ਜਾਧਵ ਬਾਰੇ ਸਵਾਲਾਂ ਦਾ ਭਾਰਤ ਨੇ ਨਹੀਂ ਦਿੱਤਾ ਜਵਾਬ

ਇਸਲਾਮਾਬਾਦ : ਪਾਕਿਸਤਾਨ ਨੇ ਅੱਜ ਕਿਹਾ ਕਿ ਮੌਤ ਦੀ ਸਜ਼ਾਯਾਫਤਾ ਕੁਲਭੂਸ਼ਨ ਯਾਦਵ ਦੇ ਪਾਸਪੋਰਟ ਅਤੇ ਉਸ ਦੀਆਂ ਸੇਵਾਵਾਂ ਦੇ ਵੇਰਵਿਆਂ ਬਾਰੇ ਸਵਾਲਾਂ ਦਾ ਭਾਰਤ ਨੇ ਕੋਈ ਜਵਾਬ ਨਹੀਂ ਦਿੱਤਾ ਹੈ, ਜੋ ਬੇਹੱਦ ‘ਅਫ਼ਸੋਸਨਾਕ’ ਹੈ। ਵਿਦੇਸ਼ ਦਫ਼ਤਰ ਦੇ ਤਰਜਮਾਨ ਡਾ. ਮੁਹੰਮਦ ਫੈਸਲ ਨੇ ਕਿਹਾ ਕਿ ਪਾਕਿਸਤਾਨ ਨੇ ‘ਭਾਰਤੀ ਜਲ ਸੈਨਾ ਦੇ ਕਮਾਂਡਰ ਕੁਲਭੂਸ਼ਨ ਜਾਦਵ’ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਪਾਕਿਸਤਾਨ ਵਿੱਚ ਕਈ ਅਤਿਵਾਦੀ ਘਟਨਾਵਾਂ ਵਿੱਚ ਸ਼ਮੂਲੀਅਤ ਕਬੂਲੀ ਹੈ। ਉਨ੍ਹਾਂ ਕਿਹਾ, ‘ਇਹ ਅਫਸੋਸਨਾਕ ਹੈ ਕਿ ਭਾਰਤ ਨੇ ਕਮਾਂਡਰ ਜਾਦਵ ਕੋਲ ਹੁਸੈਨ ਮੁਬਾਰਕ ਪਟੇਲ ਦਾ ਪਾਸਪੋਰਟ ਕਿਵੇਂ ਆਇਆ ਅਤੇ ਉਸ ਦੀ ਜਲ ਸੈਨਾ ਤੋਂ ਸੇਵਾਮੁਕਤੀ ਦੇ ਵੇਰਵਿਆਂ ਬਾਰੇ ਅਜੇ ਤਕ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਹੈ।’ ਜ਼ਿਕਰਯੋਗ ਹੈ ਕਿ 47 ਸਾਲਾ ਜਾਦਵ ਨੂੰ ਪਾਕਿਸਤਾਨੀ ਫ਼ੌਜੀ ਅਦਾਲਤ ਨੇ ਅਪਰੈਲ ਵਿੱਚ ਜਾਸੂਸੀ ਅਤੇ ਅਤਿਵਾਦ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਪਰ ਕੌਮਾਂਤਰੀ ਨਿਆਂ ਅਦਾਲਤ ਨੇ ਭਾਰਤ ਦੀ ਅਪੀਲ ’ਤੇ ਮਈ ਵਿੱਚ ਇਸ ਸਜ਼ਾ ਨੂੰ ਰੋਕ ਦਿੱਤਾ ਸੀ।

ਪਾਕਿਸਤਾਨ ਦਾ ਦਾਅਵਾ ਹੈ ਕਿ ਜਾਧਵ ਦੇ ਇਰਾਨ ਤੋਂ ਗੜਬੜਗ੍ਰਸਤ ਬਲੋਚਿਸਤਾਨ ਸੂਬੇ ਵਿੱਚ ਦਾਖ਼ਲ ਹੋਣ ਉਤੇ ਉਸ ਦੇ ਸੁਰੱਖਿਆ ਬਲਾਂ ਨੇ 3 ਮਾਰਚ, 2016 ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ।

Comments

comments

Share This Post

RedditYahooBloggerMyspace