ਜਰਖੜ ਖੇਡਾਂ: ਯੂਕੋ ਬੈਂਕ ਤੇ ਸ਼ਾਹਬਾਦ ਮਾਰਕੰਡਾ ਦੀਆਂ ਲੜਕੀਆਂ ਹਾਕੀ ਦੇ ਸੈਮੀ ਫਾਈਨਲਜ਼ ’ਚ

ਜਰਖੜ ਖੇਡਾਂ ਵਿੱਚ ਵਾਲੀਬਾਲ ਖਿਡਦੀਆਂ ਖਿਡਾਰਣਾਂ।

ਲੁਧਿਆਣਾ : ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਵਾਈਆਂ ਜਾ ਰਹੀਆਂ 31ਵੀਂਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਦੇ ਦੂਜੇ ਦਿਨ ਅੱਜ ਹਾਕੀ ਮੁਕਾਬਲੇ ਵਿੱਚ ਯੂਕੋ ਬੈਂਕ ਤੇ ਸ਼ਾਹਬਾਦ ਮਾਰਕੰਡਾ ਦੀਆਂ ਕੁੜੀਆਂ ਨੇ ਸੈਮੀ ਫਾਈਨਲਜ਼ ਵਿੱਚ ਥਾਂ ਪੱਕੀ ਕਰ ਲਈ ਹੈ, ਜਦਕਿ ਸਾਈਕਲਿੰਗ ਵਿੱਚ ਲੁਧਿਆਣਾ ਦਾ ਸਾਹਿਲ ਚੈਂਪੀਅਨ ਬਣਿਆ। ਮਹਿੰਦਰਪ੍ਰਤਾਪ ਗਰੇਵਾਲ ਗੋਲਡ ਕੱਪ ਹਾਕੀ ਕੁੜੀਆਂ ਦੇ ਟੂਰਨਾਮੈਂਟ ਵਿੱਚ ਯੂਕੋ ਬੈਂਕ ਦਿੱਲੀ ਨੇ ਲੁਧਿਆਣਾ ਹਾਕੀ ਸੈਂਟਰ ਨੂੰ 2-0 ਗੋਲਾਂ ਨਾਲ ਅਤੇ ਸ਼ਾਹਬਾਦ ਮਾਰਕੰਡਾ ਨੇ ਬਾਦਲ ਵਿੰਗ ਮੁਕਤਸਰ ਨੂੰ 3-0 ਗੋਲਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਪੱਕੀ ਕਰ ਲਈ। ਹਾਕੀ ਜੂਨੀਅਰ ਵਰਗ ਵਿੱਚ ਫਰਿਜ਼ਨੋ ਹਾਕੀ ਅਕਾਦਮੀ ਕੈਲੀਫੋਰਨੀਆ ਨੇ ਘਵੱਦੀ ਸਕੂਲ ਨੂੰ 9-0, ਪ੍ਰਿਥੀਪਾਲ ਇਲੈਵਨ ਨੇ ਢੋਲਨ ਅਕਾਦਮੀ ਨੂੰ 5-2, ਲੁਧਿਆਣਾ ਨੇ ਕਿਲਾ ਰਾਏਪੁਰ ਨੂੰ 4-1, ਢੋਲਨ ਅਕਾਦਮੀ ਨੇ ਜਰਖੜ ਹਾਕੀ ਅਕਾਦਮੀ ਨੂੰ 3-1 ਗੋਲਾਂ ਨਾਲ ਹਰਾਇਆ। ਸੀਨੀਅਰ ਵਰਗ ਵਿੱਚ ਕਿਲਾ ਰਾਏਪੁਰ ਨੂੰ ਪੰਜਾਬ ਰਾਜ ਊਰਜਾ ਨਿਗਮ ਨੂੰ 1-1 ਦੀ ਬਰਾਬਰੀ ਤੋਂ ਬਾਅਦ ਸ਼ੂਟ ਆਊਟ ਪਿੱਛੋਂ 4-2 ਗੋਲਾਂ ਨਾਲ ਫਰਿਜ਼ਨੋ ਕਲੱਬ ਨੇ ਆਰਮੀ ਇਲੈਵਨ ਨੂੰ 4-2 ਗੋਲਾਂ ਨਾਲ ਹਰਾ ਕੇ ਸੈਮੀਫਾਈਨਲਜ਼ ਵਿੱਚ ਥਾਂ ਬਣਾਈ। ਕਬੱਡੀ 75 ਕਿੱਲੋ ਵਿੱਚ ਸੰਗੈਣ ਨੇ ਸਿਆੜ ਨੂੰ 23-21 ਨਾਲ ਹਰਾ ਕੇ ਚਮਕੌਰ ਸਾਹਿਬ ਮੋਹੀ ਕਬਡੀ ਕੱਪ ’ਤੇ ਕਬਜ਼ਾ ਕੀਤਾ। ਬਾਬਾ ਸੁਰਜਣ ਸਿੰਘ ਸਰੀਂਹ ਯਾਦਗਾਰੀ ਸਾਈਕਲਿੰਗ ਦੇ ਮਾਸ ਸਟਾਰਟ ਮੁਕਾਬਲੇ ਵਿੱਚ ਸਾਹਿਲ ਲੁਧਿਆਣਾ ਨੇ ਪਹਿਲਾ ਸਥਾਨ, ਹਰਜੀਤ ਸਿੰਘ ਪੰਨੂ ਨੇ ਦੂਜਾ, ਨਿਖਿਲ ਸ਼ਰਮਾ ਦਿੱਲੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ 101 ਸਾਲ ਦੀ ਮਾਤਾ ਮਾਨ ਕੌਰ ਵੀ ਖੇਡਾਂ ਨੂੰ ਦੇਖਣ ਲਈ ਆਈ ਹੋਈ ਸੀ। ਬਾਸਕਟਬਾਲ ਮੁੰਡਿਆਂ ਵਿੱਚ ਪੰਜਾਬ ਪੁਲੀਸ ਨੇ ਜਿਮਖਾਨਾ ਕਲੱਬ ਲੁਧਿਆਣਾ ਨੂੰ 50-25 ਨਾਲ,, ਲੁਧਿਆਣਾ ਅਆਦਮੀ ਨੇ ਰੱਖਬਾਗ਼ ਕਲੱਬ ਨੂੰ 40-20 ਗੋਲਾਂ ਨਾਲ ਹਰਾਇਆ।
ਕੁੜੀਆਂ ਦੇ ਵਾਲੀਬਾਲ ਮੁਕਾਬਲੇ ’ਚ ਸਰਕਾਰੀ ਕਾਲਜ ਲੁਧਿਆਣਾ ਨੇ ਖਾਲਸਾ ਕਲੱਬ ਨੂੰ 2-17 ਨਾਲ, ਗੁਰੂ ਨਾਨਕ ਕਲੱਬ ਲੁਧਿਆਣਾ ਨੇ ਪੰਜਾਬ ਇਲੈਵਨ ਨੂੰ 23-16 ਨਾਲ ਹਰਾਇਆ। ਇਸ ਤੋਂ ਪਹਿਲਾਂ ਅੱਜ ਦੇ ਮੈਚਾਂ ਦੌਰਾਨ ਮੁੱਖ ਮੰਤਰੀ ਦੇ ਓਐਸਡੀ ਅੰਕਿਤ ਬਾਂਸਲ ਮੁੱਖ ਮਹਿਮਾਨ ਵਜੋਂ ਪੁੱਜੇ।

Comments

comments

Share This Post

RedditYahooBloggerMyspace