ਸ਼ਹੀਦ ਖਾਲੜਾ ਦੇ ਨਾਂ ‘ਤੇ ਪਾਰਕ ਦਾ ਨਾਂ ਰੱਖਣ ਲਈ ਧੰਨਵਾਦ

ਫਰਿਜ਼ਨੋ : ਫਰਜਿਨੋ ਸ਼ਹਿਰ ਵਿਖੇ ਪਾਰਕ ਦਾ ਨਾਂ ਸ਼ਹੀਦ ਜਸੰਵਤ ਸਿੰਘ ਖਾਲੜਾ ਦੇ ਨਾਂ ‘ਤੇ ਰੱਖਣ ਸਬੰਧੀ ਗੀਤਕਾਰ ਦੇਵ ਘੋਲੀਆ ਨੇ ਕਿਹਾ ਕਿ ਇਹ ਪਾਰਕ ਉਸ ਸਖਸ਼ੀਅਤ ਦੀ ਯਾਦ ਦਿਵਾਉਂਦੀ ਰਹੇਗੀ ਜਿਸਨੇ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਨੌਜਵਾਨਾਂ ਦੀਆਂ ਲਾਸਾਂ ਨੂੰ ਲਾਵਾਰਸ ਦੱਸ ਕੇ ਖੁਰਦ-ਬੁਰਦ ਕੀਤੇ ਜਾਣ ਦਾ ਸੱਚ ਦੁਨੀਆ ਸਾਹਮਣੇ ਲਿਆਂਦਾ।
ਉਨ੍ਹਾਂ ਕਿਹਾ ਕਿ ਜਿਸ ਦੇਸ਼ ਵਿੱਚ ਇਨਸਾਫ਼ ਨਾ ਹੋਣੇ ਉੱਥੇ ਜਾਨ ਤਲੀ ‘ਤੇ ਧਰ ਕੇ ਕੰਮ ਕਰਨਾ ਪੈਂਦਾ ਹੈ। ਸ. ਜਸਵੰਤ ਸਿੰਘ ਖਾਲੜਾ ਦੀ ਅਦੁੱਤੀ ਸ਼ਹਾਦਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਨ੍ਹਾਂ ਗੀਤਕਾਰ ਕਮੇਟੀ ਵੱਲੋਂ ਪੰਜਾਬੀ ਭਾਈਚਾਰੇ ਤੇ ਫਰਿਜਨੋ ਸਿਟੀ ਦਾ ਧੰਨਵਾਦ ਕੀਤਾ।

Comments

comments

Share This Post

RedditYahooBloggerMyspace