵੀ ਰੱਬ ਦੇ ਭਾਣੇ ਵਿੱਚ ਨਿਸਚੈ ਅਤੇ ਚੜ੍ਹਦੀ ਕਲਾ ਵਿੱਚ ਸਨ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ‘ਤੇ ਵੀ ਅਨੇਕਾਂ ਹੀ ਜ਼ਖ਼ਮਾਂ ਦੇ ਨਿਸ਼ਾਨ ਸਨ। ਸਿੰਘਾਂ ਨੇ ਇਹ ਜਾਣ ਲਿਆ ਸੀ ਕਿ ਹੁਣ ਕਪਟੀ ਦੁਸ਼ਮਣ ਤੋਂ ਬਚਣਾ ਮੁਸ਼ਕਿਲ ਹੈ। ਇਸ ਲਈ ਲੜ ਮਰਣਾ ਹੀ ਬਿਹਤਰ ਹੈ। ਸਿੰਘਾਂ ਨੇ ਪੂਰਾ ਜ਼ੋਰ ਲਗਾ ਕੇ ਤਕੜਾ ਹਮਲਾ ਕੀਤਾ। ਇਕ ਇੱਕ ਬੇਮਿਸਾਲ ਦਲੇਰੀ ਦੀ ਜੰਗ ਸੀ। ਅਬਦਾਲੀ ਦੀ ਫ਼ੌਜ ਦਾ ਵੀ ਪੂਰਾ ਜ਼ੋਰ ਲੱਗ ਚੁੱਕਾ ਸੀ। ਸਿੰਘਾਂ ਨੇ ਅਬਦਾਲੀ ਦੀ ਵੱਡੀ ਫ਼ੌਜ ਨੂੰ ਮਾਰ ਮੁਕਾਇਆ। ਦੁਸ਼ਮਣ ਸੋਚ ਰਿਹਾ ਸੀ ਕਿ ਇਹ ਆਦਮੀ ਹਨ ਜਾਂ ਫੌਲਾਦ? ਸਿੰਘ ਲੜਦੇ-ਲੜਦੇ ਕੁਤਬ ਬਾਹਮਣੀਆਂ ਪਹੁੰਚ ਗਏ। ਅਬਦਾਲੀ ਦੀ ਫ਼ੌਜ ਨੇ ਭੱਜਣਾ ਸ਼ੁਰੂ ਕਰ ਦਿੱਤਾ। ਤੁਰਕ ਮਾਲੇਰਕੋਟਲਾ ਮੁੜ ਗਏ। ਖਿੰਡੇ-ਪੁੰਡੇ ਸਿੰਘ ਇੱਕਠੇ ਹੋ ਕੇ ਬਰਨਾਲੇ ਚਲੇ ਗਏ। ਇਹ ਜੰਗ ਸਿੰਘ ਦੀ ਦਲੇਰੀ ਦੀ ਹੈਰਾਨਕੁੰਨ ਮਿਸਾਲ ਹੈ। ਇਸ ਜੰਗ ਵਿੱਚ 30 ਹਜ਼ਾਰ ਸਿੱਖ ਬੱਚੇ, ਔਰਤਾਂ, ਬਜ਼ੁਰਗ ਤੇ ਜਵਾਨ ਸ਼ਹੀਦ ਹੋਏ। ਦੁਸ਼ਮਣ ਨੇ ਜਾਣ ਲਿਆ ਕਿ ਸਿੰਘ ਨਾਲ ਟੱਕਰ ਲੈਣੀ ਆਸਾਨ ਨਹੀਂ। ਅਗਲੇ ਸਾਲ 1763 ਵਿੱਚ ਸਿੰਘਾਂ ਨੇ ਸਰਹਿੰਦ ਜਿੱਤ ਲਈ। ਸਿੰਘਾਂ ਨੇ ਅਬਦਾਲੀ ਨੂੰ ਅੰਮ੍ਰਿਤਸਰ ਤੋਂ ਵੀ ਭਜਾ ਦਿੱਤਾ।

Comments

comments

Share This Post

RedditYahooBloggerMyspace