ਜੰਮੂ ਕਸ਼ਮੀਰ ਅਸੈਂਬਲੀ ’ਚ ਪਾਕਿ ਪੱਖੀ ਨਾਅਰੇ

ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਮੌਕੇ ਸੁੰਜਵਾਂ ਕੈਂਪ ’ਤੇ ਖਾੜਕੂ ਹਮਲੇ ਸਬੰਧੀ ਸਪੀਕਰ ਕਵਿੰਦਰ ਗੁਪਤਾ ਵੱਲੋਂ ਕੀਤੀ ਟਿੱਪਣੀ ਖ਼ਿਲਾਫ਼ ਵਿਰੋਧ ਪ੍ਰਗਟਾ ਰਹੇ ਵਿਰੋਧੀ ਧਿਰ ਦੇ ਆਗੂ।

ਜੰਮੂ :ਭਾਜਪਾ ਮੈਂਬਰਾਂ ਵੱਲੋਂ ਫ਼ੌਜੀ ਕੈਂਪ ’ਤੇ ਖਾੜਕੂ ਹਮਲੇ ਲਈ ਗੁਆਂਢੀ ਮੁਲਕ ਦੀ ਨਿਖੇਧੀ ਕੀਤੇ ਜਾਣ ਬਾਅਦ ਅੱਜ ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਨੈਸ਼ਨਲ ਕਾਨਫਰੰਸ ਦੇ ਇਕ ਸੀਨੀਅਰ ਵਿਧਾਇਕ ਨੇ ਪਾਕਿਸਤਾਨ ਪੱਖੀ ਨਾਅਰੇ ਲਗਾ ਦਿੱਤੇ। ਵਿਧਾਇਕ ਮੁਹੰਮਦ ਅਕਬਰ ਲੋਨ ਵੱਲੋਂ ਨਾਅਰੇ ਲਾਏ ਜਾਣ ਤੋਂ ਐਨਸੀ ਨੇ ਖ਼ੁਦ ਨੂੰ ਵੱਖ ਕਰਦਿਆਂ ਇਸ ਨੂੰ ਨਾਬਰਦਾਸ਼ਤਯੋਗ ਕਰਾਰ ਦਿੱਤਾ ਹੈ। ਲਿਆ ਹੈ। ਹਾਲਾਂਕਿ ਸੁੰਜਵਾਨ ਕੈਂਪ ਤੋਂ ਖਾੜਕੂਆਂ ਨੂੰ ਕੱਢਣ ਲਈ ਅਪਰੇਸ਼ਨ ਜਾਰੀ ਹੈ। ਸਦਨ ਦੇ ਜੁੜਨ ਬਾਅਦ ਭਾਜਪਾ ਵਿਧਾਇਕਾਂ ਨੇ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਸਰਕਾਰ ਤੋਂ ਇਸ ਬਾਰੇ ਸਪੱਸ਼ਟੀਕਰਨ ਮੰਗਿਆ। ਸਪੀਕਰ ਕਵਿੰਦਰ ਗੁਪਤਾ ਨੇ ਕੁੱਝ ਟਿੱਪਣੀਆਂ ਕੀਤੀਆਂ, ਜਿਸ ਬਾਅਦ ਭਾਜਪਾ ਮੈਂਬਰਾਂ ਵੱਲੋਂ ਪਾਕਿਸਤਾਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਐਨਸੀ ਵਿਧਾਇਕ ਜਾਵੇਦ ਰਾਣਾ, ਅਲੀ ਮੁਹੰਮਦ ਸਾਗਰ, ਅਕਬਰ ਲੋਨ, ਅਬਦੁੱਲ ਮਾਜਿਦ ਤੇ ਹੋਰ ਸਪੀਕਰ ਦੇ ਆਸਣ ਸਾਹਮਣੇ ਆ ਗਏ ਅਤੇ ਸਪੀਕਰ ਤੋਂ ਮੁਆਫ਼ੀ ਦੀ ਮੰਗ ਕੀਤੀ। ਇਸ ਦੌਰਾਨ ਭਾਜਪਾ ਮੈਂਬਰਾਂ ਵੱਲੋਂ ਪਾਕਿ ਖ਼ਿਲਾਫ਼ ਹੋਰ ਜ਼ੋਰ ਨਾਲ ਨਾਅਰੇ ਬੁਲੰਦ ਕੀਤੇ ਗਏ। ਇਸ ਤੋਂ ਖਿਝੇ ਵਿਧਾਇਕ ਲੋਨ ਨੇ ਪਾਕਿਸਤਾਨ ਦੇ ਹੱਕ ਵਿੱਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਬਾਅਦ ਸਦਨ ਵਿੱਚ ਹਾਲਾਤ ਹੋਰ ਵਿਗੜ ਗਏ ਅਤੇ ਸਪੀਕਰ ਨੇ ਸਵੇਰੇ ਸਵਾ ਦਸ ਵਜੇ ਕਾਰਵਾਈ ਮੁਲਤਵੀ ਕਰ ਦਿੱਤੀ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਲੋਨ ਨੇ ਕਿਹਾ ਕਿ ਉਨ੍ਹਾਂ ਦੇ ਪਾਕਿਸਤਾਨ ਪੱਖੀ ਨਾਅਰੇ ਕੇਵਲ ਭਾਜਪਾ ਮੈਂਬਰਾਂ ਦੇ ਵਤੀਰੇ ਖ਼ਿਲਾਫ਼ ਪ੍ਰਤੀਕਿਰਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਮੈਂਬਰਾਂ ਨੇ ਦਿਖਾ ਦਿੱਤਾ ਹੈ ਕਿ ਉਹ ਮੁਸਲਮਾਨਾਂ ਨੂੰ ਨਫ਼ਰਤ ਕਰਦੇ ਹਨ। ਸ੍ਰੀ ਲੋਨ ਨੇ ਦਾਅਵਾ ਕੀਤਾ, ‘ਸਪੀਕਰ ਕਵਿੰਦਰ ਗੁਪਤਾ ਦੇ ਬਿਆਨ ਨੇ ਦਿਖਾ ਦਿੱਤਾ ਹੈ ਕਿ ਉਨ੍ਹਾਂ ਦੇ ਦਿਮਾਗ ਵਿੱਚ ਕੀ ਹੈ।’ ਬਾਅਦ ਵਿੱਚ ਸਪੀਕਰ ਨੇ ਆਪਣੀਆਂ ਟਿੱਪਣੀਆਂ ਸਦਨ ਦੀ ਕਾਰਵਾਈ ਵਿੱਚੋਂ ਹਟਾ ਦਿੱਤੀਆਂ।

Comments

comments

Share This Post

RedditYahooBloggerMyspace