ਧਾਰਮਿਕ ਥਾਵਾਂ ’ਚ ਲਾਊਡ ਸਪੀਕਰਾਂ ਦੀ ਵਰਤੋਂ ਨਾ ਹੋਵੇ: ਜਾਵੇਦ ਅਖ਼ਤਰ

ਮੁੰਬਈ : ਉਘੇ ਗੀਤਕਾਰ ਜਾਵੇਦ ਅਖ਼ਤਰ ਨੇ ਗਾਇਕ ਸੋਨੂ ਨਿਗਮ ਦਾ ਸਮਰਥਨ ਕਰਦਿਆਂ ਧਾਰਮਿਕ ਸਥਾਨਾਂ ’ਤੇ ਲਾਊਡ ਸਪੀਕਰਾਂ ਦੇ ਇਸਤੇਮਾਲ ’ਤੇ ਰੋਕ ਲਾਉਣ ਦੀ ਵਕਾਲਤ ਕੀਤੀ ਹੈ।
ਚੇਤੇ ਰਹੇ ਕਿ ਬੀਤੇ ਵਰ੍ਹੇ ਗਾਇਕ ਸੋਨੂ ਨਿਗਮ ਨੇ ਧਾਰਮਿਕ ਸਥਾਨਾਂ ’ਤੇ ਲਾਊਡ ਸਪੀਕਰਾਂ ਦੀ ਵਰਤੋਂ ’ਤੇ ਇਤਰਾਜ਼ ਉਠਾਉਂਦਿਆਂ ਸਿਲਸਿਲੇਵਾਰ ਟਵੀਟ ਕੀਤੇ ਸੀ, ਜਿਸ ਤੋਂ ਬਾਅਦ ਕੋਲਕਾਤਾ ਦੇ ਇਕ ਮੌਲਵੀ ਨੇ ਉਨ੍ਹਾਂ ਖ਼ਿਲਾਫ਼ ‘ਫਤਵਾ’ ਜਾਰੀ ਕੀਤਾ ਸੀ।

ਜਾਵੇਦ ਅਖ਼ਤਰ ਨੇ ਅੱਜ ਇਸ ਖ਼ਿਲਾਫ਼ ਆਵਾਜ਼ ਉਠਾਉਂਦਿਆਂ ਟਵੀਟ ਕੀਤਾ। ਉਨ੍ਹਾਂ ਲਿਖਿਆ, ’’ ਮੈਂ ਰਿਕਾਰਡ ਵਿੱਚ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਮੈਂ ਸੋਨੂ ਨਿਗਮ ਸਮੇਤ ਉਨ੍ਹਾਂ ਸਾਰਿਆਂ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਮਸੀਤਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਸਥਿਤ ਹੋਰਨਾਂ ਧਾਰਮਿਕ ਧਾਵਾਂ ’ਤੇ ਲਾਊਡ ਸਪੀਕਰਾਂ ਦਾ ਇਸਤੇਮਾਲ ਨਹੀਂ ਹੋਣਾ ਚਾਹੀਦਾ। ’’

ਉਨ੍ਹਾਂ ਟਵਿਟਰ ’ਤੇ ਉਨ੍ਹਾਂ ਨੂੰ ਪਾਖੰਡੀ ਆਖਣ ਵਾਲਿਆਂ ਨੂੰ ਵੀ ਕਰਾਰਾ ਜਵਾਬ ਦਿੱਤਾ। ਉਨ੍ਹਾਂ ਕਿਹਾ, ‘‘ਮੈਂ ਹਰ ਗਲਤ ਬਾਤ ਕੇ ਖ਼ਿਲਾਫ਼ ਆਵਾਜ਼ ਉਠਾਤਾ ਹੂੰ। ਮੁਸ਼ਕਲ ਯਹੀ ਹੈ ਕਿ ਆਪ ਦੂਸਰੋਂ ਕੀ ਗਲਤੀ ਤੋ ਮਾਨ ਸਕਤੇ ਹੈਂ ਮਗਰ ਅਪਨੀ ਨਹੀਂ।’’ ਇਸੇ ਦੌਰਾਨ ਸੋਨੂ ਨਿਗਮ ਨੇ ਕਿਹਾ ਕਿ ਅਖ਼ਤਰ ਦਾ ਸਮਰਥਨ ਉਨ੍ਹਾਂ ਨੂੰ ਸਹੀ ਸਮੇਂ ’ਤੇ ਮਿਲਿਆ ਹੈ।

Comments

comments

Share This Post

RedditYahooBloggerMyspace